MC Stan quits Rapping: 'ਬਿੱਗ ਬੌਸ 16' ਦੇ ਜੇਤੂ ਐਮਸੀ ਸਟੇਨ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਨੂੰ ਸੁਣਨ ਤੋਂ ਬਾਅਦ ਜ਼ਿਆਦਾਤਰ ਫੈਨਜ਼ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਐਮਸੀ ਸਟੇਨ ਨੇ ਹਾਲ ਹੀ ਵਿੱਚ ਰੈਪਿੰਗ ਛੱਡਣ ਬਾਰੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਹੈਰਾਨੀਜਨਕ ਐਲਾਨ ਕੀਤਾ ਹੈ। ਰੈਪਰ ਦੇ ਇਸ ਫੈਸਲੇ ਦਾ ਪ੍ਰਸ਼ੰਸਕ ਵੀ ਕਾਰਨ ਜਾਣਨਾ ਚਾਹੁੰਦੇ ਹਨ। ਸਟੈਨ ਆਪਣੇ ਰੈਪ ਗੀਤਾਂ ਲਈ ਜਾਣਿਆ ਜਾਂਦਾ ਹੈ। ਹਾਲਾਂਕਿ ਕਈ ਵਾਰ ਉਹ ਆਪਣੇ ਗੀਤਾਂ ਦੇ ਬੋਲਾਂ ਕਾਰਨ ਸੁਰਖੀਆਂ 'ਚ ਰਹਿੰਦਾ ਹੈ ਅਤੇ ਕਈ ਵਾਰ ਵਿਵਾਦਾਂ 'ਚ ਵੀ ਘਿਰ ਜਾਂਦਾ ਹੈ। ਰੈਪਰ ਐਮਸੀ ਸਟੈਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਕ੍ਰਿਪਟਿਕ ਪੋਸਟ ਸ਼ੇਅਰ ਕੀਤੀ ਹੈ। ਇਸ ਵਿੱਚ ਉਸਨੇ ਰੈਪਿੰਗ ਛੱਡਣ ਦਾ ਐਲਾਨ ਕਰਦੇ ਹੋਏ ਲਿਖਿਆ, 'ਮੈਂ ਰੈਪ ਛੱਡਣ ਜਾ ਰਿਹਾ ਹਾਂ।' ਇਸ ਦੇ ਨਾਲ ਹੀ ਇੱਕ ਰੈੱਡ ਹਾਰਟ ਇਮੋਜੀ ਵੀ ਪੋਸਟ ਕੀਤਾ। ਉਨ੍ਹਾਂ ਹਾਲ ਹੀ ਵਿੱਚ ਅਲੀਜ਼ਾ ਸਟਾਰਰ ਫਿਲਮ 'ਫਰੇ' ਦੇ ਇੱਕ ਗੀਤ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ, ਜਿਸ ਨੂੰ ਸਲਮਾਨ ਖਾਨ ਨੇ ਮੌਕਾ ਦਿੱਤਾ ਸੀ। ਉਹ ਇਸ ਗੀਤ ਨੂੰ ਪ੍ਰਮੋਟ ਕਰਨ ਲਈ 'ਬਿੱਗ ਬੌਸ 17' 'ਚ ਵੀ ਆਇਆ ਸੀ ਅਤੇ ਮੁਨੱਵਰ ਫਾਰੂਕੀ ਨੂੰ ਸਲਾਹ ਵੀ ਦਿੱਤੀ ਸੀ। ਐਮਸੀ ਸਟੈਨ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇੱਕ ਯੂਜ਼ਰ ਨੇ ਲਿਖਿਆ ਕਿ ਜੇਕਰ ਐਮਸੀ ਸਟੈਨ ਨੇ ਅਜਿਹਾ ਲਿਖਿਆ ਹੈ ਤਾਂ ਜ਼ਰੂਰ ਕੁਝ ਆਉਣ ਵਾਲਾ ਹੈ। ਜਦਕਿ ਇੱਕ ਨੇ ਕਿਹਾ ਕਿ ਸਟੈਨ ਕੋਈ ਨਵਾਂ ਗੀਤ ਨਹੀਂ ਲੈ ਕੇ ਆ ਰਿਹਾ ਹੈ ਅਤੇ ਇਸ ਤੋਂ ਇਲਾਵਾ ਉਹ ਅਜਿਹੀਆਂ ਗੱਲਾਂ ਕਹਿ ਕੇ ਸਾਨੂੰ ਡਰਾ ਰਿਹਾ ਹੈ। ਹਾਲਾਂਕਿ ਕਈ ਪ੍ਰਸ਼ੰਸਕ ਐਮਸੀ ਸਟੇਨ ਵੱਲੋਂ ਸ਼ੇਅਰ ਕੀਤੀ ਇਸ ਪੋਸਟ ਉੱਪਰ ਯਕੀਨ ਨਹੀਂ ਕਰ ਪਾ ਰਹੇ। ਕਿਉਂਕਿ ਜ਼ਿਆਦਾਤਰ ਫੈਨਜ਼ ਦਾ ਇਹੀ ਮੰਨਣਾ ਹੈ ਕਿ ਸਟੈਨ ਸਿਰਫ ਰੈਪ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਰੋਜ਼ੀ-ਰੋਟੀ ਇਸੇ 'ਤੇ ਨਿਰਭਰ ਕਰਦੀ ਹੈ। ਉਹ ਇਸਨੂੰ ਛੱਡ ਦਿੰਦਾ ਹੈ ਤਾਂ ਉਹ ਕੀ ਕਰੇਗਾ? ਫਿਲਹਾਲ ਇਸ ਪੋਸਟ ਤੋਂ ਬਾਅਦ ਹਾਲੇ ਤੱਕ ਐਮਸੀ ਸਟੇਨ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।