Kangana Vs Kulwinder: ਅਦਾਕਾਰਾ ਕੰਗਨਾ ਰਣੌਤ ਨੇ ਹਾਲ ਹੀ 'ਚ ਮੰਡੀ ਤੋਂ ਲੋਕ ਸਭਾ ਚੋਣ ਜਿੱਤੀ ਸੀ, ਜਿਸ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਹਾਲਾਂਕਿ ਰਾਜਨੀਤੀ 'ਚ ਆਉਂਦੇ ਹੀ ਉਨ੍ਹਾਂ ਨੂੰ ਥੱਪੜ ਸਕੈਂਡਲ ਸੁਰਖੀਆਂ ਵਿੱਚ ਆ ਗਿਆ ਹੈ। ਜਿਸ ਕਾਰਨ ਅਦਾਕਾਰਾ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਉੱਪਰ ਕਈ ਲੋਕਾਂ ਵੱਲੋਂ ਖੁਸ਼ੀ ਅਤੇ ਕਈਆਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ। ਇਸ ਵਿਚਾਲੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਵਿਸ਼ਾਲ ਦਦਲਾਨੀ ਬੁਰੀ ਤਰ੍ਹਾਂ ਵਿਵਾਦਾਂ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ, ਸੋਸ਼ਲ ਮੀਡੀਆ ਉੱਪਰ ਸੰਗੀਤਕਾਰ ਨੂੰ ਲੈ ਨਵਾਂ ਹੀ ਟ੍ਰੈਂਡ ਚੱਲ ਰਿਹਾ ਹੈ। ਜੀ ਹਾਂ, ਹਰ ਪਾਸੇ ਅਰੇਸਟ ਵਿਸ਼ਾਲ ਡਡਲਾਨੀ ਟ੍ਰੈਂਡ ਵਿੱਚ ਆ ਗਿਆ ਹੈ। ਇਸਦੀ ਵਜ੍ਹਾ ਉਨ੍ਹਾਂ ਵੱਲੋਂ ਸੀਆਈਐਸਐਫ ਮਹਿਲਾ ਜਵਾਨ ਕੁਲਵਿੰਦਰ ਕੌਰ ਦਾ ਸਮਰਥਨ ਕਰਨਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਗਾਇਕ ਨੇ ਕੁਲਵਿੰਦਰ ਕੌਰ ਨੂੰ ਇਸ ਘਟਨਾ ਤੋਂ ਬਾਅਦ ਨੌਕਰੀ ਤੱਕ ਦਾ ਆਫਰ ਦੇ ਦਿੱਤਾ। ਜਿਸ ਤੋਂ ਬਾਅਦ ਵਿਸ਼ਾਲ ਡਡਲਾਨੀ ਨੂੰ ਹਰ ਪਾਸੇ ਘੇਰਿਆ ਜਾ ਰਿਹਾ ਹੈ। ਵਿਸ਼ਾਲ ਦੀ ਇਸ ਪੋਸਟ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ- ਹਾਲਾਂਕਿ ਵਿਸ਼ਾਲ ਦਾ ਕਹਿਣਾ ਹੈ ਕਿ ਉਹ ਹਿੰਸਾ ਦਾ ਸਮਰਥਨ ਨਹੀਂ ਕਰਦੇ ਪਰ ਇੱਥੇ ਉਹ ਮਜ਼ੇ ਲੈ ਰਹੇ ਹਨ। ਦੱਸ ਦੇਈਏ ਕਿ ਕਈ ਯੂਜ਼ਰਸ ਦਾ ਇਹ ਵੀ ਕਹਿਣਾ ਹੈ ਕਿ ਵਿਸ਼ਾਲ ਡਡਲਾਨੀ ਨੂੰ ਅਜਿਹਾ ਕਰਨ ਤੇ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਵਿਸ਼ਾਲ ਦਾ ਵਿਰੋਧ ਹਰ ਪਾਸੇ ਵੱਧ ਰਿਹਾ ਹੈ। ਕੁਲਵਿੰਦਰ ਕੌਰ ਦਾ ਸਮਰਥਨ ਕਰ ਉਹ ਬੁਰੀ ਤਰ੍ਹਾਂ ਫਸ ਚੁੱਕੇ ਹਨ।