Aadesh Shrivastava: ਮਰਹੂਮ ਗਾਇਕ ਆਦੇਸ਼ ਸ਼੍ਰੀਵਾਸਤਵ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਉਨ੍ਹਾਂ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ। ਅੱਜ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦਾ ਜਨਮ 4 ਸਤੰਬਰ ਨੂੰ ਮੱਧ ਪ੍ਰਦੇਸ਼ 'ਚ ਹੋਇਆ ਸੀ।



ਉਨ੍ਹਾਂ 'ਕਿਆ ਅਦਾ ਕਿਆ ਜਲਵੇ ਤੇਰੇ ਪਾਰੋ', 'ਸੋਨਾ ਸੋਨਾ', 'ਸ਼ਬਾ ਸ਼ਬਾ', 'ਨੀਚੇ ਫੂਲੋਂ ਕੀ ਦੁਕਾਨ' ਅਤੇ 'ਮੋਰਾ ਪਿਆ' ਅਤੇ 'ਚਲੀ ਚਲੀ ਫਿਰ ਚਲੀ ਚਲੀ' ਵਰਗੇ ਗੀਤਾਂ ਦੀ ਰਚਨਾ ਕੀਤੀ।



ਦੱਸ ਦੇਈਏ ਕਿ ਆਦੇਸ਼ ਸ਼੍ਰੀਵਾਸਤਵ ਨੂੰ ਆਪਣਾ ਪਹਿਲਾ ਬ੍ਰੇਕ ਸਾਲ 1993 ਵਿੱਚ ਫਿਲਮ ਕੰਨਿਆਦਾਨ ਤੋਂ ਮਿਲਿਆ ਸੀ। ਅਗਲੇ ਸਾਲ 1994 ਵਿੱਚ, ਉਨ੍ਹਾਂ ਆਓ ਪਿਆਰ ਕਰੇਂ ਲਈ ਫਿਲਮੀ ਸੰਗੀਤ ਦਿੱਤਾ।



ਉਨ੍ਹਾਂ ਨੇ ਇਸ ਫ਼ਿਲਮ ਨਾਲ ਸੰਗੀਤਕਾਰ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਹਾਲਾਂਕਿ, ਆਦੇਸ਼ ਨੇ ਜਲਦੀ ਹੀ ਆਪਣੇ ਆਪ ਨੂੰ ਇੱਕ ਨੌਜਵਾਨ ਅਤੇ ਸਮਰੱਥ ਸੰਗੀਤਕਾਰ ਦੇ ਨਾਲ-ਨਾਲ ਇੱਕ ਗਾਇਕ ਵਜੋਂ ਸਥਾਪਿਤ ਕਰ ਲਿਆ।



ਜ਼ਿਕਰਯੋਗ ਹੈ ਕਿ ਆਦੇਸ਼ ਸ਼੍ਰੀਵਾਸਤਵ ਨੇ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨਾਲ ਵੀ ਗਾਉਣਾ ਸ਼ੁਰੂ ਕੀਤਾ ਸੀ।



ਇੰਨਾ ਹੀ ਨਹੀਂ ਉਹ ਹਾਲੀਵੁੱਡ ਅਤੇ ਪੌਪ ਦੇ ਕਈ ਮਸ਼ਹੂਰ ਗਾਇਕਾਂ ਨਾਲ ਕਈ ਵਾਰ ਸਟੇਜ ਸ਼ੇਅਰ ਕਰ ਚੁੱਕੇ ਹਨ।



ਆਦੇਸ਼ ਸ਼੍ਰੀਵਾਸਤਵ ਨੇ ਸ਼ਕੀਰਾ ਅਤੇ ਏਕੋਨ ਸਮੇਤ ਕਈ ਮਸ਼ਹੂਰ ਹਸਤੀਆਂ ਨਾਲ ਗੀਤ ਗਾਏ। ਦੱਸ ਦੇਈਏ ਕਿ ਉਹ ਰਿਐਲਿਟੀ ਸ਼ੋਅ 'ਸਾ ਰੇ ਗਾ ਮਾ ਪਾ' 'ਚ ਜੱਜ ਦੇ ਰੂਪ 'ਚ ਵੀ ਨਜ਼ਰ ਆਏ ਸਨ।



ਦੱਸ ਦੇਈਏ ਕਿ ਆਦੇਸ਼ ਸ਼੍ਰੀਵਾਸਤਵ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਦਾ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ।



ਦੱਸਿਆ ਜਾਂਦਾ ਹੈ ਕਿ ਆਪਣੇ ਆਖਰੀ ਦਿਨਾਂ 'ਚ ਉਹ ਵਿੱਤੀ ਸੰਕਟ ਨਾਲ ਜੂਝ ਰਿਹੇ ਸੀ। ਇੰਨਾ ਹੀ ਨਹੀਂ ਉਨ੍ਹਾਂ ਨੂੰ ਆਪਣੀਆਂ ਕਾਰਾਂ ਵੀ ਵੇਚਣੀਆਂ ਪਈਆਂ।



ਉਨ੍ਹਾਂ ਆਪਣੇ 51ਵੇਂ ਜਨਮ ਦਿਨ ਤੋਂ ਠੀਕ ਇੱਕ ਦਿਨ ਬਾਅਦ 5 ਸਤੰਬਰ 2015 ਨੂੰ ਆਖਰੀ ਸਾਹ ਲਿਆ।