Parineeti Chopra Pregnant: ਪਰਿਣੀਤੀ ਚੋਪੜਾ ਅਤੇ ਸਿਆਸਤਦਾਨ ਰਾਘਵ ਚੱਡਾ ਵੱਲੋਂ ਪ੍ਰਸ਼ੰਸਕਾਂ ਨਾਲ ਖਾਸ ਖਬਰ ਸਾਂਝੀ ਕੀਤੀ ਗਈ ਹੈ। ਦੱਸ ਦੇਈਏ ਕਿ ਇਹ ਜੋੜਾ ਜਲਦ ਹੀ ਆਪਣੇ ਘਰ ਬੱਚੇ ਦਾ ਸਵਾਗਤ ਕਰਨ ਜਾ ਰਿਹਾ ਹੈ।



ਜੋੜੇ ਵੱਲੋਂ ਇਹ ਖੁਸ਼ਖਬਰੀ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਕੇ ਦਿੱਤੀ ਗਈ ਹੈ। ਜੀ ਹਾਂ, ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਮਾਂ ਬਣਨ ਵਾਲੀ ਹੈ। ਉਨ੍ਹਾਂ ਨੇ ਅਤੇ ਰਾਘਵ ਚੱਡਾ ਨੇ ਸੋਸ਼ਲ ਮੀਡੀਆ 'ਤੇ ਇਹ ਖੁਸ਼ਖਬਰੀ ਫੈਨਜ਼ ਨਾਲ ਸਾਂਝੀ ਕੀਤੀ ਹੈ।



ਬਾਲੀਵੁੱਡ ਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਪਰਿਣੀਤੀ ਅਤੇ ਰਾਘਵ ਦੀ ਇਹ ਖੁਸ਼ਖਬਰੀ ਸੁਣ ਕੇ, ਬਾਲੀਵੁੱਡ ਅਤੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ।



ਪਰਿਣੀਤੀ ਚੋਪੜਾ ਅਤੇ ਰਾਘਵ ਚੱਡਾ ਨੇ ਇੰਸਟਾਗ੍ਰਾਮ 'ਤੇ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ ਅਤੇ ਪਿਆਰੀ ਜਿਹੀ ਪੋਸਟ ਵੀ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ ਬੱਚੇ ਦਾ ਇੱਕ ਛੋਟਾ ਜਿਹਾ ਪੈਰ ਹੈ ਅਤੇ ਇਸ 'ਤੇ 1+1=3 ਲਿਖਿਆ ਹੈ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਦੋਸਤ ਬਹੁਤ ਖੁਸ਼ ਹੋ ਗਏ ਹਨ।



ਦੋਵਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਖੂਬਸੂਰਤ ਪੋਸਟ ਵਿੱਚ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ ਪੋਸਟ 'ਤੇ ਸੋਨਮ ਕਪੂਰ, ਨੇਹਾ ਧੂਪੀਆ, ਰਕੁਲ ਪ੍ਰੀਤ, ਭੂਮੀ ਪੇਡਨੇਕਰ ਵਰਗੀਆਂ ਕਈ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਨੂੰ ਬਹੁਤ ਵਧਾਈਆਂ ਦਿੱਤੀਆਂ ਹਨ।



ਦੱਸ ਦੇਈਏ ਕਿ ਪਰਿਣੀਤੀ ਚੋਪੜਾ ਨੇ 'ਆਪ' ਨੇਤਾ ਰਾਘਵ ਚੱਢਾ ਨਾਲ ਸਾਲ 2023 ਵਿੱਚ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ, ਅਦਾਕਾਰਾ ਲਗਾਤਾਰ ਚਰਚਾ ਵਿੱਚ ਰਹਿੰਦੀ ਹੈ।



ਹਾਲ ਹੀ ਵਿੱਚ ਦੋਵੇਂ ਇਕੱਠੇ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਪਹੁੰਚੇ ਸਨ। ਜਿੱਥੇ ਦੋਵਾਂ ਨੇ ਕਪਿਲ ਅਤੇ ਸ਼ੋਅ ਦੀ ਪੂਰੀ ਟੀਮ ਨਾਲ ਬਹੁਤ ਮਸਤੀ ਕੀਤੀ। ਇਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈਆਂ ਸੀ।



ਇਸ ਦੇ ਨਾਲ ਹੀ, ਬਹੁਤ ਮਸਤੀ ਦੇ ਵਿਚਕਾਰ ਕਪਿਲ, ਪਰੀ ਅਤੇ ਰਾਘਵ ਨੂੰ ਦੱਸਦਾ ਹੈ ਕਿ ਜਦੋਂ ਉਨ੍ਹਾਂ ਨੇ ਵਿਆਹ ਕੀਤਾ ਅਤੇ ਗਿੰਨੀ ਨੂੰ ਘਰ ਲਿਆਂਦਾ, ਤਾਂ ਮੇਰੀ ਮਾਂ ਦਾ ਦਾਦੀ ਮੋਡ ਔਨ ਹੋ ਗਿਆ।



ਫਿਰ ਉਹ ਰਾਘਵ ਨੂੰ ਪੁੱਛਦਾ ਹੈ ਕਿ... ਕੀ ਤੁਹਾਡੇ 'ਤੇ ਅਜਿਹਾ ਕੋਈ ਦਬਾਅ ਹੈ। ਤਾਂ ਰਾਘਵ ਕਹਿੰਦਾ ਹੈ ਕਿ 'ਦੇਵਾਂਗਾ... ਤੁਹਾਨੂੰ ਦੇਵਾਂਗਾ, ਖੁਸ਼ਖਬਰੀ ਜਲਦੀ ਹੀ ਦੇਵਾਂਗਾ।'



ਰਾਘਵ ਤੋਂ ਇਹ ਸੁਣ ਕੇ ਪਰਿਣੀਤੀ ਹੈਰਾਨ ਰਹਿ ਜਾਂਦੀ ਹੈ। ਹਾਲਾਂਕਿ ਇਸ ਸ਼ੋਅ ਦੇ ਕੁਝ ਹਫ਼ਤੀਆਂ ਬਾਅਦ ਹੀ ਜੋੜੇ ਵੱਲੋਂ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸ਼ੇਅਰ ਕੀਤੀ ਗਈ ਹੈ।