Aditi Sharma: ਮਸ਼ਹੂਰ ਅਦਾਕਾਰਾ ਦੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 14' ਵਿੱਚ ਕਈ ਕੰਟੈਸਟੇਂਟ ਆਪਣਾ ਜ਼ੋਹਰ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਸ਼ੋਅ ਦੇ ਜ਼ਬਰਦਸਤ ਸਟੰਟਸ 'ਚ ਮੁਕਾਬਲੇਬਾਜ਼ਾਂ ਦੀ ਹਿੰਮਤ, ਅਤੇ ਡਰ ਦਿਖਾਈ ਦੇ ਰਿਹਾ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਗੰਭੀਰ ਸੱਟਾਂ ਕਾਰਨ ਨੁਕਸਾਨ ਵੀ ਚੁੱਕਣਾ ਪੈ ਰਿਹਾ ਹੈ। ਇਸ ਵਿਚਾਲੇ ਮਸ਼ਹੂਰ ਅਦਾਕਾਰਾ ਦੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦੱਸ ਦੇਈਏ ਕਿ ਅਭਿਨੇਤਰੀ ਅਦਿਤੀ ਸ਼ਰਮਾ ਸ਼ੋਅ ਦੇ ਤਾਜ਼ਾ ਐਲੀਮੀਨੇਸ਼ਨ ਵਿੱਚੋਂ ਬਾਹਰ ਹੋ ਗਈ ਸੀ। ਸ਼ਾਲਿਨ ਭਨੋਟ ਤੋਂ ਹਾਰਨ ਤੋਂ ਬਾਅਦ ਉਹ ਸ਼ੋਅ ਤੋਂ ਬਾਹਰ ਹੋਈ। ਜਿਵੇਂ ਹੀ ਉਸਨੇ 'ਖਤਰੋਂ ਕੇ ਖਿਲਾੜੀ' ਛੱਡ ਦਿੱਤਾ, ਅਦਿਤੀ ਸ਼ਰਮਾ ਨੇ ਟਾਸਕ ਦੌਰਾਨ ਲੱਗੀਆਂ ਸੱਟਾਂ ਦੀ ਇੱਕ ਝਲਕ ਸਾਂਝੀ ਕੀਤੀ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਫੋਟੋਆਂ ਦੀ ਇੱਕ ਲੜੀ ਸਾਂਝੀ ਕੀਤੀ, ਜਿਸ ਵਿੱਚ ਉਸਨੇ ਰੋਮਾਨੀਆ ਵਿੱਚ ਆਪਣੇ ਦਿਲਚਸਪ ਸਫ਼ਰ ਬਾਰੇ ਗੱਲ ਕੀਤੀ। ਇਹਨਾਂ ਫੋਟੋਆਂ ਵਿੱਚ ਟਾਸਕ ਦੌਰਾਨ ਲੱਗੀਆਂ ਸੱਟਾਂ ਨੂੰ ਵੀ ਦਿਖਾਇਆ ਗਿਆ ਹੈ। 'ਖਤਰੋਂ ਕੇ ਖਿਲਾੜੀ' 'ਚ ਖਤਰਿਆਂ ਨਾਲ ਖੇਡਦੇ ਹੋਏ ਉਨ੍ਹਾਂ ਦੇ ਮੋਢੇ 'ਤੇ ਸੱਟ ਲੱਗ ਗਈ ਅਤੇ ਗਰਦਨ 'ਤੇ ਸੱਟ ਲੱਗ ਗਈ। ਉਨ੍ਹਾਂ ਨੇ ਸ਼ੋਅ ਦੇ ਹੋਸਟ ਰੋਹਿਤ ਸ਼ੈੱਟੀ ਦੇ ਨਾਲ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਰੋਹਿਤ ਬਾਰੇ ਲਿਖਿਆ ਹੈ। ਉਹ ਆਪਣੀ ਪੋਸਟ 'ਚ ਲਿਖਦੀ ਹੈ, 'ਤੁਹਾਡੀ ਅਟੁੱਟ ਪ੍ਰੇਰਨਾ, ਮੌਜ਼-ਮਸਤੀ, ਦਿਆਲਤਾ, ਸ਼ਾਂਤ ਵਿਵਹਾਰ ਤੁਹਾਨੂੰ ਸਾਰਿਆਂ ਲਈ ਪ੍ਰੇਰਨਾ ਬਣਾਉਂਦਾ ਹੈ। ਤੁਹਾਡੇ ਨਾਲ ਕੰਮ ਕਰਨਾ ਇੱਕ ਸ਼ਾਨਦਾਰ ਅਨੁਭਵ ਸੀ। ਹਰ ਚੀਜ਼ ਲਈ ਧੰਨਵਾਦ।