Parineeti Chopra: ਫਿਲਮ 'ਅਮਰ ਸਿੰਘ ਚਮਕੀਲਾ' ਨੂੰ ਲੈ ਸੁਰਖੀਆਂ ਬਟੋਰ ਰਹੀ ਪਰਿਣੀਤੀ ਚੋਪੜਾ ਨੇ ਇੱਕ ਇੰਟਰਵਿਊ 'ਚ ਫਿਲਮ ਇੰਡਸਟਰੀ 'ਚ ਆਪਣੇ ਸ਼ੁਰੂਆਤੀ ਦਿਨਾਂ ਬਾਰੇ ਗੱਲ ਕੀਤੀ।



ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਉਹ ਬਹੁਤ ਜ਼ਿਆਦਾ ਪੈਸੇ ਨਹੀਂ ਕਮਾਉਂਦੀ ਸੀ।



ਉਨ੍ਹਾਂ ਨੂੰ ਉਹ ਸਮਾਂ ਯਾਦ ਆਇਆ ਜਦੋਂ ਕਿਸੇ ਨੇ ਉਸ ਨੂੰ ਕਿਹਾ ਸੀ ਕਿ ਜੇਕਰ ਉਹ ਫਿਟਨੈੱਸ ਲਈ ਹਰ ਮਹੀਨੇ 4 ਲੱਖ ਰੁਪਏ ਨਹੀਂ ਦੇ ਸਕਦੀ ਤਾਂ ਉਸ ਨੂੰ ਇਸ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਦੁਬਾਰਾ ਸੋਚਣਾ ਚਾਹੀਦਾ ਹੈ।



ਇੰਟਰਵਿਊ ਦੌਰਾਨ ਪਰਿਣੀਤੀ ਨੇ ਦੱਸਿਆ ਕਿ 'ਉਹ ਕਿਸੇ ਅਮੀਰ ਪਿਛੋਕੜ ਤੋਂ ਨਹੀਂ ਆਉਂਦੀ। ਉਹ ਸ਼ੁਰੂ ਵਿੱਚ ਬਾਲੀਵੁੱਡ ਦੇ ਤਰੀਕੇ ਜਾਂ ਮੁੰਬਈ ਵਿੱਚ ਲੋਕਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਨਹੀਂ ਸਮਝਦੀ ਸੀ।



ਅਦਾਕਾਰਾ ਨੇ ਅੱਗੇ ਕਿਹਾ, 'ਜੋ ਲੋਕ ਪਹਿਲਾਂ ਤੋਂ ਹੀ ਇੱਥੋਂ ਦੇ ਸਨ ਅਤੇ ਇਸ ਇੰਡਸਟਰੀ ਨੂੰ ਪਹਿਲਾਂ ਤੋਂ ਜਾਣਦੇ ਸਨ, ਉਨ੍ਹਾਂ ਨੇ ਮੈਨੂੰ ਬਹੁਤ ਸਮਝਿਆ।'



ਪਰਿਣੀਤੀ ਚੋਪੜਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਸਾਲਾਂ 'ਚ ਜ਼ਿਆਦਾ ਕਮਾਈ ਨਹੀਂ ਕੀਤੀ। ਉਸ ਨੂੰ ਵਜ਼ਨ ਘਟਾਉਣ ਲਈ ਇਕ ਟ੍ਰੇਨਰ ਦੀ ਨਿਯੁਕਤੀ ਕਰਨ ਦੀ ਸਲਾਹ ਦਿੱਤੀ ਗਈ ਸੀ,



ਜਿਸ ਦੀ ਫੀਸ ਲਗਭਗ 2 ਲੱਖ ਰੁਪਏ ਸੀ। ਅਦਾਕਾਰਾ ਨੇ ਅੱਗੇ ਕਿਹਾ, 'ਮੈਂ ਕਹਿ ਰਹੀ ਸੀ, 'ਮੇਰੇ ਕੋਲ ਹਰ ਮਹੀਨੇ ਦੇਣ ਲਈ 4 ਲੱਖ ਰੁਪਏ ਨਹੀਂ ਹਨ। ਮੈਂ ਹਾਲੇ ਇੰਨੇ ਪੈਸੇ ਨਹੀਂ ਕਮਾਉਂਦੀ, ਇਹ ਮੇਰੀ ਤੀਜੀ ਫਿਲਮ ਹੈ।



ਅਦਾਕਾਰਾ ਨੇ ਕਿਹਾ, 'ਉਸ ਸਮੇਂ ਇੰਡਸਟਰੀ ਦੇ ਬਹੁਤ ਸਾਰੇ ਲੋਕ ਮੈਨੂੰ ਸਰੀਰ ਤੋਂ ਲੈ ਕੇ ਕੱਪੜਿਆਂ ਤੱਕ ਹਰ ਚੀਜ਼ 'ਤੇ ਜੱਜ ਕਰਦੇ ਸਨ। ਮੈਨੂੰ ਆਪਣੀ ਪਹਿਲੀ ਫਿਲਮ ਲਈ 5 ਲੱਖ ਰੁਪਏ ਮਿਲੇ ਸਨ।



ਜੇਕਰ ਉਸ ਨੇ ਇਸ ਵਿੱਚੋਂ 4 ਲੱਖ ਰੁਪਏ ਟਰੇਨਰ ਨੂੰ ਦੇ ਦਿੱਤੇ ਹੁੰਦੇ ਤਾਂ ਉਹ ਬਾਕੀ ਦੇ ਖਰਚਿਆਂ ਦਾ ਪ੍ਰਬੰਧ ਕਿਵੇਂ ਕਰਦੀ?



ਇਸ 'ਤੇ ਉਸ ਨੇ ਕਿਹਾ, 'ਜੇਕਰ ਤੁਸੀਂ ਇਹ ਖਰਚਾ ਨਹੀਂ ਚੁੱਕ ਸਕਦੇ ਤਾਂ ਤੁਹਾਨੂੰ ਇਸ ਇੰਡਸਟਰੀ 'ਚ ਨਹੀਂ ਆਉਣਾ ਚਾਹੀਦਾ।' ਪਰਿਣੀਤੀ ਚੋਪੜਾ ਆਖਰੀ ਵਾਰ ਦਿਲਜੀਤ ਦੋਸਾਂਝ ਨਾਲ ਫਿਲਮ 'ਅਮਰ ਸਿੰਘ ਚਮਕੀਲਾ' 'ਚ ਨਜ਼ਰ ਆਈ ਸੀ।