Rahul Gandhi on Kangana Ranaut: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੰਸਦ ਮੈਂਬਰ ਬਣਨ ਤੋਂ ਬਾਅਦ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ।



ਇਸ ਵਿਚਾਲੇ ਕੰਗਨਾ ਅਤੇ ਰਾਹੁਲ ਗਾਂਧੀ ਵਿਚਾਲੇ ਜ਼ੁਬਾਨੀ ਜੰਗ ਜਾਰੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਲੋਕ ਸਭਾ ਵਿੱਚ ਰਾਹੁਲ ਗਾਂਧੀ ਵੱਲੋਂ ਜਾਤੀ ਜਨਗਣਨਾ ਦੇ ਮੁੱਦੇ ਉੱਪਰ ਜ਼ੋਰ ਦਿੱਤਾ ਜਾ ਰਿਹਾ ਹੈ।



ਜਿਸਦੇ ਚਲਦਿਆਂ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਇਲਜ਼ਾਮਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਜਾਰੀ ਹੈ। ਇਸ ਦੌਰਾਨ, ਕੰਗਨਾ ਰਣੌਤ ਨੇ ਰਾਹੁਲ ਗਾਂਧੀ ਦੀ ਇੱਕ ਐਡਿਟ ਤਸਵੀਰ ਸਾਂਝੀ ਕੀਤੀ,



ਜਿਸ ਵਿੱਚ ਉਨ੍ਹਾਂ ਕਾਂਗਰਸ ਆਗੂ ਨੂੰ ਇਸਲਾਮੀ ਟੋਪੀ, ਹਿੰਦੂ ਧਰਮ ਦਾ ਤਿਲਕ ਅਤੇ ਗਲੇ ਵਿੱਚ ਇੱਕ ਈਸਾਈ ਕਰਾਸ ਪਹਿਨੇ ਦਿਖਾਇਆ ਹੈ।



Lallantop ਦੀ ਰਿਪੋਰਟ ਮੁਤਾਬਕ ਕੰਗਨਾ ਨੇ ਇਹ ਫੋਟੋ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਲਿਖਿਆ, ਜਾਤੀ ਜੀਵੀ ਜਿਸ ਨੂੰ ਬਿਨਾਂ ਜਾਤ ਪੁੱਛੇ ਜਾਤੀ ਜਨਗਣਨਾ ਕਰਨੀ ਹੈ।



ਇਸ ਤੋਂ ਬਾਅਦ ਕੀ ਹੋਇਆ... ਜਿੱਥੇ ਸਮਰਥਕਾਂ ਨੇ ਉਸ ਦਾ ਸਮਰਥਨ ਕੀਤਾ, ਉੱਥੇ ਹੀ ਕਈ ਲੋਕਾਂ ਨੇ ਕੰਗਨਾ ਨੂੰ ਟ੍ਰੋਲ ਵੀ ਕਰਨਾ ਸ਼ੁਰੂ ਕਰ ਦਿੱਤਾ।



Lallantop ਦੀ ਇਸ ਵੀਡੀਓ 'ਤੇ ਕਈ ਲੋਕਾਂ ਦੇ ਕਮੈਂਟ ਦੇਖਣ ਨੂੰ ਮਿਲੇ ਹਨ। ਇਕ ਵਿਅਕਤੀ ਨੇ ਕਿਹਾ ਕਿ ਏਅਰਪੋਰਟ ਵਾਲੀ ਕੁੁੜੀ ਲਈ ਇੱਜ਼ਤ ਵੱਧ ਗਈ, ਜਿਸ ਤਰ੍ਹਾਂ ਉਸਨੇ ਕੰਗਨਾ ਨੇ ਥੱਪੜ ਮਾਰਿਆ ਸੀ।



ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਹ ਭਾਜਪਾ ਦੀ ਨਵੀਂ ਸਮ੍ਰਿਤੀ ਇਰਾਨੀ ਹੈ। ਟਿੱਪਣੀ ਕਰਦੇ ਹੋਏ ਇੱਕ ਵਿਅਕਤੀ ਨੇ ਲਿਖਿਆ ਲੱਗਦਾ ਹੈ ਕਿ ਥੱਪੜ ਦੀ ਸੈਕੰਡ ਡੋਜ਼ ਦੇਣ ਦਾ ਸਮਾਂ ਆ ਗਿਆ ਹੈ।



ਇਕ ਹੋਰ ਯੂਜ਼ਰ ਨੇ ਲਿਖਿਆ- ਯਾਰ, ਉਸ ਏਅਰਪੋਰਟ ਵਾਲੀ ਕੁੜੀ ਨੂੰ ਬੁਲਾਓ ਜ਼ਰਾ, ਇੱਕ ਵਿਅਕਤੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਰਾਹੁਲ ਗਾਂਧੀ ਦਾ ਕੱਦ ਵਧਾਉਣ ਲਈ ਭਾਜਪਾ ਅਤੇ ਉਸਦੇ ਆਗੂ ਪੂਰਾ ਯੋਗਦਾਨ ਪਾ ਰਹੇ ਹਨ।