Katrina Kaif Disease: ਮਸ਼ਹੂਰ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਫਿਲਮਾਂ ਤੋਂ ਜ਼ਿਆਦਾ ਸੋਸ਼ਲ ਮੀਡੀਆ ਉੱਪਰ ਐਕਟਿਵ ਨਜ਼ਰ ਆਉਂਦੀ ਹੈ। ਕੈਟ ਨੇ ਸਾਲ 2023 ਵਿੱਚ 'ਫੋਨ ਭੂਤ' ਅਤੇ 'ਟਾਈਗਰ 3' ਵਰਗੀਆਂ ਫਿਲਮਾਂ ਵਿੱਚ ਨਜ਼ਰ ਆਈ।



ਹਾਲਾਂਕਿ ਹੁਣ ਤੱਕ 2024 'ਚ ਉਹ ਸਿਰਫ 'ਮੇਰੀ ਕ੍ਰਿਸਮਸ' 'ਚ ਨਜ਼ਰ ਆਈ ਹੈ। ਪਰ ਉਨ੍ਹਾਂ ਦੀ ਇਹ ਫਿਲਮ ਬਾੱਕਸ ਆਫਿਸ ਉੱਪਰ ਖਾਸ ਕਮਾਲ ਨਹੀਂ ਦਿਖਾ ਸਕੀ।



ਹਾਲ ਹੀ 'ਚ ਨਵਰਾਤਰੀ ਤਿਉਹਾਰ ਦੌਰਾਨ ਕੈਟਰੀਨਾ ਦਾ ਨਵਾਂ ਲੁੱਕ ਦੇਖਣ ਨੂੰ ਮਿਲਿਆ, ਜਿਸ ਦੀ ਕਾਫੀ ਚਰਚਾ ਹੋਈ ਸੀ। ਕੈਟਰੀਨਾ ਨੇ ਡਿਜ਼ਾਈਨਰ ਤਰੁਣ ਤਾਹਿਲਿਆਨੀ ਦੁਆਰਾ ਡਿਜ਼ਾਈਨ ਕੀਤੀ ਇੱਕ ਸੰਤਰੀ ਸਾੜੀ ਵਿੱਚ ਨਵਰਾਤਰੀ ਸਮਾਗਮ ਵਿੱਚ ਸ਼ਿਰਕਤ ਕੀਤੀ।



ਆਪਣੇ ਫੈਸ਼ਨ ਸੈਂਸ ਲਈ ਮਸ਼ਹੂਰ ਕੈਟਰੀਨਾ ਦੇ ਇਸ ਲੁੱਕ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਗਈਆਂ, ਪਰ ਪ੍ਰਸ਼ੰਸਕਾਂ ਦਾ ਧਿਆਨ ਇੱਕ ਹੋਰ ਖਾਸ ਗੱਲ ਵੱਲ ਖਿੱਚਿਆ ਗਿਆ।



ਕੈਟਰੀਨਾ ਦੇ ਹੱਥ 'ਤੇ ਇੱਕ ਕਾਲਾ ਪੈਚ ਦਿਖਾਈ ਦੇ ਰਿਹਾ ਸੀ। ਇਸ ਗੱਲ ਨੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ। ਪ੍ਰੋਗਰਾਮ ਲਈ ਜਾਂਦੇ ਸਮੇਂ ਏਅਰਪੋਰਟ 'ਤੇ ਨਜ਼ਰ ਆਈ ਕੈਟਰੀਨਾ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਈਆਂ।



ਉਸਦੀ ਬਾਂਹ 'ਤੇ ਦਿਖਾਈ ਦੇਣ ਵਾਲੇ ਇਸ ਕਾਲੇ ਪੈਚ ਨੂੰ ਦੇਖ ਕੇ ਕਈ ਲੋਕਾਂ ਨੇ ਅੰਦਾਜ਼ਾ ਲਗਾਇਆ ਕਿ ਸ਼ਾਇਦ ਅਦਾਕਾਰਾ ਕਿਸੇ ਸਿਹਤ ਸਮੱਸਿਆ ਤੋਂ ਪੀੜਤ ਹੈ।



ਵਾਇਰਲ ਹੋ ਰਹੀਆਂ ਤਸਵੀਰਾਂ 'ਤੇ ਲੋਕ ਕਈ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛ ਰਹੇ ਸਨ, ਜਿਵੇਂ ਕਿ ''ਕੀ ਕੈਟਰੀਨਾ ਨੂੰ ਕੋਈ ਬੀਮਾਰੀ ਹੈ?'', ''ਇਹ ਮੈਡੀਕਲ ਪੈਚ ਵਰਗਾ ਲੱਗ ਰਿਹਾ ਹੈ'', ''ਕੀ ਉਹ ਠੀਕ ਹੈ?



ਦੱਸ ਦੇਈਏ ਕਿ ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਆਪਣੇ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਅਦਾਕਾਰਾ ਦੇ ਜਲਦ ਠੀਕ ਹੋਣ ਲਈ ਪ੍ਰਸ਼ੰਸਕ ਦੁਆਵਾਂ ਕਰ ਰਹੇ ਹਨ। ਹਾਲਾਂਕਿ ਕੈਟਰੀਨਾ ਕੈਫ ਨੂੰ ਲੈ ਸਾਹਮਣੇ ਆਈ ਖਬਰ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ।



ਹਾਲਾਂਕਿ ਬਾਅਦ 'ਚ ਸੋਸ਼ਲ ਮੀਡੀਆ 'ਤੇ ਹੀ ਇਸ ਰਾਜ਼ ਦਾ ਖੁਲਾਸਾ ਹੋਇਆ। ਜਾਣਕਾਰੀ ਮੁਤਾਬਕ ਇਹ ਬਲੈਕ ਪੈਚ ਅਸਲ 'ਚ CGM ਪੈਚ ਹੈ। ਇਹ ਪੈਚ ਅਲਟਰਾਹਿਊਮਨ ਐਪ ਨਾਲ ਜੁੜਿਆ ਹੋਇਆ ਹੈ।



ਇਹ ਇੱਕ ਫਿਟਨੈਸ ਪਲੇਟਫਾਰਮ ਹੈ ਜੋ ਸਰੀਰ ਵਿੱਚ ਗਲੂਕੋਜ਼ ਦੇ ਪੱਧਰ ਵਿੱਚ ਉਤਰਾਅ-ਚੜ੍ਹਾਅ ਨੂੰ ਟਰੈਕ ਕਰਦਾ ਹੈ ਅਤੇ ਯੂਜ਼ਰਸ ਨੂੰ ਉਹਨਾਂ ਦੇ ਮੈਟਾਬੋਲਿਜ਼ਮ ਨੂੰ ਸਮਝਣ ਵਿੱਚ ਮਦਦ ਕਰਦਾ ਹੈ।