Alia Bhatt: ਮਸ਼ਹੂਰ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਫਿਲਮ ਜਿਗਰਾ ਸਣੇ ਸਿਹਤ ਸਬੰਧੀ ਸਮੱਸਿਆ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਆਲੀਆ ਦੇ ਅਚਾਨਕ ਬਿਮਾਰ ਹੋਣ ਦੀ ਖਬਰ ਨੇ ਸੋਸ਼ਲ ਮੀਡੀਆ ਉੱਪਰ ਤਰਥੱਲੀ ਮਚਾ ਦਿੱਤੀ ਹੈ।



ਦਰਅਸਲ, ਅਦਾਕਾਰਾ ਨੇ ਇਸ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਇਸ ਦੇ ਪ੍ਰਚਾਰ ਲਈ ਕਈ ਇੰਟਰਵਿਊ ਵਿੱਚ ਹਿੱਸਾ ਲਿਆ। ਇਕ ਇੰਟਰਵਿਊ 'ਚ ਉਨ੍ਹਾਂ ਨੇ ਆਪਣੀ ਗੰਭੀਰ ਬੀਮਾਰੀ ਬਾਰੇ ਖੁੱਲ੍ਹ ਕੇ ਗੱਲ ਕੀਤੀ। ਆਖਿਰ ਇਹ ਬਿਮਾਰੀ ਕੀ ਹੈ, ਤੁਸੀ ਵੀ ਪੜ੍ਹੋ ਪੂਰੀ ਖਬਰ...



ਦਰਅਸਲ, ਆਲੀਆ ਨੇ ਦੱਸਿਆ ਕਿ ਉਸ ਨੂੰ ADHD ਦੀ ਸਮੱਸਿਆ ਹੈ। ਇਸਦਾ ਅਰਥ ਹੈ ਅਟੈਂਸ਼ਨ ਡੈਫੀਸਿਟ ਹਾਈਪਰਐਕਟਿਵ ਡਿਸਆਰਡਰ। ਆਲੀਆ ਭੱਟ ਨੇ ਇੰਟਰਵਿਊ 'ਚ ਦੱਸਿਆ ਕਿ ਉਹ ਬਚਪਨ ਤੋਂ ਹੀ ਜ਼ੋਨ ਆਊਟ ਹੋ ਜਾਂਦੀ ਹੈ।



ਉਨ੍ਹਾਂ ਕਿਹਾ, ਮੈਂ ਬਚਪਨ ਵਿੱਚ, ਆਪਣੇ ਸਕੂਲ ਅਤੇ ਕਲਾਸਰੂਮ ਵਿੱਚ ਜਾਂ ਕਿਸੇ ਗੱਲਬਾਤ ਦੇ ਵਿਚਕਾਰ ਜ਼ੋਨ ਆਊਟ ਹੋ ਜਾਂਦੀ ਹਾਂ। ਮੈਂ ਕੁਝ ਦਿਨ ਪਹਿਲਾਂ ਹੀ ਇੱਕ ਮਨੋਵਿਗਿਆਨਕ ਟੈਸਟ ਕਰਵਾਇਆ ਸੀ,



ਜਿਸ ਤੋਂ ਪਤਾ ਲੱਗਾ ਸੀ ਕਿ ਮੈਂ ADHD ਸਪੈਕਟ੍ਰਮ 'ਚ ਬਹੁਤ ਹਾਈ ਹਾਂ। ਮੈਨੂੰ ADHD ਹੈ। ਆਲੀਆ ਭੱਟ ਨੇ ਇੰਟਰਵਿਊ 'ਚ ਅੱਗੇ ਕਿਹਾ ਕਿ ਜਦੋਂ ਉਨ੍ਹਾਂ ਨੇ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਅਜਿਹਾ ਕੁਝ ਹੈ,



ਇਸ ਲਈ ਉਹ ਕੈਮਰੇ ਦੇ ਸਾਹਮਣੇ ਇੰਨੀ ਆਰਾਮਦਾਇਕ ਹੈ ਕਿਉਂਕਿ ਕੈਮਰੇ ਦੇ ਸਾਹਮਣੇ ਉਹ ਸਭ ਤੋਂ ਜ਼ਿਆਦਾ ਮੌਜੂਦ ਹੁੰਦੀ ਹੈ। ਇਸ ਤੋਂ ਬਾਅਦ ਆਲੀਆ ਕਹਿੰਦੀ ਹੈ ਕਿ ਜਦੋਂ ਵੀ ਉਹ ਰਾਹਾ ਦੇ ਨਾਲ ਹੁੰਦੀ ਹੈ ਤਾਂ ਉਹ ਸਭ ਤੋਂ ਜ਼ਿਆਦਾ ਸ਼ਾਂਤ ਮਹਿਸੂਸ ਕਰਦੀ ਹੈ।



ADHD ਇੱਕ ਨਿਊਰੋਡਿਵੈਲਪਮੈਂਟਲ ਸਥਿਤੀ ਹੈ ਜੋ ਬਚਪਨ ਵਿੱਚ ਸ਼ੁਰੂ ਹੁੰਦੀ ਹੈ ਅਤੇ ਵੱਡੇ ਹੋਣ ਤੱਕ ਜਾਰੀ ਰਹਿੰਦੀ ਹੈ। ਇਸ ਕਾਰਨ ਵਿਅਕਤੀ ਦੇ ਰੋਜ਼ਾਨਾ ਕੰਮ ਅਤੇ ਜੀਵਨ ਦੀ ਗੁਣਵੱਤਾ ਬਹੁਤ ਪ੍ਰਭਾਵਿਤ ਹੁੰਦੀ ਹੈ।



ਇਸ ਤੋਂ ਪੀੜਤ ਵਿਅਕਤੀ ਨੂੰ ਕਿਸੇ ਵੀ ਕੰਮ ਵਿਚ ਇਕਾਗਰਤਾ ਬਣਾਈ ਰੱਖਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਖਰਾਬੀ ਕਾਰਨ ਹੀ ਆਲੀਆ ਭੱਟ ਨੇ ਮੇਕਅੱਪ ਆਰਟਿਸਟ ਨੂੰ ਆਪਣੇ ਵਿਆਹ 'ਚ 2 ਘੰਟੇ ਵਿੱਚ ਤਿਆਰ ਕਰਨ ਲਈ ਇਨਕਾਰ ਕਰ ਦਿੱਤਾ ਸੀ।



ਉਹ ਮੇਕਅੱਪ ਕੁਰਸੀ 'ਤੇ 45 ਮਿੰਟਾਂ ਤੋਂ ਵੱਧ ਨਹੀਂ ਬੈਠ ਸਕਦੀ, ਇਸ ਲਈ ਉਹ ਘੱਟੋ-ਘੱਟ ਮੇਕਅੱਪ ਲਗਾਉਂਦੀ ਹੈ।