Dharmendra Eat Baasi Roti: iਬਾਲੀਵੁੱਡ ਅਦਾਕਾਰ ਧਰਮਿੰਦਰ ਆਪਣੇ ਖੁੱਲ੍ਹੇ ਮਿਜ਼ਾਜ ਅਤੇ ਸਟਾਈਲਿਸ਼ ਅੰਦਾਜ਼ ਲਈ ਵੀ ਦੁਨੀਆ ਭਰ ਵਿੱਚ ਮਸ਼ਹੂਰ ਹਨ।



ਹੀ-ਮੈਨ ਜਦੋ ਵੀ ਸੋਸ਼ਲ ਮੀਡੀਆ ਉੱਪਰ ਕੋਈ ਪੋਸਟ ਸ਼ੇਅਰ ਕਰਦਾ ਹੈ, ਤਾਂ ਉਸਦੇ ਨਾਲ ਇੱਕ ਡੂੰਘੀ ਗੱਲ ਵੀ ਲਿਖੀ ਹੁੰਦੀ ਹੈ।



ਹੁਣ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੇ ਨਵੇਂ ਪੋਸਟ ਦੀ ਚਰਚਾ ਵੀ ਹੋ ਰਹੀ ਹੈ। ਇਸ ਵਿੱਚ ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਉਹ ਬਾਸੀ ਰੋਟੀ ਖਾਣ ਲਈ ਮਜ਼ਬੂਰ ਹਨ।



ਤਾਂ ਆਓ ਜਾਣੋ ਅਜਿਹਾ ਕਿ ਹੋਇਆ ਕਿ ਧਰਮਿੰਦਰ ਨੂੰ ਫ੍ਰੈਸ਼ ਖਾਣੇ ਦੀ ਬਜਾਏ ਬਾਸੀ ਰੋਟੀ ਖਾਣੀ ਪਈ। ਉਨ੍ਹਾਂ ਨੇ ਐਕਸ ਉੱਪਰ ਇੱਕ ਪੋਸਟ ਸ਼ੇਅਰ ਕਰ ਇਹ ਗੱਲ ਦੱਸੀ।



ਹਾਲਾਂਕਿ ਤਸਵੀਰ ਵਿੱਚ ਉਨ੍ਹਾਂ ਦੇ ਚਿਹਰੇ ਦਾ ਰੰਗ ਉੱਡਿਆ ਹੋਇਆ ਅਤੇ ਵਾਲ ਖਿੱਲਰੇ ਹੋਏ ਵਿਖਾਈ ਦਿੱਤੇ। ਜਿਸ ਕਾਰਨ ਫੈਨਜ਼ ਵੀ ਪਰੇਸ਼ਾਨ ਹੋ ਗਏ।



ਉਨ੍ਹਾਂ ਤਸਵੀਰ ਪੋਸਟ ਕਰ ਲਿਖਿਆ, ਅੱਧੀ ਰਾਤ ਹੋ ਗਈ ਹੈ, ਨੀਂਦ ਆਉਂਦੀ ਨਹੀਂ। ਭੁੱਖ ਲੱਗ ਜਾਂਦਾ ਹੈ, ਦੋਸਤੋ, ਬਾਸੀ ਰੋਟੀ ਮੱਖਣ ਦੇ ਨਾਲ ਬੜੀ ਸਵਾਦ ਲੱਗਦੀ...ਹਾਹਾਹਾ।



ਧਰਮਿੰਦਰ ਦੇ ਕਹਿਣ ਦਾ ਮਤਲਬ ਇਹ ਸੀ ਕਿ ਜਦੋਂ ਵੀ ਉਨ੍ਹਾਂ ਨੂੰ ਅੱਧੀ ਰਾਤ ਨੀਂਦ ਨਹੀਂ ਆਉਂਦੀ, ਤਾਂ ਉਹ ਰੋਟੀ ਵਿੱਚ ਮੱਖਣ ਲਗਾ ਕੇ ਖਾਂਦੇ ਹਨ। ਜੋ ਬਹੁਤ ਹੀ ਸਵਾਦਿਸ਼ਟ ਲੱਗਦੀ ਹੈ।



ਤੁਸੀ ਲੋਕ ਵੀ ਘਰ ਵਿੱਚ ਕਦੇਂ ਇਸ ਦਾ ਸਵਾਦ ਚੱਖ ਕੇ ਵੇਖਣਾ।