Anushka sharma Drink This Milk: ਫਿੱਟਨੈਸ ਦੇ ਮਾਮਲੇ ਵਿੱਚ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਦਾ ਜਵਾਬ ਨਹੀਂ। ਵਿਰਾਟ ਅਤੇ ਅਨੁਸ਼ਕਾ ਦੋਵੇਂ ਹੀ ਆਪਣੀ ਫਿੱਟਨੈਸ ਦੇ ਮਾਮਲੇ ਵਿੱਚ ਬਹੁਤ ਸਟ੍ਰਿਕ ਰਹਿੰਦੇ ਹਨ। ਪਤੀ ਵਿਰਾਟ ਵਾਂਗ ਹੀ ਅਨੁਸ਼ਕਾ ਸ਼ਰਮਾ ਆਪਣੀ ਫਿੱਟਨੈੱਸ ਦਾ ਖੂਬ ਖਿਆਲ ਰੱਖਦੀ ਹੈ। ਅਨੁਸ਼ਕਾ ਸ਼ਰਮਾ ਆਪਣੀ ਡਾਈਟ ਵਿੱਚ ਫਲਾਂ ਅਤੇ ਸਬਜ਼ੀਆਂ ਦੇ ਨਾਲ-ਨਾਲ ਦੁੱਧ ਵੀ ਰੱਜ ਕੇ ਪੀਂਦੀ ਹੈ। ਦਰਅਸਲ, ਅਨੁਸ਼ਕਾ ਸ਼ਰਮਾ ਦੀ ਡਾਈਟ ਵਿੱਚ ਗਾਂ ਜਾਂ ਮੱਝ ਦਾ ਨਹੀਂ ਸਗੋਂ ਬਾਦਾਮਾਂ ਦਾ ਦੁੱਧ ਸ਼ਾਮਲ ਹੁੰਦਾ ਹੈ। ਦੱਸ ਦੇਈਏ ਕਿ ਅਨੁਸ਼ਕਾ ਖੁਦ ਆਪਣੇ ਘਰ ਬਾਦਾਮ ਦਾ ਦੁੱਧ ਬਣਾਉਂਦੀ ਹੈ। ਉਹ ਬਾਦਾਮ ਭਿਓ ਕੇ ਰੱਖਦੀ ਹੈ ਅਤੇ ਸਵੇਰੇ ਉਸਦੇ ਛਿਲਕੇ ਉਤਾਰ ਦੇ ਉਨ੍ਹਾਂ ਨੂੰ ਪੀਸ ਲੈਂਦੀ ਹੈ। ਬਾਦਾਮ ਦਾ ਦੁੱਧ ਭਾਰ ਘਟਾਉਣ ਲਈ ਬਹੁਤ ਵਧੀਆ ਜਰਿਆ ਹੈ। ਕਿਉਂਕਿ ਇਸ ਵਿੱਚ ਘੱਟ ਮਾਤਰਾ ਵਿੱਚ ਕੈਲਰੀ ਹੁੰਦੀ ਹੈ। ਦਿਲ ਦੀਆਂ ਬਿਮਾਰੀਆਂ ਅਤੇ ਇਮਊਨਿਟੀ ਬੂਸਟ ਕਰ ਲਈ ਇਹ ਲਾਹੇਵੰਦ ਹੈ। ਸ਼ੂਗਰ ਨੂੰ ਕੰਟਰੋਲ ਕਰਨ ਲਈ ਬਾਦਾਮ ਦਾ ਦੁੱਧ ਚੰਗਾ ਮੰਨਿਆ ਜਾਂਦਾ ਹੈ।