Ishaan Khatter Video: ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਇਸ ਅਦਾਕਾਰ ਦੇ ਨਾਲ-ਨਾਲ ਉਨ੍ਹਾਂ ਦਾ ਛੋਟਾ ਭਰਾ ਅਤੇ ਅਦਾਕਾਰ ਈਸ਼ਾਨ ਖੱਟਰ ਅਕਸਰ ਸੋਸ਼ਲ ਮੀਡੀਆ 'ਤੇ ਛਾਇਆ ਰਹਿੰਦਾ ਹੈ। ਉਸਦਾ ਸਟਾਈਲ ਦਰਸ਼ਕਾਂ ਨੂੰ ਬੇਹੱਦ ਪਸੰਦ ਆਉਂਦਾ ਹੈ। ਇਸ ਵਿਚਾਲੇ ਈਸ਼ਾਨ ਦਾ ਇੱਕ ਅਜਿਹਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਹਰ ਪਾਸੇ ਤਰਥੱਲੀ ਮਚਾ ਦਿੱਤੀ ਹੈ। ਦਰਅਸਲ, ਈਸ਼ਾਨ ਖੱਟਰ ਦੀ ਇੱਕ ਡਰਟੀ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਅਦਾਕਾਰ ਨੇ ਅਜਿਹਾ ਕੁਝ ਕਰ ਦਿੱਤਾ ਹੈ ਜਿਸ ਤੋਂ ਬਾਅਦ ਲੋਕ ਇਸ ਵੀਡੀਓ ਨੂੰ ਵੇਖ ਹੈਰਾਨ ਹੋ ਰਹੇ ਹਨ। ਈਸ਼ਾਨ ਨੂੰ ਦੇਖ ਕੇ ਹਰ ਕੋਈ ਦੰਗ ਰਹਿ ਗਿਆ ਹੈ ਅਤੇ ਉਸ ਦਾ ਵੀਡੀਓ ਵਾਇਰਲ ਹੋ ਗਿਆ ਹੈ। ਦੱਸ ਦੇਈਏ ਕਿ ਇਸ ਵੀਡੀਓ ਨੂੰ ਅਦਾਕਾਰ ਨੇ ਖੁਦ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਪੋਸਟ ਕੀਤਾ ਹੈ। ਇਹ ਵੀਡੀਓ ਈਸ਼ਾਨ ਦੇ ਤਾਜ਼ਾ ਫੋਟੋਸ਼ੂਟ ਦਾ ਹੈ, ਜੋ ਉਸ ਨੇ ਇੱਕ ਮੈਗਜ਼ੀਨ ਲਈ ਕਰਵਾਇਆ ਹੈ। ਹਾਲਾਂਕਿ ਇਹ ਬਲੈਕ ਐਂਡ ਵ੍ਹਾਈਟ ਵੀਡੀਓ ਹੈ ਪਰ ਫਿਰ ਵੀ ਇਹ ਕਾਫੀ ਰੰਗੀਨ ਹੈ। ਉਨ੍ਹਾਂ ਦਾ ਇਹ ਵੀਡੀਓ ਹੁਣ ਉਨ੍ਹਾਂ ਦੇ ਪ੍ਰਸ਼ੰਸਕਾਂ 'ਤੇ ਇੱਕ ਵੱਖਰਾ ਜਾਦੂ ਕਰਨ ਜਾ ਰਿਹਾ ਹੈ। ਵੀਡੀਓ ਵਿੱਚ, ਈਸ਼ਾਨ ਖੱਟਰ ਪਹਿਲਾਂ ਆਪਣੀ ਟੀ-ਸ਼ਰਟ ਉਤਾਰਦੇ ਹਨ ਅਤੇ ਫਿਰ ਆਪਣੇ ਸਰੀਰ ਨੂੰ ਫਲਾਂਟ ਕਰਦੇ ਹਨ। ਉਸ ਦੇ ਸਰੀਰ ਦੇ ਹਰ ਹਿੱਸੇ ਨੂੰ ਜ਼ੂਮ ਕਰਕੇ ਦਿਖਾਇਆ ਗਿਆ ਹੈ। ਇਸ 'ਚ ਅਦਾਕਾਰ ਦੀ ਫਿਟਨੈੱਸ ਅਤੇ ਟੋਨਡ ਬਾਡੀ ਦੇਖੀ ਜਾ ਸਕਦੀ ਹੈ। ਈਸ਼ਾਨ ਆਪਣੀ ਟੀ-ਸ਼ਰਟ ਉਤਾਰਦੇ ਹੋਏ ਕਾਫੀ ਹੌਟ ਨਜ਼ਰ ਆ ਰਹੇ ਹਨ। ਈਸ਼ਾਨ ਖੱਟਰ ਦੇ 6 ਪੈਕ ਐਬਸ ਨੂੰ ਦੇਖ ਕੇ ਹਰ ਕੋਈ ਦੀਵਾਨਾ ਹੋ ਰਿਹਾ ਹੈ। ਐਬਸ ਦਿਖਾਉਣਾ ਤਾਂ ਠੀਕ ਸੀ ਪਰ ਇਸ ਤੋਂ ਬਾਅਦ ਅਦਾਕਾਰ ਨੇ ਬੋਲਡਨੈੱਸ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਈਸ਼ਾਨ ਖੱਟਰ ਨੇ ਬੈੱਡ 'ਤੇ ਅਜਿਹੇ ਪੋਜ਼ ਦਿੱਤੇ ਹਨ ਕਿ ਉਨ੍ਹਾਂ ਨੂੰ ਦੇਖਣ ਵਾਲੇ ਵੀ ਸ਼ਰਮਸਾਰ ਹੋ ਜਾਣਗੇ। ਈਸ਼ਾਨ ਖੱਟਰ ਵੀ ਇਸ ਦੌਰਾਨ ਆਪਣੀ ਪੈਂਟ ਉਤਾਰਦੇ ਵੀ ਨਜ਼ਰ ਆਉਂਦੇ ਹਨ। ਈਸ਼ਾਨ ਖੱਟਰ ਨੇ ਆਪਣੀ ਪੈਂਟ ਲਾਹ ਕੇ ਅੰਡਰਵੀਅਰ ਵਿੱਚ ਕੈਮਰੇ ਦੇ ਸਾਹਮਣੇ ਪੋਜ਼ ਦਿੱਤੇ। ਜਿਸ ਤਰ੍ਹਾਂ ਉਹ ਬੈੱਡ 'ਤੇ ਅੰਡਰਵੀਅਰ ਪਾ ਕੇ ਕੈਮਰੇ ਦੇ ਸਾਹਮਣੇ ਪੋਜ਼ ਦੇ ਰਹੇ ਹੈ, ਉਸ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਉਸ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ।