Gold Silver Price Today: ਗਾਹਕਾਂ ਲਈ ਰਾਹਤ ਭਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇੱਕ ਵਾਰ ਫਿਰ ਤੋਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

Published by: ABP Sanjha

ਜਿਸਦੇ ਚੱਲਦੇ ਸੋਨਾ ਅਤੇ ਚਾਂਦੀ ਖਰੀਦਣਾ ਆਸਾਨ ਹੋ ਗਿਆ ਹੈ। ਦਰਅਸਲ, ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਕਾਰਨ ਵਿਸ਼ਵ ਬਾਜ਼ਾਰ ਵਿੱਚ ਅਨਿਸ਼ਚਿਤਤਾ ਦਾ ਮਾਹੌਲ ਬਣਿਆ ਹੋਇਆ ਹੈ।

Published by: ABP Sanjha

ਇਸ ਦੌਰਾਨ ਭਾਰਤੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ ਕੀਤੀ ਗਈ ਹੈ, ਜਦਕਿ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ।

Published by: ABP Sanjha

ਰਾਜਧਾਨੀ ਦਿੱਲੀ ਵਿੱਚ 2 ਮਈ ਨੂੰ 24 ਕੈਰੇਟ ਸੋਨੇ ਦੀ ਕੀਮਤ 10 ਰੁਪਏ ਘੱਟ ਕੇ 1,50,420 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ ਹੈ।

Published by: ABP Sanjha

ਇਸੇ ਤਰ੍ਹਾਂ 22 ਕੈਰੇਟ ਸੋਨਾ ਵੀ 10 ਰੁਪਏ ਦੀ ਗਿਰਾਵਟ ਨਾਲ 1,37,990 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ।

Published by: ABP Sanjha

ਜੇਕਰ ਪਿਛਲੇ ਦੋ ਦਿਨਾਂ ਦੀ ਗੱਲ ਕਰੀਏ ਤਾਂ 24 ਕੈਰੇਟ ਸੋਨਾ ਕੁੱਲ 2,360 ਰੁਪਏ ਅਤੇ 22 ਕੈਰੇਟ ਸੋਨਾ 2,160 ਰੁਪਏ ਸਸਤਾ ਹੋਇਆ ਹੈ।

Published by: ABP Sanjha

ਸੋਨੇ ਦੇ ਉਲਟ ਚਾਂਦੀ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਦੇਖਿਆ ਜਾ ਰਿਹਾ ਹੈ। ਪਿਛਲੇ ਦੋ ਦਿਨਾਂ ਵਿੱਚ ਇੱਕ ਕਿਲੋ ਚਾਂਦੀ 5,100 ਰੁਪਏ ਮਹਿੰਗੀ ਹੋਈ ਹੈ।

Published by: ABP Sanjha

ਦਿੱਲੀ ਵਿੱਚ ਚਾਂਦੀ ਦੀ ਕੀਮਤ 100 ਰੁਪਏ ਦੇ ਵਾਧੇ ਨਾਲ 2,55,100 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਚੇਨਈ ਵਿੱਚ ਚਾਂਦੀ ਸਭ ਤੋਂ ਮਹਿੰਗੀ 2,64,900 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ।

Published by: ABP Sanjha

ਦਿੱਲੀ: 24 ਕੈਰੇਟ - 1,50,420 | 22 ਕੈਰੇਟ - 1,37,990। ਮੁੰਬਈ/ਕੋਲਕਾਤਾ/ਬੈਂਗਲੁਰੂ: 24 ਕੈਰੇਟ - 1,50,370 | 22 ਕੈਰੇਟ - 1,37,840

Published by: ABP Sanjha

ਚੇਨਈ: 24 ਕੈਰੇਟ - 1,51,850 | 22 ਕੈਰੇਟ - 1,39,190। ਜੈਪੁਰ: 24 ਕੈਰੇਟ - 1,50,420 | 22 ਕੈਰੇਟ - 1,37,990

Published by: ABP Sanjha