Rashmika Mandanna Escaped Death: ਸਾਊਥ ਅਦਾਕਾਰਾ ਰਸ਼ਮਿਕਾ ਮੰਡਾਨਾ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਰਸ਼ਮਿਕਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਉਸ ਨਾਲ ਅਜਿਹੀ ਘਟਨਾ ਵਾਪਰੀ ਹੈ, ਜਿਸ ਵਿਚ ਉਹ ਮੌਤ ਤੋਂ ਬਚ ਗਈ। ਅਦਾਕਾਰਾ ਦੀ ਪੋਸਟ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਦਰਅਸਲ, ਅਭਿਨੇਤਰੀ ਜਿਸ ਫਲਾਈਟ ਤੋਂ ਸਫਰ ਕਰ ਰਹੀ ਸੀ, ਉਸ ਦੀ ਐਮਰਜੈਂਸੀ ਲੈਂਡਿੰਗ ਹੋਈ ਹੈ। ਇਸ ਦੌਰਾਨ ਰਸ਼ਮਿਕਾ ਨੇ ਆਪਣੀ ਇੰਸਟਾ ਸਟੋਰੀ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ ਸੀਟ 'ਤੇ ਬੈਠੀ ਨਜ਼ਰ ਆ ਰਹੀ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਰਸ਼ਮਿਕਾ ਨੇ ਲਿਖਿਆ, 'ਸਿਰਫ਼ ਇੱਕ ਸੂਚਨਾ ਹੈ ਕਿ ਇਸ ਤਰ੍ਹਾਂ ਅਸੀਂ ਮੌਤ ਤੋਂ ਬਚ ਗਏ ਹਾਂ...' ਫੋਟੋ 'ਚ ਉਨ੍ਹਾਂ ਨਾਲ ਅਦਾਕਾਰਾ ਸ਼ਰਧਾ ਦਾਸ ਵੀ ਨਜ਼ਰ ਆ ਰਹੀ ਹੈ। ਵਰਕਫਰੰਟ ਦੀ ਗੱਲ ਕਰਿਏ ਤਾਂ ਰਸ਼ਮਿਕਾ ਬਹੁਤ ਜਲਦ ਫਿਲਮ ਪੁਸ਼ਪਾ 2 ਵਿੱਚ ਵਿਖਾਈ ਦਏਗੀ। ਖਾਸ ਗੱਲ ਇਹ ਹੈ ਕਿ ਰਸ਼ਮਿਕਾ ਦੀ ਪੁਸ਼ਪਾ 3 ਨੂੰ ਲੈ ਵੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਰਸ਼ਮਿਕਾ ਮੰਡਾਨਾ ਨੇ ਪਿੰਕਵਿਲਾ ਨਾਲ ਗੱਲ ਕਰਦੇ ਹੋਏ ਕਿਹਾ ਸੀ ਕਿ 'ਇਹ ਇਕ ਅਜਿਹੀ ਕਹਾਣੀ ਹੈ ਜਿਸ ਦਾ ਕੋਈ ਅੰਤ ਨਹੀਂ ਹੈ, ਇਹ ਬਹੁਤ ਮਜ਼ੇਦਾਰ ਹੈ। ਫਿਲਹਾਲ ਅੱਲੂ ਅਰਜੁਨ ਅਤੇ ਰਸ਼ਮਿਕਾ 'ਪੁਸ਼ਪਾ 2-ਦ ਰੂਲ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਇਸ ਸਾਲ 15 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਚਰਚਾ ਸੀ।