Ayushmann Khurrana: ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਈ ਅਜਿਹੇ ਸਿਤਾਰੇ ਹੋਏ ਹਨ, ਜਿਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਕਾਸਟਿੰਗ ਕਾਊਚ ਤੋਂ ਗੁਜ਼ਰਨਾ ਹੀ ਪਿਆ ਹੈ।



ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਕਾਸਟਿੰਗ ਕਾਊਚ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੇ ਬਿਆਨ ਦਿੱਤੇ ਹਨ। ਜਿਨ੍ਹਾਂ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ। ਅਜਿਹਾ ਸਿਰਫ਼ ਔਰਤਾਂ ਨਾਲ ਹੀ ਨਹੀਂ ਸਗੋਂ ਪੁਰਸ਼ਾ ਨਾਲ ਵੀ ਹੁੰਦਾ ਹੈ।



ਕੁਝ ਸਮਾਂ ਪਹਿਲਾਂ ਬਾਲੀਵੁੱਡ ਦੇ ਇਕ ਮਸ਼ਹੂਰ ਅਦਾਕਾਰ ਨੇ ਇਸ ਬਾਰੇ ਖੁਲਾਸਾ ਕੀਤਾ ਸੀ। ਅਭਿਨੇਤਾ ਨੇ ਦੱਸਿਆ ਸੀ ਕਿ ਕੰਮ ਦੇ ਬਦਲੇ ਕਾਸਟਿੰਗ ਡਾਇਰੈਕਟਰ ਨੇ ਉਸ ਨੂੰ ਆਪਣੇ ਪ੍ਰਾਈਵੇਟ ਪਾਰਟਸ ਦਿਖਾਉਣ ਦੀ ਮੰਗ ਕੀਤੀ ਸੀ।



ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੇ ਬੈਸਟ ਅਦਾਕਾਰ ਆਯੁਸ਼ਮਾਨ ਖੁਰਾਨਾ ਦੀ। ਆਯੁਸ਼ਮਾਨ ਨੇ ਇੱਕ ਇੰਟਰਵਿਊ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਆਪਣੇ ਨਾਲ ਹੋਏ ਕਾਸਟਿੰਗ ਕਾਊਚ ਬਾਰੇ ਗੱਲ ਕੀਤੀ ਹੈ।



ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਉਹ ਕਾਸਟਿੰਗ ਕਾਊਚ ਦਾ ਸ਼ਿਕਾਰ ਹੋਣ ਵਾਲੇ ਸੀ ਪਰ ਬਚ ਗਏ। ਆਯੁਸ਼ਮਾਨ ਨੇ ਦੱਸਿਆ, ਇੱਕ ਕਾਸਟਿੰਗ ਡਾਇਰੈਕਟਰ ਨੇ ਮੈਨੂੰ ਕਿਹਾ ਸੀ ਕਿ ਜੇਕਰ ਮੈਂ ਉਨ੍ਹਾਂ ਨੂੰ



ਆਪਣੇ ਪ੍ਰਾਈਵੇਟ ਪਾਰਟਸ ਦਿਖਾਵਾਂਗਾ ਤਾਂ ਉਹ ਮੈਨੂੰ ਫਿਲਮ ਵਿੱਚ ਲੀਡ ਰੋਲ ਦੇਣਗੇ। ਪਰ ਮੈਂ ਉਸਨੂੰ ਆਰਾਮ ਨਾਲ ਕਿਹਾ ਕਿ ਮੈਂ ਸਟ੍ਰੇਟ ਹਾਂ ਅਤੇ ਮੈਂ ਉਸਦੇ ਆਫਰ ਨੂੰ ਠੁਕਰਾ ਦਿੱਤਾ।



ਉਨ੍ਹਾਂ ਕਿਹਾ, ਪਹਿਲਾਂ ਜਦੋਂ ਮੈਂ ਆਡੀਸ਼ਨ ਲਈ ਜਾਂਦਾ ਸੀ ਤਾਂ ਉੱਥੇ ਸੋਲੋ ਟੈਸਟ ਲਿਆ ਜਾਂਦਾ ਸੀ। ਉੱਥੇ ਲੋਕਾਂ ਦੀ ਗਿਣਤੀ ਵਧਣ ਲੱਗਦੀ ਸੀ ਅਤੇ ਇੱਕ ਹੀ ਕਮਰੇ ਵਿੱਚ 50 ਲੋਕ ਇਕੱਠੇ ਹੋ ਜਾਂਦੇ ਸੀ ਅਤੇ ਜਦੋਂ ਮੈਂ ਵਿਰੋਧ ਕਰਦਾ ਸੀ ਤਾਂ ਮੈਨੂੰ ਬਾਹਰ ਕੱਢ ਦਿੱਤਾ ਜਾਂਦਾ ਸੀ।



ਇਸੇ ਕਾਰਨ ਮੈਂ ਕਈ ਰਿਜੈਕਸ਼ਨ ਵੀ ਝੱਲੇ। ਹਾਲਾਂਕਿ, ਮੈਂ ਕਦੇ ਹਾਰ ਨਹੀਂ ਮੰਨੀ ਅਤੇ ਆਪਣੇ ਦਮ 'ਤੇ ਨਾਮ ਕਮਾਇਆ। ਆਯੁਸ਼ਮਾਨ ਨੇ ਕਿਹਾ ਕਿ ਮੈਂ ਆਪਣੀ ਅਸਫਲਤਾ ਨੂੰ ਆਸਾਨੀ ਨਾਲ ਸੰਭਾਲ ਸਕਦਾ ਹਾਂ ਅਤੇ ਇਸ ਵਿੱਚ ਸੁਧਾਰ ਵੀ ਕਰ ਸਕਦਾ ਹਾਂ।



ਅਭਿਨੇਤਾ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੇ ਆਪਣੇ ਕਰੀਅਰ 'ਚ ਅਸਫਲਤਾਵਾਂ ਨਾ ਦੇਖੀਆਂ ਹੁੰਦੀਆਂ ਤਾਂ ਸ਼ਾਇਦ ਅੱਜ ਉਹ ਇਹ ਕਾਮਯਾਬੀ ਨਾ ਦੇਖ ਸਕਦਾ ਹੁੰਦਾ।