Kalki Koechlin On Breakup: ਕਲਕੀ ਕੋਚਲਿਨ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਬਾਲੀਵੁੱਡ 'ਚ ਆਪਣੀ ਖਾਸ ਜਗ੍ਹਾ ਬਣਾਈ ਹੈ। ਹਾਲਾਂਕਿ ਕਲਕੀ ਨੇ ਬਹੁਤ ਸਾਰੀਆਂ ਫਿਲਮਾਂ ਨਹੀਂ ਕੀਤੀਆਂ ਹਨ, ਪਰ ਹਾਲੇ ਤੱਕ ਜਿੰਨੀਆਂ ਵੀ ਫਿਲਮਾਂ ਕੀਤੀਆਂ ਉਨ੍ਹਾਂ ਰਾਹੀਂ ਆਪਣੀ ਸ਼ਾਨਦਾਰ ਅਦਾਕਾਰੀ ਦੀ ਛਾਪ ਛੱਡੀ ਹੈ। ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ। ਇਸ ਸਭ ਦੇ ਵਿਚਕਾਰ ਹਾਲ ਹੀ 'ਚ ਕਲਕੀ ਨੇ ਬ੍ਰੇਕਅੱਪ 'ਤੇ ਆਪਣੀ ਰਾਏ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਪੁਰਾਣੇ ਰਿਸ਼ਤੇ ਬਾਰੇ ਵੀ ਕਈ ਖੁਲਾਸੇ ਕੀਤੇ ਹਨ। Hotterfly ਨਾਲ ਇੱਕ ਇੰਟਰਵਿਊ ਦੌਰਾਨ, ਜਦੋਂ ਕਲਕੀ ਕੋਚਲਿਨ ਨੂੰ ਬ੍ਰੇਕਅੱਪ ਨਾਲ ਨਜਿੱਠਣ ਦੇ ਨਿਯਮਾਂ ਬਾਰੇ ਪੁੱਛਿਆ ਗਿਆ ਸੀ, ਤਾਂ ਉਨ੍ਹਾਂ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਤਾਂ ਉਨ੍ਹਾਂ ਲਈ ਕੀ ਕੰਮ ਆਇਆ। ਅਦਾਕਾਰਾ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੂੰ ਬ੍ਰੇਕਅੱਪ ਕਰਨਾ ਪਿਆ ਤਾਂ ਉਹ ਕਿਸੇ ਹੋਰ ਨਾਲ ਸੋਏਗੀ। ਅਭਿਨੇਤਰੀ ਨੇ ਕਿਹਾ, ਮੇਰੇ ਕੋਲ ਦੋਵੇਂ ਤਰ੍ਹਾਂ ਦੇ ਰਿਸ਼ਤੇ ਰਹੇ ਹਨ, ਮੈਨੂੰ ਲੱਗਦਾ ਹੈ ਕਿ ਸਾਫ਼-ਸੁਥਰਾ ਬ੍ਰੇਕਅੱਪ ਕਰਨਾ ਯਕੀਨੀ ਤੌਰ 'ਤੇ ਬਿਹਤਰ ਹੈ ਪਰ ਇਹ ਬਹੁਤ ਮੁਸ਼ਕਲ ਹੈ। ਇਸ ਲਈ, ਜਦੋਂ ਤੁਸੀਂ ਬ੍ਰੇਕਅੱਪ ਕਰਨਾ ਚਾਹੁੰਦੇ ਹੋ ਤਾਂ ਬਹੁਤ ਆਤਮਵਿਸ਼ਵਾਸ ਰੱਖੋ... ਮੇਰੇ ਕੋਲ ਇੱਕ ਹੋਰ ਤਰਕੀਬ ਹੈ ਜਦੋਂ ਮੈਂ ਬਹੁਤ ਛੋਟੀ ਸੀ, ਤਾਂ ਕਿਸੇ ਨਾਲ ਸੌਣਾ ਸੀ ਅਤੇ ਫਿਰ ਉਸਨੂੰ ਦੱਸਣਾ ਸੀ, ਫਿਰ ਉਹ ਮੇਰੇ ਨਾਲ ਬ੍ਰੇਕਅੱਪ ਕਰ ਲੈਂਦਾ ਸੀ। ਕਲਕੀ ਕੋਚਲਿਨ ਨੇ ਨਿਰਦੇਸ਼ਕ ਅਨੁਰਾਗ ਕਸ਼ਯਪ ਨਾਲ ਵਿਆਹ ਕਰਵਾ ਲਿਆ ਸੀ। ਹਾਲਾਂਕਿ, ਇਹ ਜੋੜਾ ਸਾਲ 2015 ਵਿੱਚ ਵੱਖ ਹੋ ਗਿਆ ਸੀ। ਇਸ ਤੋਂ ਬਾਅਦ ਕਲਕੀ ਗਾਈ ਹਰਸ਼ਬਰਗ ਨਾਲ ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ ਵਿੱਚ ਰਹੀ ਅਤੇ ਫਿਰ ਉਨ੍ਹਾਂ ਨੇ ਵਿਆਹ ਕਰਵਾ ਲਿਆ ਅਤੇ ਉਨ੍ਹਾਂ ਦੀ ਇੱਕ ਬੇਟੀ ਹੈ ਜਿਸਦਾ ਜਨਮ 2020 ਵਿੱਚ ਹੋਇਆ। ਇਸੇ ਇੰਟਰਵਿਊ ਵਿੱਚ ਕਲਕੀ ਨੇ ਦੱਸਿਆ ਸੀ ਕਿ ਇੱਕ ਸਮਾਂ ਸੀ ਜਦੋਂ ਉਹ ਕਈ ਲੋਕਾਂ ਨੂੰ ਇੱਕੋ ਸਮੇਂ ਡੇਟ ਕਰਦੀ ਸੀ।