Anita Hassanandani: ਮਸ਼ਹੂਰ ਅਦਾਕਾਰਾ ਅਨੀਤਾ ਹਸਨੰਦਾਨੀ ਨੂੰ ਫਿਲਮਾਂ ਦੇ ਨਾਲ-ਨਾਲ ਟੈਲੀਵਿਜ਼ਨ ਸੀਰਿਅਲ ਵਿੱਚ ਅਦਾਕਾਰੀ ਦਾ ਜਲਵਾ ਦਿਖਾਉਂਦੇ ਹੋਏ ਵੇਖਿਆ ਜਾ ਚੁੱਕਿਆ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਇੱਕ ਖਾਸ ਗੱਲਬਾਤ ਦੌਰਾਨ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਖਾਸ ਗੱਲਾਂ ਦਾ ਖੁਲਾਸਾ ਕੀਤਾ। 'ਯੇ ਹੈ ਮੁਹੱਬਤੇਂ' ਟੀਵੀ ਸ਼ੋਅ 'ਚ ਵੈਂਪ ਦਾ ਕਿਰਦਾਰ ਨਿਭਾਉਣ ਵਾਲੀ ਅਨੀਤਾ ਇਸ ਸਮੇਂ ਕਲਰਸ ਦੇ ਮਸ਼ਹੂਰ ਸ਼ੋਅ 'ਸੁਮਨ ਇੰਦੌਰੀ' 'ਚ ਨਜ਼ਰ ਆ ਰਹੀ ਹੈ, ਜਿਸ 'ਚ ਉਸ ਦੇ ਨੈਗੇਟਿਵ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਸ ਵਾਰ ਅਨੀਤਾ ਆਪਣੀ ਪ੍ਰੋਫੈਸ਼ਨਲ ਲਾਈਫ ਲਈ ਨਹੀਂ ਬਲਕਿ ਆਪਣੀ ਨਿੱਜੀ ਜ਼ਿੰਦਗੀ ਲਈ ਸੁਰਖੀਆਂ 'ਚ ਆਈ ਹੈ। ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਅਜਿਹੇ ਖੁਲਾਸੇ ਕੀਤੇ ਹਨ, ਜਿਨ੍ਹਾਂ ਨੂੰ ਜਾਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਹੈਰਾਨ ਹਨ। ਹਾਲ ਹੀ 'ਚ ਉਸ ਨੇ 9 ਸਾਲ ਦੀ ਉਮਰ 'ਚ ਉਸ ਨਾਲ ਵਾਪਰੀ ਇਕ ਘਟਨਾ ਬਾਰੇ ਦੱਸਿਆ, ਜੋ ਅਜੇ ਤੱਕ ਉਸ ਦੇ ਦਿਮਾਗ 'ਚੋਂ ਨਹੀਂ ਮਿਟਿਆ ਹੈ। ਹਾਲ ਹੀ 'ਚ ਅਨੀਤਾ ਹਸਨੰਦਾਨੀ ਨੇ YOUTUBE ਚੈਨਲ Hotterfly 'ਤੇ ਗੱਲਬਾਤ ਕਰਦੇ ਹੋਏ ਕਿਹਾ, “ਜਦੋਂ ਅਸੀਂ ਸਕੂਲ ਵਿੱਚ ਹੁੰਦੇ ਸੀ, ਤਾਂ ਮਾਂ ਸਾਨੂੰ ਰਿਕਸ਼ਾ ਵਿੱਚ ਜਾਣ ਲਈ 10 ਰੁਪਏ ਦਿੰਦੀ ਸੀ, ਅਸੀਂ ਉਹ ਪੈਸੇ ਬਚਾ ਕੇ ਪੈਦਲ ਜਾਂਦੇ ਸੀ ਤਾਂ ਜੋ ਬਾਅਦ ਵਿੱਚ ਅਸੀਂ ਕੰਟੀਨ ਵਿੱਚ ਸਮੋਸੇ ਜਾਂ ਕੋਈ ਚੀਜ਼ ਖਾ ਸਕੀਏ, ਉੱਥੇ ਇੱਕ ਰਿਕਸ਼ਾ ਚਾਲਕ ਸੀ ਜੋ ਹਰ ਰੋਜ ਉੱਥੇ ਖੜਾ ਰਹਿੰਦਾ ਸੀ ਅਤੇ ਕਿਸੇ ਵੀ ਕੁੜੀ ਨੂੰ ਦੇਖ ਕੇ ਆਪਣੀ ਪੈਂਟ ਲਾਹ ਦਿੰਦਾ ਸੀ ਅਤੇ ਗਲਤ-ਗਲਤ ਜਗ੍ਹਾ ਤੇ ਛੂਹਦਾ ਸੀ ਅਤੇ ਸਾਡੇ ਵੱਲ ਦੇਖਦਾ ਸੀ। ਇਹ ਘਟਨਾ ਖਾਰ ਵਿੱਚ ਵਾਪਰੀ ਸੀ, ਜਦੋਂ ਮੈਂ 9 ਤੋਂ 10 ਸਾਲ ਦੀ ਸੀ। ਅਜਿਹਾ ਹੋਇਆ ਕਿ ਫਿਰ ਅਸੀ ਸਕੂਲ ਜਾਣ ਦਾ ਰਸਤਾ ਹੀ ਬਦਲ ਲਿਆ ਸੀ। ਅਨੀਤਾ ਹਸਨੰਦਾਨੀ ਨੇ ਗੱਲਬਾਤ ਨੂੰ ਹੋਰ ਅੱਗੇ ਵਧਾਉਂਦੇ ਹੋਏ ਕਿਹਾ, “ਜਦੋਂ ਅਸੀਂ ਸੈਰ ਕਰਨ ਜਾਂਦੇ ਸੀ, ਉਦੋਂ ਵੀ ਸਾਡੇ ਮਨ ਵਿੱਚ ਡਰ ਸੀ ਕਿ ਸ਼ਾਇਦ ਉਹ ਸਾਡਾ ਪਿੱਛਾ ਕਰ ਰਿਹਾ ਹੈ, ਕਿਉਂਕਿ ਇਹ ਕੁੜੀਆਂ ਦਾ ਸਕੂਲ ਸੀ ਅਤੇ ਉਸ ਨੂੰ ਰਸਤਾ ਵੀ ਪਤਾ ਸੀ ਸਾਡੇ ਸਕੂਲ ਦੇ ਆਲੇ-ਦੁਆਲੇ ਰਿਕਸ਼ਾ ਹੁੰਦਾ ਸੀ, ਅਸੀਂ ਬਹੁਤ ਡਰੇ ਹੋਏ ਸੀ। ਅਨੀਤਾ ਹਸਨੰਦਾਨੀ ਦੇ ਬਚਪਨ ਦੀ ਇਸ ਡਰਾਉਣੀ ਕਹਾਣੀ ਨੂੰ ਸੁਣਨ ਤੋਂ ਬਾਅਦ ਲੋਕ ਸੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ''ਇਹ ਦਿਮਾਗ 'ਚ ਇੱਕ ਸੱਟ ਵਾਂਗ ਰਹਿ ਜਾਂਦਾ ਹੈ। ਕਈ ਕੁੜੀਆਂ ਨੇ ਕਮੈਂਟ ਬਾਕਸ ਵਿੱਚ ਇਹ ਵੀ ਦੱਸਿਆ ਕਿ ਉਹ ਵੀ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋ ਚੁੱਕੀਆਂ ਹਨ।