Shraddha-Rahul Relationship: ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਇਨ੍ਹੀਂ ਦਿਨੀਂ ਆਪਣੀ ਲਵ ਲਾਈਫ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ।



ਦੱਸ ਦੇਈਏ ਕਿ ਹਿੰਦੀ ਸਿਨੇਮਾ ਜਗਤ ਦੀਆਂ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕਰ ਚੁੱਕੀ ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।



ਉਹ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ। ਪਰ ਇਸ ਵਾਰ ਸ਼ਰਧਾ ਕਪੂਰ ਨੇ ਕੁਝ ਅਜਿਹਾ ਸ਼ੇਅਰ ਕੀਤਾ, ਜੋ ਕਿ ਹਰ ਪਾਸੇ ਸੁਰਖੀਆਂ ਬਟੋਰ ਰਿਹਾ ਹੈ।



ਦਰਅਸਲ, ਇਸ ਵਾਰ ਅਦਾਕਾਰਾ ਨੇ ਆਪਣੀ ਲਵ ਲਾਈਫ ਨੂੰ ਲੈ ਵੱਡਾ ਖੁਲਾਸਾ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਸ਼ਰਧਾ ਰਾਹੁਲ ਮੋਦੀ ਨੂੰ ਕਥਿਤ ਤੌਰ 'ਤੇ ਡੇਟ ਕਰ ਰਹੀ ਹੈ।



ਦੋਵਾਂ ਪਾਸਿਓਂ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਸੀ, ਪਰ ਹਾਲ ਹੀ 'ਚ ਸ਼ਰਧਾ ਕਪੂਰ ਨੇ ਸੋਸ਼ਲ ਮੀਡੀਆ 'ਤੇ ਕੁਝ ਅਜਿਹਾ ਪੋਸਟ ਕੀਤਾ ਹੈ, ਜਿਸ ਨੂੰ ਲੈ ਕੇ ਇਕ ਵਾਰ ਫਿਰ ਤੋਂ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ।



ਜੀ ਹਾਂ, ਸ਼ਰਧਾ ਨੇ ਰਾਹੁਲ ਨਾਲ ਇੰਸਟਾਗ੍ਰਾਮ 'ਤੇ ਇਕ ਸੈਲਫੀ ਪੋਸਟ ਕੀਤੀ ਹੈ। ਤਸਵੀਰ ਦੇ ਨਾਲ ਉਨ੍ਹਾਂ ਲਿਖਿਆ , ਦਿਲ ਰਖ ਲੈ... ਨੀਂਦ ਤੋ ਵਾਪਸ ਦੇਦੇ ਯਾਰ। ਇਹ ਪਹਿਲੀ ਵਾਰ ਹੈ ਜਦੋਂ ਅਦਾਕਾਰਾ ਨੇ ਜਨਤਕ ਤੌਰ 'ਤੇ ਕੁਝ ਪੋਸਟ ਕੀਤਾ ਹੈ।



ਇਸ ਸਾਲ ਦੀ ਸ਼ੁਰੂਆਤ 'ਚ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਨੇ ਸੁਰਖੀਆਂ ਬਟੋਰੀਆਂ। ਦੋਵਾਂ ਨੂੰ ਕਈ ਮੌਕਿਆਂ 'ਤੇ ਇਕੱਠੇ ਵੀ ਦੇਖਿਆ ਗਿਆ।



ਅਭਿਨੇਤਰੀ ਨੂੰ ਆਪਣੇ ਗਲੇ ਵਿੱਚ ਇੱਕ ਚੇਨ ਵੀ ਪਾਈ ਹੋਈ ਸੀ, ਜਿਸ 'ਤੇ ਆਰ ਲਿਖਿਆ ਹੋਇਆ ਸੀ, ਜਿਸ ਨਾਲ ਇਹ ਅਟਕਲਾਂ ਲਗਾਈਆਂ ਗਈਆਂ ਸਨ ਕਿ ਇਹ ਰਾਹੁਲ ਦੁਆਰਾ ਉਸਨੂੰ ਤੋਹਫ਼ੇ ਵਿੱਚ ਦਿੱਤਾ ਗਿਆ ਸੀ।



ਮੀਡੀਆ ਰਿਪੋਰਟਾਂ ਮੁਤਾਬਕ ਸ਼ਰਧਾ ਦੀ ਮੁਲਾਕਾਤ ਰਾਹੁਲ ਨਾਲ ਫਿਲਮ 'ਤੂੰ ਝੂਠੀ ਮੈਂ ਮੱਕਾਰ' ਦੌਰਾਨ ਹੋਈ ਸੀ। ਫਿਰ ਉਹ ਇਸ ਫ਼ਿਲਮ ਨਾਲ ਲੇਖਕ ਵਜੋਂ ਜੁੜ ਗਿਆ।



ਦੋਵੇਂ ਕਥਿਤ ਤੌਰ 'ਤੇ ਇਕੱਠੇ ਕੰਮ ਕਰਨ ਦੌਰਾਨ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਪਿਆਰ ਵਿੱਚ ਪੈ ਗਏ।



ਰਾਹੁਲ ਨੇ 'ਪਿਆਰ ਕਾ ਪੰਚਨਾਮਾ 2', 'ਸੋਨੂੰ ਕੇ ਟੀਟੂ ਕੀ ਸਵੀਟੀ' ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ ਹੈ। ਇਸ ਜੋੜੇ ਨੂੰ ਪਹਿਲੀ ਵਾਰ 2023 ਵਿੱਚ ਡਿਨਰ ਡੇਟ ਤੋਂ ਬਾਅਦ ਇਕੱਠੇ ਦੇਖਿਆ ਗਿਆ ਸੀ।