Swiggy ਤੋਂ ਔਨਲਾਈਨ ਖਾਣਾ ਮੰਗਵਾਉਣਾ ਹੋਇਆ ਮਹਿੰਗਾ !
ਜੇਕਰ ਤੁਸੀਂ ਅਕਸਰ ਬਾਹਰੋਂ ਖਾਣਾ ਆਰਡਰ ਕਰਦੇ ਹੋ ਤਾਂ ਹੁਣ ਤੁਹਾਨੂੰ ਥੋੜ੍ਹਾ ਹੋਰ ਖਰਚ ਕਰਨਾ ਪੈ ਸਕਦਾ ਹੈ।
Swiggy ਨੇ ਆਪਣੀ ਪਲੇਟਫਾਰਮ ਫੀਸ ਵਧਾ ਕੇ ਪ੍ਰਤੀ ਆਰਡਰ ₹17.58 ਕਰ ਦਿੱਤੀ ਹੈ, ਜੋ ਪਹਿਲਾਂ ₹14.99 ਸੀ। ਇਸ 'ਚ ਕਰੀਬ 17 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ।
ਇਸ ਤੋਂ ਪਹਿਲਾਂ Zomato ਨੇ ਵੀ ਆਪਣੀ ਫੀਸ 'ਚ 2.40 ਰੁਪਏ ਦਾ ਵਾਧਾ ਕੀਤਾ ਸੀ।
ਦੋਵਾਂ ਪ੍ਰਮੁੱਖ ਫੂਡ ਡਿਲੀਵਰੀ ਕੰਪਨੀਆਂ ਦੇ ਇਸ ਫੈਸਲੇ ਤੋਂ ਬਾਅਦ ਔਨਲਾਈਨ ਖਾਣਾ ਆਰਡਰ ਕਰਨਾ ਹੁਣ ਪਹਿਲਾਂ ਨਾਲੋਂ ਥੋੜ੍ਹਾ ਮਹਿੰਗਾ ਹੋਵੇਗਾ।
ਈਰਾਨ-ਇਜ਼ਰਾਈਲ ਯੁੱਧ ਦਾ ਪ੍ਰਭਾਵ LPG ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਹੈ।
ਤੇਲ ਮਹਿੰਗਾ ਹੋਣ ਨਾਲ ਫੂਡ ਸਿਸਟਮ ਦੀ ਲਾਗਤ ਵੱਧ ਗਈ ਹੈ। ਜਿਸ 'ਚ ਰੈਸਟੋਰੈਂਟਾਂ ਤੋਂ ਲੈ ਕੇ ਡਿਲੀਵਰੀ ਪਾਟਨਰ ਤੱਕ ਸਭ ਸ਼ਾਮਿਲ ਹੈ।
ਸਵਿਗੀ ਅਤੇ ਜ਼ੋਮੈਟੋ ਵਰਗੇ ਔਨਲਾਈਨ ਫੂਡ ਡਿਲੀਵਰੀ ਪਲੇਟਫਾਰਮਾਂ ਦੀਆਂ ਵਧੀਆਂ ਪਲੇਟਫਾਰਮ ਫੀਸਾਂ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਲੋਕਾਂ 'ਤੇ ਪਵੇਗਾ ,ਜੋ ਰੋਜ਼ਾਨਾ ਖਾਣਾ ਆਰਡਰ ਕਰਦੇ ਹਨ।
ਖਾਸ ਕਰਕੇ ਵਿਦਿਆਰਥੀ ਅਤੇ ਨੌਜਵਾਨ ਜੋ ਘਰ ਤੋਂ ਦੂਰ ਰਹਿ ਕੇ ਨੌਕਰੀ ਕਰਦੇ ਹਨ ,ਉਨ੍ਹਾਂ ਦੇ ਖਰਚੇ 'ਚ ਸਿੱਧਾ ਵਾਧਾ ਹੋਵੇਗਾ।
ਵਾਰ-ਵਾਰ ਆਰਡਰ ਕਰਨ ਦੇ ਕਾਰਨ ਇਹ ਛੋਟੇ ਵਾਧੇ ਮਹੀਨਾਵਾਰ ਖਰਚਿਆਂ ਵਿੱਚ ਕਾਫ਼ੀ ਵਾਧਾ ਕਰ ਸਕਦੇ ਹਨ, ਜਿਸਦਾ ਇਹਨਾਂ ਉਪਭੋਗਤਾਵਾਂ ਦੀ ਜੇਬ 'ਤੇ ਵੱਡਾ ਪ੍ਰਭਾਵ ਪਵੇਗਾ।