Sana Khan Spiritual Journey: ਸਨਾ ਖਾਨ ਇੰਡਸਟਰੀ ਦੀ ਬੋਲਡ ਅਭਿਨੇਤਰੀਆਂ 'ਚੋਂ ਇੱਕ ਸੀ। ਉਨ੍ਹਾਂ ਦੇ ਫੋਟੋਸ਼ੂਟ ਕਾਫੀ ਵਾਇਰਲ ਹੁੰਦੇ ਸੀ। ਪਰ ਇੱਕ ਦਿਨ ਅਚਾਨਕ ਅਦਾਕਾਰਾ ਨੇ ਇੰਡਸਟਰੀ ਛੱਡਣ ਦੇ ਆਪਣੇ ਫੈਸਲੇ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ।



ਸਨਾ ਨੇ ਗਲੈਮਰ ਦੀ ਦੁਨੀਆ ਛੱਡ ਕੇ ਧਰਮ ਦਾ ਰਾਹ ਚੁਣਿਆ। ਹਾਲ ਹੀ 'ਚ ਸਨਾ ਰੁਬੀਨਾ ਦਿਲੈਕ ਦੇ ਸ਼ੋਅ 'ਕਿਸੀ ਨੇ ਬਤਾਇਆ ਨਹੀਂ' ਦੇ ਨਵੇਂ ਸੀਜ਼ਨ 'ਚ ਪਹੁੰਚੀ।



ਇੱਥੇ ਸੰਨੀ ਨੇ ਆਪਣੇ ਬੱਚਿਆਂ, ਪਤੀ ਅਤੇ ਗਲੈਮਰ ਦੀ ਦੁਨੀਆ ਨੂੰ ਛੱਡਣ ਬਾਰੇ ਗੱਲ ਕੀਤੀ। ਇਸ ਦੌਰਾਨ ਸਨਾ ਭਾਵੁਕ ਵੀ ਨਜ਼ਰ ਆਈ।



ਜਦੋਂ ਰੂਬੀਨਾ ਦਿਲੈਕ ਨੇ ਸਨਾ ਖਾਨ ਨੂੰ ਪੁੱਛਿਆ ਕਿ ਤੁਸੀਂ ਆਪਣਾ ਧਰਮ ਅਪਣਾਉਣ ਬਾਰੇ ਕਦੋਂ ਸੋਚਿਆ? ਇਸ 'ਤੇ ਸਨਾ ਨੇ ਕਿਹਾ- 'ਕਈ ਵਾਰ ਅਸੀਂ ਗੱਲਾਂ ਤਾਂ ਚੰਗੇ ਲੋਕਾਂ ਨਾਲ ਕਰਦੇ ਹਾਂ।



ਪਰ ਸਾਡਾ ਬੌਡੀ ਲੈਗੁਏਜ਼ ਸਵਾਗਤਯੋਗ ਨਹੀਂ ਹੁੰਦਾ ਹੈ। ਮੈਂ ਆਪਣੇ ਆਪ ਨੂੰ ਸਵਾਲ ਕਰਨ ਲੱਗ ਗਈ ਸੀ ਕਿ ਮੈਂ ਖੁਸ਼ ਕਿਉਂ ਨਹੀਂ ਸੀ। ਮੇਰਾ ਸਫ਼ਰ ਫੁੱਲ ਸਲੀਵ ਤੋਂ ਬੈਕਲੈੱਸ ਤੱਕ ਕਦੋਂ ਆ ਗਿਆ ?



ਮੈਨੂੰ ਪਤਾ ਹੀ ਨਹੀਂ ਲੱਗਾ ਕਿ ਸ਼ੈਤਾਨ ਨੇ ਮੈਨੂੰ ਇੱਕ ਔਰਤ ਦੇ ਰੂਪ ਵਿੱਚ ਕਦੋਂ ਨੰਗਾ ਕਰ ਦਿੱਤਾ ਸੀ। ਮੈਂ ਸੋਚਿਆ ਕਿ ਮੈਂ ਗੁਆਚ ਗਈ ਹਾਂ।



ਸਲਵਾਰ-ਕਮੀਜ਼ ਪਾ ਕੇ, ਤੇਲ ਲਗਾ ਕੇ ਗੁੱਤ ਬੰਨ ਕੇ ਕਾਲੇਜ ਜਾਣ ਵਾਲੀ ਕੁੜੀ ਨੇ ਕਦੋਂ ਸ਼ਾਰਟਕੱਟ ਤੇ ਬੈਕਲੇਸ ਸਟੇਜ ਫੜ ਲਈ ? ਸੱਚ ਕਹਾਂ ਤਾਂ ਮੈਨੂੰ ਰੋਣਾ ਆਉਂਦਾ ਹੈ।



ਇਸ ਤੋਂ ਇਲਾਵਾ ਸਨਾ ਨੇ ਬੱਚੇ ਅਤੇ ਪਤੀ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਸਾਡੇ ਸਮਾਜ ਵਿੱਚ ਕਿਹਾ ਜਾਂਦਾ ਹੈ ਕਿ ਜੇਕਰ ਬੇਟੀਆਂ ਹਨ ਤਾਂ ਬੇਟੀ ਵਰਦਾਨ ਹੈ ਅਤੇ ਜੇਕਰ ਬੇਟਾ ਹੈ ਤਾਂ ਵਰਦਾਨ ਹੈ।



ਜਦੋਂ ਮੈਨੂੰ ਤੁਹਾਡਾ ਪਤਾ ਲੱਗਾ ਕਿ ਤੁਹਾਡੇ ਜੁੜਵਾਂ ਬੱਚੇ ਹਨ, ਤਾਂ ਮੈਂ ਸੋਚਿਆ ਕਿ ਤੁਸੀਂ ਮੈਨੂੰ ਜੁੜਵਾਂ ਬੱਚੇ ਕਿਉਂ ਨਹੀਂ ਦਿੱਤੇ। ਪਰ ਹੁਣ ਮੈਂ ਸਮਝ ਗਈ ਹਾਂ ਕਿ ਅੱਲ੍ਹਾ ਨੇ ਮੈਨੂੰ ਇੱਕ ਕਿਉਂ ਦਿੱਤਾ, ਦੋ ਦੀ ਮੇਰੀ ਕੈਪੇਬਿਲਿਟੀ ਨਹੀਂ ਹੈ।



ਸਨਾ ਨੇ ਪਤੀ ਦੀ ਤਾਰੀਫ ਕਰਦੇ ਹੋਏ ਕਿਹਾ- ਮੇਰੇ ਪਤੀ ਦੀ ਕੀਮਤ ਤੁਸੀ ਨਹੀਂ ਜਾਣਦੇ ਹੋ। ਉਹ ਕੋਲੇ ਵਿੱਚ ਹੀਰਾ ਹਨ।