Nargis Fakhri Sister Arrested: ਮਸ਼ਹੂਰ ਅਦਾਕਾਰਾ ਨਰਗਿਸ ਫਾਖਰੀ ਦੀ ਭੈਣ ਆਲੀਆ ਇਸ ਸਮੇਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦੇਈਏ ਕਿ ਇਸ ਸਮੇਂ ਅਦਾਕਾਰਾ ਦੀ ਭੈਣ ਉੱਪਰ ਦੋਹਰੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਖਬਰ ਨੇ ਚਰਚਾ ਵਿੱਚ ਆਉਂਦੇ ਹੀ ਇੰਟਰਨੈੱਟ ਉੱਪਰ ਤਰਥੱਲੀ ਮਚਾ ਦਿੱਤੀ ਹੈ। ਆਲੀਆ ਨੂੰ ਦੋਹਰੇ ਕਤਲ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ ਹੈ। ਚਸ਼ਮਦੀਦਾਂ ਨੇ ਉਸ 'ਤੇ ਇਹ ਦੋਸ਼ ਲਾਏ ਹਨ। ਧਿਆਨ ਯੋਗ ਹੈ ਕਿ ਆਲੀਆ ਦੇ ਸਾਬਕਾ ਬੁਆਏਫ੍ਰੈਂਡ ਅਤੇ ਉਸਦੀ ਨਵੀਂ ਗਰਲਫ੍ਰੈਂਡ ਦੀ ਨਿਊਯਾਰਕ ਦੇ ਕਵੀਂਸ ਵਿੱਚ ਉਨ੍ਹਾਂ ਦੇ ਦੋ ਮੰਜ਼ਿਲਾ ਗੈਰੇਜ ਵਿੱਚ ਅੱਗ ਲੱਗਣ ਕਾਰਨ ਮੌਤ ਹੋ ਗਈ ਸੀ। ਇਲਜ਼ਾਮ ਹੈ ਕਿ ਆਲੀਆ ਨੇ ਅੱਗ ਲਗਾਈ। 'ਰੌਕਸਟਾਰ' ਅਦਾਕਾਰਾ ਦੀ 43 ਸਾਲਾ ਭੈਣ ਆਲੀਆ ਨੂੰ ਇਸ ਮਾਮਲੇ 'ਚ ਨਿਊਯਾਰਕ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਹ ਫਿਲਹਾਲ ਜੇਲ 'ਚ ਹੈ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਬੁਆਏਫ੍ਰੈਂਡ ਐਡਵਰਡ ਜੈਕਬਸ ਅਤੇ ਉਸਦੀ ਨਵੀਂ ਗਰਲਫ੍ਰੈਂਡ ਈਟੀਨ ਦੀ ਮੌਤ ਧੂੰਏਂ ਅਤੇ ਥਰਮਲ ਦੀ ਸੱਟ ਕਾਰਨ ਹੋਈ ਹੈ। ਹੁਣ ਇਸ ਮਾਮਲੇ ਵਿੱਚ ਚਸ਼ਮਦੀਦ ਗਵਾਹ ਦਾ ਬਿਆਨ ਸਾਹਮਣੇ ਆਇਆ ਹੈ। ਘਟਨਾ ਦੌਰਾਨ ਕੀ ਹੋਇਆ, ਇਸ ਬਾਰੇ ਇਕ ਵਿਅਕਤੀ ਨੇ ਖੁਲਾਸਾ ਕੀਤਾ ਹੈ। ਘਟਨਾ ਦੇ ਗਵਾਹ ਨੇ ਆਪਣਾ ਬਿਆਨ ਦਿੰਦੇ ਹੋਏ ਦੱਸਿਆ ਕਿ ਉਸ ਨੂੰ ਕਿਸੇ ਚੀਜ਼ ਦੇ ਸੜਨ ਦੀ ਬਦਬੂ ਆ ਰਹੀ ਸੀ ਅਤੇ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਹ ਬਦਬੂ ਪੈਟਰੋਲ ਦੀ ਸੀ ਜਾਂ ਕਿਸੇ ਹੋਰ ਚੀਜ਼ ਦੀ। ਚਸ਼ਮਦੀਦ ਨੇ ਦੱਸਿਆ ਕਿ ਜਦੋਂ ਉਹ ਇਹ ਬਦਬੂ ਆਉਂਦੇ ਹੀ ਬਾਹਰ ਆਇਆ ਤਾਂ ਉਸ ਨੇ ਪੌੜੀਆਂ 'ਤੇ ਸੋਫਾ ਸੜਦਾ ਦੇਖਿਆ। ਜਿਸ ਕਾਰਨ ਉਸ ਨੂੰ ਉਸ ਥਾਂ ਤੋਂ ਛਾਲ ਮਾਰਨੀ ਪਈ ਅਤੇ ਸਟਾਰ ਵੀ ਉਸ ਦੇ ਨਾਲ ਛਾਲ ਮਾਰ ਕੇ ਬਾਹਰ ਆ ਗਈ ਸੀ। ਹਾਲਾਂਕਿ, ਉਹ ਜੈਕਬਸ ਨੂੰ ਅੱਗ ਤੋਂ ਬਚਾਉਣ ਲਈ ਵਾਪਸ ਚਲੀ ਗਈ। ਚਸ਼ਮਦੀਦਾਂ ਨੇ ਖੁਲਾਸਾ ਕੀਤਾ ਹੈ ਕਿ ਆਲੀਆ ਦਾ ਆਪਣੇ ਸਾਬਕਾ ਬੁਆਏਫ੍ਰੈਂਡ ਨਾਲ ਰਿਸ਼ਤਾ ਕਾਫੀ ਬਦਸਲੂਕੀ ਵਾਲਾ ਸੀ। ਆਲੀਆ ਅਕਸਰ ਸਾਰਿਆਂ ਨੂੰ ਕਹਿੰਦੀ ਸੀ ਕਿ ਉਹ ਘਰ ਨੂੰ ਅੱਗ ਲਾ ਦੇਵੇਗੀ ਅਤੇ ਐਡਵਰਡ ਜੈਕਬਸ ਨੂੰ ਮਾਰ ਦੇਵੇਗੀ। ਇਹ ਸਭ ਸੁਣ ਕੇ ਸਾਰੇ ਹੱਸ ਪੈਂਦੇ ਸੀ।