Govinda Second Marriage: ਮਸ਼ਹੂਰ ਅਦਾਕਾਰ ਗੋਵਿੰਦਾ ਅਤੇ ਸੁਨੀਤਾ ਆਹੂਜਾ ਇਨ੍ਹੀਂ ਦਿਨੀਂ ਆਪਣੇ ਨਿੱਜੀ ਰਿਸ਼ਤੇ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਹਨ। ਹਾਲ ਹੀ ਵਿੱਚ, ਰਾਖੀ ਸਾਵੰਤ ਨੇ ਪੈਪਰਾਜ਼ੀ ਦੇ ਸਾਹਮਣੇ ਫੋਨ 'ਤੇ ਸੁਨੀਤਾ ਨਾਲ ਗੱਲ ਕੀਤੀ...

Published by: ABP Sanjha

ਜਿਸ ’ਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਗੋਵਿੰਦਾ ਦੂਜੇ ਵਿਆਹ ਦੀ ਯੋਜਨਾ ਬਣਾ ਰਹੇ ਸਨ। ਦਰਅਸਲ, ਗੋਵਿੰਦਾ ਦਾ ਨਾਮ ਅਦਾਕਾਰਾ ਕੋਮਲ ਰਾਣੀ ਨਾਲ ਜੋੜਿਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਉਹ ਹਵਾਈ ਅੱਡੇ 'ਤੇ ਇਕੱਠੇ ਦਿਖਾਈ ਦਿੱਤੇ ਸਨ...

Published by: ABP Sanjha

ਉਦੋਂ ਸੁਨੀਤਾ ਨੇ ਅਦਾਕਾਰ ਨੂੰ ਸ਼ੂਗਰ ਡੈਡੀ ਕਿਹਾ ਸੀ। ਸੁਨੀਤਾ ਨੇ ਤਲਾਕ ਦਾ ਕੇਸ ਵੀ ਵਾਪਸ ਲੈ ਲਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਅਦਾਕਾਰ ਦੂਜੇ ਵਿਆਹ ਦੇ ਚੱਕਰ ’ਚ ਸਨ।

Published by: ABP Sanjha

ਹੁਣ ਗੋਵਿੰਦਾ ਦੇ ਮੈਨੇਜਰ ਨੇ ਇਨ੍ਹਾਂ ਦਾਅਵਿਆਂ ਨੂੰ ਖ਼ਾਰਜ ਕਰ ਦਿੱਤਾ ਹੈ। ਇੰਡੀਆ ਟੁਡੇ ਨਾਲ ਗੱਲਬਾਤ ਕਰਦਿਆਂ ਅਦਾਕਾਰ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਕਿਹਾ, ਮੈਂ ਇਹ ਤੁਹਾਡੇ ਤੋਂ ਸੁਣ ਰਿਹਾ ਹਾਂ। ਅਜਿਹਾ ਕੁਝ ਨਹੀਂ ਹੈ ਅਤੇ ਨਾ ਹੀ ਹੋਵੇਗਾ।

Published by: ABP Sanjha

ਕੋਈ ਦੂਜਾ ਵਿਆਹ ਨਹੀਂ ਹੋ ਰਿਹਾ ਹੈ। ਉਹ ਉਨ੍ਹਾਂ ਦੀ ਪਤਨੀ ਹਨ ਅਤੇ ਉਨ੍ਹਾਂ ਦੇ ਦਿਮਾਗ ਵਿੱਚ ਕੁਝ ਨਾ ਕੁਝ ਜ਼ਰੂਰ ਚੱਲ ਰਿਹਾ ਹੋਵੇਗਾ ਕਿ ਉਨ੍ਹਾਂ ਨੇ ਅਜਿਹੇ ਦਾਅਵੇ ਕੀਤੇ ਹਨ।

Published by: ABP Sanjha

ਮੈਨੇਜਰ ਦਾ ਕਹਿਣਾ ਹੈ ਕਿ ਜੇਕਰ ਗੋਵਿੰਦਾ ਦੂਜਾ ਵਿਆਹ ਕਰਨਾ ਚਾਹੁੰਦੇ ਤਾਂ ਉਹ ਖ਼ੁਦ ਹੀ ਸੁਨੀਤਾ ਆਹੂਜਾ ਨਾਲ ਤਲਾਕ ਦੀ ਪਹਿਲ ਕਰਦੇ। ਉਨ੍ਹਾਂ ਨੇ ਕਿਹਾ, ਉਹ ਦੋਵੇਂ ਸਮਝਦਾਰ ਲੋਕ ਹਨ...

Published by: ABP Sanjha

ਅਤੇ ਜਿੱਥੇ ਗੋਵਿੰਦਾ ਨੇ ਕਦੇ ਵੀ ਸਾਰਿਆਂ ਦੇ ਸਾਹਮਣੇ ਸੁਨੀਤਾ ਦੇ ਖ਼ਿਲਾਫ਼ ਇੱਕ ਸ਼ਬਦ ਵੀ ਨਹੀਂ ਕਿਹਾ, ਉੱਥੇ ਸੁਨੀਤਾ ਨੇ ਹੀ ਨਿੱਜੀ ਗੱਲਾਂ ਨੂੰ ਜਨਤਕ ਕੀਤਾ ਹੈ।

Published by: ABP Sanjha

ਗੋਵਿੰਦਾ ਦੇ ਮੈਨੇਜਰ ਨੇ ਅੱਗੇ ਕਿਹਾ, ਮੈਨੂੰ ਯਕੀਨ ਹੈ ਕਿ ਉਹ ਦੋਵੇਂ ਆਪਣੇ ਅਤੇ ਆਪਣੇ ਬੱਚਿਆਂ ਦੀ ਭਲਾਈ ਹੀ ਚਾਹੁੰਦੇ ਹਨ। ਸਾਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਕੀ ਸੁੱਝਿਆ ਕਿ ਉਨ੍ਹਾਂ ਨੇ ਆਪਣਾ ਫ਼ੈਸਲਾ (ਤਲਾਕ) ਵਾਪਸ ਲੈ ਲਿਆ...

Published by: ABP Sanjha

ਪਰ ਅਸੀਂ ਉਮੀਦ ਕਰ ਸਕਦੇ ਹਾਂ ਕਿ ਚੀਜ਼ਾਂ ਠੀਕ ਹੋ ਜਾਣਗੀਆਂ। ਇਹ ਬੱਚਿਆਂ ਦੀ ਭਲਾਈ ਲਈ ਵੀ ਹੈ, ਕਿਉਂਕਿ ਉਹ ਅਸਲ ਵਿੱਚ ਇਸ ਸਾਰੀ ਨੈਗੇਟਿਵਿਟੀ ਤੋਂ ਪ੍ਰਭਾਵਿਤ ਹੁੰਦੇ ਹਨ।

Published by: ABP Sanjha