ਦਿੱਲੀ ਤੋਂ ਲੈ ਕੇ ਮੰਬਈ ਅਤੇ ਚੇਨਈ ਤੱਕ ਸਾਰੇ ਮਹਾਂਨਗਰਾਂ ਵਿੱਚ 1 ਅਪ੍ਰੈਲ 2025 ਤੋਂ ਗੈਸ ਸਿਲੈਂਡਰ ਦੀ ਕੀਮਤ ਵਿੱਚ ਕਮੀ ਹੋਈ ਹੈ।

ਕਾਮਰਸ਼ੀਅਲ ਗੈਸ ਸਿਲੈਂਡਰ ਵਿੱਚ 41 ਰੁਪਏ ਤੱਕ ਕਮੀ ਦਾ ਐਲਾਨ ਕੀਤਾ ਗਿਆ ਹੈ।



ਜਦੋਂਕਿ, ਘਰੇਲੂ ਗੈਸ ਸਿਲੈਂਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਜਦੋਂਕਿ, ਘਰੇਲੂ ਗੈਸ ਸਿਲੈਂਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਪਿਛਲੇ ਮਹੀਨੇ ਕਾਮਰਸ਼ੀਅਲ ਗੈਸ ਸਿਲੈਂਡਰ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਸੀ।



ਘਰੇਲੂ ਰਸੋਈ ਗੈਸ ਸਿਲੈਂਡਰ ਦੀ ਕੀਮਤ ਵਿੱਚ ਆਖਰੀ ਵਾਰ 2024 ਦੇ ਮਾਰਚ ਮਹੀਨੇ ਵਿੱਚ ਕਟੌਤੀ ਕੀਤੀ ਗਈ ਸੀ।

ਇਸ ਤੋਂ ਬਾਅਦ ਪਿਛਲੇ ਲਗਭਗ 11 ਮਹੀਨਿਆਂ ਵਿੱਚ ਰਸੋਈ ਗੈਸ ਦੀ ਕੀਮਤ ਸਥਿਰ ਰਹੀ ਹੈ ਅਤੇ ਇਸ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਹੈ।

ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹੁਣ ਕਾਮਰਸ਼ੀਅਲ ਗੈਸ ਸਿਲੈਂਡਰ ਦੀ ਕੀਮਤ 1762 ਰੁਪਏ ਹੋ ਗਈ ਹੈ, ਜਿਸ ਵਿੱਚ 41 ਰੁਪਏ ਦੀ ਕਮੀ ਕੀਤੀ ਗਈ ਹੈ।



ਉੱਧਰ, ਕੋਲਕਾਤਾ ਵਿੱਚ 44.50 ਰੁਪਏ ਦੀ ਕਟੌਤੀ ਹੋਣ ਤੋਂ ਬਾਅਦ ਕਾਮਰਸ਼ੀਅਲ ਗੈਸ ਸਿਲੈਂਡਰ ਦੀ ਨਵੀਂ ਕੀਮਤ 1868.50 ਰੁਪਏ ਹੋ ਗਈ ਹੈ।

ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ ਕਾਮਰਸ਼ੀਅਲ ਗੈਸ ਸਿਲੈਂਡਰ ਦੀ ਕੀਮਤ 42 ਰੁਪਏ ਘਟਾਈ ਗਈ ਹੈ, ਜਿਸ ਤੋਂ ਬਾਅਦ ਇਹ 1713.50 ਰੁਪਏ ਦਾ ਹੋ ਗਿਆ ਹੈ।