ਜਦੋਂ ਤੱਕ ਔਰਤਾਂ ਆਪਣੇ ਬੱਚੇ ਨੂੰ ਦੁੱਧ ਚੁੰਘਾਉਂਦੀਆਂ ਹਨ, ਉਹ ਜੋ ਵੀ ਖਾਂਦੀਆਂ ਹਨ, ਇਸ ਦਾ ਸਿੱਧਾ ਅਸਰ ਬੱਚੇ ਦੀ ਸਿਹਤ 'ਤੇ ਪੈਂਦਾ ਹੈ।

ਇਸ ਲਈ ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਆਪਣੀ ਖੁਰਾਕ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ।

ਕਿਹੜੀਆਂ ਚੀਜ਼ਾਂ ਨੂੰ ਖਾਣ ਨਾਲ ਜੱਚਾ ਤੇ ਬੱਚੇ ਨੂੰ ਹਰ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਾਇਆ ਜਾ ਸਕਦਾ ਹੈ, ਇਸ ਬਾਰੇ ਇੱਥੇ ਦੱਸਿਆ ਗਿਆ ਹੈ

ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਸ਼ਾਮਲ ਕਰੋ ਅਤੇ ਮਾਂ ਬਣਨ ਦਾ ਆਨੰਦ ਲਓ...

ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਹਰ ਰੋਜ਼ ਸੌਂਫ ਦਾ ਸੇਵਨ ਕਰਨਾ ਚਾਹੀਦਾ ਹੈ। ਤੁਸੀਂ ਸੌਂਫ ਦਾ ਸੇਵਨ ਕਈ ਤਰੀਕਿਆਂ ਨਾਲ ਕਰ ਸਕਦੇ ਹੋ।

ਜੀਰਾ ਤੇ ਇਸ ਤੋਂ ਬਣੀਆਂ ਚੀਜ਼ਾਂ ਖਾਣ ਨਾਲ ਦੁੱਧ ਦੀਆਂ ਨਾੜੀਆਂ ਸਰਗਰਮ ਹੋ ਜਾਂਦੀਆਂ ਹਨ, ਜਿਸ ਨਾਲ ਦੁੱਧ ਸਹੀ ਮਾਤਰਾ ਵਿਚ ਬਣਦਾ ਹੈ।

ਤਿਲ, ਤਿਲ ਦੇ ਲੱਡੂ, ਤਿਲ ਦੀ ਪਾਪੜੀ ਜਾਂ ਸਲਾਦ ਆਦਿ ਮਿਲਾ ਕੇ ਸੇਵਨ ਕਰਦੇ ਹੋ ਤਾਂ ਤੁਹਾਡਾ ਸਰੀਰ ਗਰਮ ਰਹੇਗਾ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਵੀ ਵਧੇਗੀ।

ਤੁਹਾਨੂੰ ਸਨੈਕਸ ਦੇ ਤੌਰ 'ਤੇ ਦਿਨ 'ਚ ਦੋ ਵਾਰ ਸੁੱਕੇ ਮੇਵੇ ਖਾਣੇ ਚਾਹੀਦੇ ਹਨ, ਜਿਨ੍ਹਾਂ ਨੂੰ ਰਾਤ ਭਰ ਪਾਣੀ ਵਿੱਚ ਭਿੱਜਿਆ ਹੋਇਆ ਹੈ।

ਜਦੋਂ ਤੱਕ ਤੁਸੀਂ ਬੱਚੇ ਨੂੰ ਦੁੱਧ ਪਿਲਾਉਂਦੇ ਹੋ, ਕੇਲਾ ਅਤੇ ਅੰਜੀਰ ਤੁਹਾਡੀ ਰੋਜ਼ਾਨਾ ਖੁਰਾਕ ਦਾ ਹਿੱਸਾ ਹੋਣੇ ਚਾਹੀਦੇ ਹਨ।