Rakhi Sawant On Adil Somi Wedding: ਬਾਲੀਵੁੱਡ ਦੀ ਆਈਟਮ ਗਰਲ ਰਾਖੀ ਸਾਵੰਤ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਹਾਲ ਹੀ 'ਚ ਉਸ ਦੇ ਸਾਬਕਾ ਪਤੀ ਆਦਿਲ ਖਾਨ ਦੁਰਾਨੀ ਨੇ ਦੁਬਾਰਾ ਵਿਆਹ ਕੀਤਾ ਹੈ, ਜਿਸ ਕਾਰਨ ਉਹ ਚਰਚਾ 'ਚ ਬਣੀ ਹੋਈ ਹੈ। ਆਪਣੇ ਸਾਬਕਾ ਪਤੀ ਦੇ ਵਿਆਹ ਤੋਂ ਬਾਅਦ ਰਾਖੀ ਸਾਵੰਤ ਵੱਲੋਂ ਰਿਐਕਟ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਰਾਖੀ ਸਾਵੰਤ ਵੱਲੋਂ ਸੋਮੀ ਖਾਨ ਅਤੇ ਆਦਿਲ ਦੁਰਾਨੀ ਦਾ ਮਜ਼ਾਕ ਉਡਾਇਆ ਗਿਆ ਹੈ। ਦਰਅਸਲ, ਰਾਖੀ ਵੱਲ਼ੋਂ ਇੱਕ ਅਜਿਹੀ ਤਸਵੀਰ ਸ਼ੇਅਰ ਕੀਤੀ ਗਈ ਹੈ, ਜਿਸ ਨੂੰ ਵੇਖ ਪ੍ਰਸ਼ੰਸਕਾਂ ਦਾ ਹਾਸਾ ਨਹੀਂ ਰੁਕ ਰਿਹਾ। ਤੁਸੀ ਵੀ ਵੇਖੋ ਇਹ ਤਸਵੀਰ... ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਉੱਪਰ ਤਸਵੀਰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਪਛਾਣੋ ਕੌਣ, ਇਸ ਤੋਂ ਬਾਅਦ ਡ੍ਰਾਮਾ ਕਵੀਨ ਦੀ ਇਸ ਤਸਵੀਰ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇਸ ਪੋਸਟ ਨੂੰ ਵੇਖ ਯੂਜ਼ਰਸ ਹੱਸ-ਹੱਸ ਲੋਟਪੋਟ ਹੋ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਜਾਨਵਰਾਂ ਦਾ ਅਪਮਾਨ ਨਾ ਕਰੋ। ਉਹ ਇਨਸਾਨਾਂ ਨਾਲੋਂ ਬਿਹਤਰ ਹਨ ❤️...ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ ਆਖਿਰਕਾਰ ਰਾਖੀ ਨੇ ਰਿਐਕਟ ਕੀਤਾ ਉਹ ਵੀ ਬਿਲਕੁੱਲ ਸਹੀ। ਦੱਸ ਦੇਈਏ ਕਿ ਹਾਲ ਹੀ ਵਿੱਚ ਆਦਿਲ ਖਾਨ ਨੇ ਇੱਕ ਖਾਸ ਇੰਟਰਵਿਊ ਰਾਹੀਂ ਕਿਹਾ ਕਿ ਰਾਖੀ ਨਾਲ ਉਸ ਦਾ ਵਿਆਹ ਅਵੈਧ ਸੀ। ਤੁਹਾਨੂੰ ਦੱਸ ਦੇਈਏ ਕਿ ਆਦਿਲ ਅਤੇ ਰਾਖੀ ਦਾ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਪਹਿਲਾਂ ਰਾਖੀ ਅਤੇ ਆਦਿਲ ਨੇ ਗੁਪਤ ਵਿਆਹ ਕਰਵਾ ਕੇ ਸਾਨੂੰ ਹੈਰਾਨ ਕਰ ਦਿੱਤਾ, ਫਿਰ ਕੁਝ ਦਿਨਾਂ ਬਾਅਦ ਦੋਹਾਂ ਵਿਚਾਲੇ ਲੜਾਈ ਦੀਆਂ ਖਬਰਾਂ ਆਉਣ ਲੱਗੀਆਂ। ਰਾਖੀ ਅਤੇ ਆਦਿਲ ਵੱਖ ਹੋ ਗਏ ਅਤੇ ਇੱਕ ਦੂਜੇ 'ਤੇ ਗੰਭੀਰ ਦੋਸ਼ ਲਗਾਏ। ਰਾਖੀ ਨੇ ਆਦਿਲ 'ਤੇ ਗੰਭੀਰ ਦੋਸ਼ ਲਗਾਏ ਸਨ ਅਤੇ ਆਦਿਲ ਨੂੰ ਜੇਲ੍ਹ ਭੇਜ ਦਿੱਤਾ ਸੀ। ਹੁਣ ਜਦੋਂ ਰਾਖੀ ਨੂੰ ਆਦਿਲ ਅਤੇ ਸੋਮੀ ਦੇ ਵਿਆਹ ਬਾਰੇ ਪਤਾ ਲੱਗਾ ਤਾਂ ਉਸ ਨੇ ਕਿਹਾ ਕਿ ਕੋਈ ਸੋਮੀ ਨੂੰ ਬਚਾ ਲਵੇ।