Comedian Health: ਮਸ਼ਹੂਰ ਕਾਮੇਡੀਅਨ ਦੀਆਂ ਹਾਲ ਹੀ ਵਿੱਚ ਸਾਹਮਣੇ ਆਈਆਂ ਤਸਵੀਰਾਂ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਅਸੀਂ ਸੁਨੀਲ ਪਾਲ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਦੀ ਲੁੱਕ ਵੇਖਣ ਤੋਂ ਬਾਅਦ ਹਰ ਕੋਈ ਪਰੇਸ਼ਾਨ ਹੈ।

Published by: ABP Sanjha

ਸੁਨੀਲ ਪਾਲ ਨੂੰ ਹਾਲ ਹੀ ਵਿੱਚ ਕਾਮੇਡੀ ਸਟਾਰ ਕਪਿਲ ਸ਼ਰਮਾ ਦੀ ਫਿਲਮ 'ਕਿਸ ਕਿਸਕੋ ਪਿਆਰ ਕਰੂੰ 2' ਦੀ ਸਕ੍ਰੀਨਿੰਗ ਦੌਰਾਨ ਦੇਖਿਆ ਗਿਆ।

Published by: ABP Sanjha

ਇੱਕ ਸਮਾਂ ਸੀ ਜਦੋਂ ਰਾਜੂ ਸ੍ਰੀਵਾਸਤਵ ਅਤੇ ਅਹਿਸਾਨ ਕੁਰੈਸ਼ੀ ਵਰਗੇ ਕਾਮੇਡੀਅਨਾਂ ਦੇ ਨਾਲ ਸੁਨੀਲ ਪਾਲ ਦੀ ਕਾਮੇਡੀ ਨੂੰ ਵੀ ਬਹੁਤ ਪਸੰਦ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਨੇ ਖੂਬ ਨਾਮ ਅਤੇ ਸ਼ੌਹਰਤ ਕਮਾਈ ਸੀ।

Published by: ABP Sanjha

ਪਰ ਫਿਲਮ ਦੇ ਪ੍ਰੀਮੀਅਰ ਦੌਰਾਨ ਉਨ੍ਹਾਂ ਦੀ ਹਾਲਤ ਦੇਖ ਕੇ ਹਰ ਕੋਈ ਦੰਗ ਰਹਿ ਗਿਆ। ਇਸ ਦੌਰਾਨ ਸੁਨੀਲ ਪਾਲ ਨੇ ਪੈਰਾਂ ਵਿੱਚ ਚੱਪਲਾਂ, ਸਾਧਾਰਨ ਪੈਂਟ-ਕਮੀਜ਼ ਅਤੇ ਸਿਰ 'ਤੇ ਇੱਕ ਪੁਰਾਣੀ ਜਿਹੀ ਟੋਪੀ ਪਾਈ ਹੋਈ ਸੀ।

Published by: ABP Sanjha

ਇਸ ਤੋਂ ਇਲਾਵਾ, ਉਨ੍ਹਾਂ ਦਾ ਭਾਰ ਵੀ ਪਹਿਲਾਂ ਨਾਲੋਂ ਕਾਫੀ ਘੱਟ ਨਜ਼ਰ ਆਇਆ ਅਤੇ ਉਨ੍ਹਾਂ ਦੇ ਚਿਹਰੇ 'ਤੇ ਮਾਯੂਸੀ ਸਾਫ਼ ਦਿਖਾਈ ਦੇ ਰਹੀ ਸੀ।
ਸੁਨੀਲ ਪਾਲ ਨੂੰ ਅਜਿਹੀ ਹਾਲਤ ਵਿੱਚ ਦੇਖ ਕੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਚਿੰਤਾ ਜ਼ਾਹਿਰ ਕੀਤੀ।

Published by: ABP Sanjha

ਕਈ ਪ੍ਰਸ਼ੰਸਕਾਂ ਨੇ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਕਿ ਫਿਲਮ ਅਤੇ ਟੀਵੀ ਇੰਡਸਟਰੀ ਵਿੱਚ ਇੰਨਾ ਕੰਮ ਕਰਨ ਦੇ ਬਾਵਜੂਦ ਉਨ੍ਹਾਂ ਦੀ ਅੱਜ ਇਹ ਹਾਲਤ ਹੈ ਕਿ ਉਹ ਕਿਸੇ ਪ੍ਰੀਮੀਅਰ 'ਤੇ ਚੱਪਲਾਂ ਅਤੇ ਸਾਧਾਰਨ ਕੱਪੜੇ ਪਾ ਕੇ ਆਏ ਹਨ।

Published by: ABP Sanjha

ਹਾਲਾਂਕਿ, ਕੁਝ ਹੋਰ ਲੋਕਾਂ ਨੇ ਇਸ ਹਾਲਤ ਨੂੰ ਪਬਲੀਸਿਟੀ ਸਟੰਟ ਵੀ ਕਿਹਾ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਬਹਿਸ ਵੀ ਛਿੜ ਗਈ। ਸੁਨੀਲ ਪਾਲ ਦੇ ਵਰਕਫਰੰਟ ਦੀ ਗੱਲ ਕਰਿਏ ਤਾਂ ਸਾਲ 2005 ਵਿੱਚ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ 1'...

Published by: ABP Sanjha

ਦਾ ਜੇਤੂ ਬਣਨ ਤੋਂ ਬਾਅਦ ਵੱਡੀ ਪਛਾਣ ਮਿਲੀ ਸੀ। ਉਨ੍ਹਾਂ ਨੇ 2007 ਵਿੱਚ 'ਬੌਂਬੇ ਟੂ ਗੋਆ' ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਅਤੇ 'ਹਮ ਤੁਮ', 'ਫਿਰ ਹੇਰਾ ਫੇਰੀ' ਵਰਗੀਆਂ ਫਿਲਮਾਂ ਵਿੱਚ ਵੀ ਛੋਟੇ ਕਿਰਦਾਰ ਨਿਭਾਏ।

Published by: ABP Sanjha

ਪਰ ਰਿਪੋਰਟਾਂ ਅਨੁਸਾਰ, ਸੁਨੀਲ ਪਾਲ 2010 ਤੋਂ ਟੀਵੀ ਤੋਂ ਅਤੇ 2018 ਤੋਂ ਫਿਲਮਾਂ ਤੋਂ ਦੂਰ ਹਨ, ਜਿਸ ਕਾਰਨ ਪਿਛਲੇ ਕਰੀਬ 15 ਸਾਲਾਂ ਤੋਂ ਉਨ੍ਹਾਂ ਕੋਲ ਕੋਈ ਕੰਮ ਨਹੀਂ ਹੈ।

Published by: ABP Sanjha