Rakhi Sawant Heart Issue: ਡ੍ਰਾਮਾ ਕੁਈਨ ਰਾਖੀ ਸਾਵੰਤ ਆਏ ਦਿਨ ਸੋਸ਼ਲ ਮੀਡੀਆ ਉੱਪਰ ਛਾਈ ਰਹਿੰਦੀ ਹੈ। ਉਸ ਨੂੰ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਵੇਖਿਆ ਜਾਂਦਾ ਹੈ।



ਹਾਲ ਹੀ ਵਿੱਚ ਰਾਖੀ ਇੱਕ ਅਵਾਰਡ ਫੰਕਸ਼ਨ ਵਿੱਚ ਤੌਲੀਆ ਲਪੇਟ ਪੁੱਜੀ, ਇਸ ਤੋਂ ਬਾਅਦ ਇੱਕ ਵਾਰ ਫਿਰ ਰਾਖੀ ਨੂੰ ਲੈ ਹਰ ਪਾਸੇ ਚਰਚਾ ਹੋ ਰਹੀ ਹੈ।



ਦਰਅਸਲ, ਅਚਾਨਕ ਤਬੀਅਤ ਖਰਾਬ ਹੋਣ ਕਾਰਨ ਰਾਖੀ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।



ਰਾਖੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਇੱਕ ਸੋਸ਼ਲ ਮੀਡੀਆ ਹੈਂਡਲ (ਉਮਰ ਸੰਧੂ) ਨੇ ਕਿਹਾ ਸੀ ਕਿ ਰਾਖੀ ਨੂੰ ਦਿਲ ਦਾ ਦੌਰਾ ਪਿਆ ਹੈ।



ਪਰ TV9 ਹਿੰਦੀ ਡਿਜੀਟਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਰਾਖੀ ਸਾਵੰਤ ਇਸ ਸਮੇਂ ਜੁਹੂ ਦੇ 'ਕ੍ਰਿਟੀ ਕੇਅਰ ਹਸਪਤਾਲ' ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਹੈ।



ਉਸ ਦੇ ਕੁਝ ਵੱਡੇ ਟੈਸਟ ਕੀਤੇ ਜਾ ਰਹੇ ਹਨ ਅਤੇ ਡਾਕਟਰ ਨੇ ਕੱਲ੍ਹ ਵੀ ਉਸ ਦੇ ਕੁਝ ਟੈਸਟ ਕੀਤੇ ਸਨ। ਇਨ੍ਹਾਂ ਸਾਰੇ ਟੈਸਟਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਰਾਖੀ ਦੀ ਸਿਹਤ ਬਾਰੇ ਸਹੀ ਜਾਣਕਾਰੀ ਮਿਲ ਸਕੇਗੀ।



ਜਦੋਂ ਤੱਕ ਰਾਖੀ ਪੂਰੀ ਤਰ੍ਹਾਂ ਫਿੱਟ ਨਹੀਂ ਹੋ ਜਾਂਦੀ, ਉਸ ਨੂੰ ਹਸਪਤਾਲ 'ਚ ਰੱਖਿਆ ਜਾਵੇਗਾ। ਜਦੋਂ ਰਾਖੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਰਾਖੀ ਦਾ ਫ਼ੋਨ ਉਸ ਦੇ ਕਰੀਬੀ ਦੋਸਤ ਰਿਤੇਸ਼ ਕੋਲ ਹੈ।



ਦਰਅਸਲ, 14 ਮਈ 2024 ਨੂੰ ਰਾਖੀ ਨੂੰ ਛਾਤੀ 'ਚ ਦਰਦ ਹੋਣ ਕਾਰਨ ਉਸ ਦੇ ਦੋਸਤਾਂ ਨੇ ਹਸਪਤਾਲ 'ਚ ਭਰਤੀ ਕਰਵਾਇਆ ਸੀ।



ਟਾਈਮਜ਼ ਨਾਓ ਨੂੰ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਰਾਖੀ ਨੇ ਕਿਹਾ ਸੀ ਕਿ ਉਸ ਨੂੰ ਦਿਲ ਦੀ ਸਮੱਸਿਆ ਹੈ ਅਤੇ ਇਸ ਕਾਰਨ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।



ਉਸ ਨੂੰ ਅਗਲੇ 5-6 ਦਿਨਾਂ ਤੱਕ ਆਰਾਮ ਦੀ ਲੋੜ ਹੈ ਅਤੇ ਇਸ ਦੌਰਾਨ ਉਹ ਕਿਸੇ ਨਾਲ ਗੱਲ ਨਹੀਂ ਕਰ ਸਕੇਗੀ। ਦਿਲ ਦੇ ਦੌਰੇ ਨੂੰ ਲੈ ਕੇ ਰਾਖੀ, ਰਿਤੇਸ਼ ਜਾਂ ਕ੍ਰਿਟੀ ਕੇਅਰ ਹਸਪਤਾਲ ਤੋਂ ਕੋਈ ਪੁਸ਼ਟੀ ਨਹੀਂ ਹੋਈ ਹੈ।



ਭਾਵੇਂ ਹੀ ਰਾਖੀ ਸਾਵੰਤ ਅਤੇ ਉਨ੍ਹਾਂ ਦੇ ਕਰੀਬੀ ਦੋਸਤ ਦਾਅਵਾ ਕਰ ਰਹੇ ਹਨ ਕਿ 'ਮੈਂ ਹੂੰ ਨਾ' ਦੀ ਅਦਾਕਾਰਾ ਨੂੰ ਦਿਲ ਦੀ ਸਮੱਸਿਆ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।



ਪਰ ਸੋਸ਼ਲ ਮੀਡੀਆ ਯੂਜ਼ਰਸ ਨੂੰ ਲੱਗਦਾ ਹੈ ਕਿ ਰਾਖੀ ਦਾ ਹਸਪਤਾਲ 'ਚ ਭਰਤੀ ਹੋਣਾ ਸਿਰਫ ਇਕ ਪਬਲੀਸਿਟੀ ਸਟੰਟ ਹੈ।