Social Media Influencer Murder: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਸੋਸ਼ਲ ਮੀਡੀਆ ਇੰਨਫਲੂਇੰਸਰ ਵਿਚਾਲੇ ਮਾਤਮ ਪਸਰਿਆ ਹੋਇਆ ਹੈ।

Published by: ABP Sanjha

ਦੱਸ ਦੇਈਏ ਕਿ ਫਿਟਨੈੱਸ ਕੰਟੈਂਟ ਕ੍ਰਿਏਟਰ ਅਤੇ ਯੂਟਿਊਬਰ ਮਸੂਦ ਚਾਂਦੀ ਉਰਫ ਸ਼ੈਖ ਮਹਿਬੂਬ ਦਾ ਸ਼ੁੱਕਰਵਾਰ ਨੂੰ ਹੈਦਰਾਬਾਦ ਦੇ ਗੋਲਕੌਂਡਾ ਸਥਿਤ ਉਸਦੇ ਘਰ ਵਿੱਚ ਅਣਪਛਾਤੇ ਹਮਲਾਵਰਾਂ ਨੇ ਕਥਿਤ ਤੌਰ 'ਤੇ ਕਤਲ ਕਰ ਦਿੱਤਾ।

Published by: ABP Sanjha

ਰਿਪੋਰਟਾਂ ਅਨੁਸਾਰ, ਹਮਲਾਵਰਾਂ ਨੇ ਮਸੂਦ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਜਿਸ ਕਾਰਨ ਉਸਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।

Published by: ABP Sanjha

ਜਾਣਕਾਰੀ ਮਿਲਣ 'ਤੇ, ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਫੋਰੈਂਸਿਕ ਟੀਮਾਂ ਨੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ। ਇਹ ਘਟਨਾ ਸ਼ੁੱਕਰਵਾਰ ਦੁਪਹਿਰ 3:20 ਤੋਂ 3:30 ਵਜੇ ਦੇ ਵਿਚਕਾਰ ਵਾਪਰੀ।

Published by: ABP Sanjha

ਦੱਸ ਦੇਈਏ ਕਿ ਪੁਲਿਸ ਮੁਤਾਬਕ ਮਹਿਬੂਬ ਦਾ ਬੇਰਹਿਮੀ ਨਾਲ ਕਤਲ ਦਾ ਦੋਸ਼ ਕਿਸੇ ਹੋਰ 'ਤੇ ਨਹੀਂ ਬਲਕਿ ਮ੍ਰਿਤਕ ਦੇ ਸਾਲੇ ਅਤੇ ਉਸਦੇ ਦੋਸਤਾਂ 'ਤੇ ਲਗਾਇਆ ਜਾ ਰਿਹਾ ਹੈ।

Published by: ABP Sanjha

ਡਿਪਟੀ ਕਮਿਸ਼ਨਰ ਆਫ਼ ਪੁਲਿਸ ਕ੍ਰਿਸ਼ਨਾ ਗੌੜ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਮੁੱਖ ਦੋਸ਼ੀ, ਸ਼ੇਖ ਸੋਹੇਲ (ਮਹਿਬੂਬ ਦੀ ਪਤਨੀ ਦਾ ਭਰਾ), ਆਪਣੇ ਦੋ ਦੋਸਤਾਂ, ਅਫੂ ਅਤੇ ਜਾਬੀਰ ਦੇ ਨਾਲ, ਅਚਾਨਕ ਮਹਿਬੂਬ ਦੇ ਘਰ ਵਿੱਚ ਦਾਖਲ ਹੋਇਆ।

Published by: ABP Sanjha

ਯੋਜਨਾ ਅਨੁਸਾਰ, ਇਨ੍ਹਾਂ ਵਿਅਕਤੀਆਂ ਨੇ ਵਾਰ-ਵਾਰ ਮਹਿਬੂਬ 'ਤੇ ਛੁਰੇ ਅਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ। ਹਮਲੇ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਮਹਿਬੂਬ ਦੀ ਮੌਕੇ 'ਤੇ ਹੀ ਮੌਤ ਹੋ ਗਈ।

Published by: ABP Sanjha

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਮਹਿਬੂਬ ਨੇ ਲਗਭਗ ਡੇਢ ਸਾਲ ਪਹਿਲਾਂ ਪ੍ਰੇਮ ਵਿਆਹ ਕੀਤਾ ਸੀ, ਅਤੇ ਉਸ ਦਾ ਇੱਕ 6 ਮਹੀਨੇ ਦਾ ਬੱਚਾ ਹੈ। ਹਾਲ ਹੀ ਵਿੱਚ, ਘਰੇਲੂ ਝਗੜੇ ਕਾਰਨ, ਮਹਿਬੂਬ ਨੇ ਪਤਨੀ ਨੂੰ ਬੱਚੇ ਸਣੇ ਉਸ ਦੇ ਪੇਕੇ ਘਰ ਭੇਜ ਦਿੱਤਾ ਸੀ।

Published by: ABP Sanjha

ਇਸ ਨਾਲ ਉਸਦਾ ਸਾਲਾ ਸੋਹੇਲ ਗੁੱਸੇ ਵਿੱਚ ਆ ਗਿਆ ਅਤੇ ਦੋਵਾਂ ਵਿਚਕਾਰ ਗਲਤਫਹਿਮੀਆਂ ਅਤੇ ਤਣਾਅ ਵਧ ਗਿਆ। ਇਸ ਗੁੱਸੇ ਤੋਂ ਭੜਕ ਕੇ, ਸੋਹੇਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਕਤਲ ਕਰ ਦਿੱਤਾ।

Published by: ABP Sanjha

ਮ੍ਰਿਤਕ ਦੀ ਮਾਂ ਸ਼ਾਹੀਨ ਦੀ ਸ਼ਿਕਾਇਤ ਤੋਂ ਬਾਅਦ, ਪੁਲਿਸ ਨੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 103(1) (ਕਤਲ) ਦੇ ਤਹਿਤ ਮਾਮਲਾ ਦਰਜ ਕੀਤਾ ਹੈ।

Published by: ABP Sanjha