DA Hike in July 2025: ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਰੱਖੜੀ ਤੋਂ ਪਹਿਲਾਂ ਖੁਸ਼ਖਬਰੀ ਮਿਲ ਸਕਦੀ ਹੈ। ਉਨ੍ਹਾਂ ਨੂੰ ਮੌਜੂਦਾ ਸੱਤਵੇਂ ਤਨਖਾਹ ਕਮਿਸ਼ਨ ਅਧੀਨ ਘੱਟੋ-ਘੱਟ ਇੱਕ ਹੋਰ ਡੀਏ (ਮਹਿੰਗਾਈ ਭੱਤਾ) ਮਿਲ ਸਕਦਾ ਹੈ।



ਮਹਿੰਗਾਈ ਦੇ ਤਾਜ਼ਾ ਅੰਕੜਿਆਂ ਨੂੰ ਦੇਖਦੇ ਹੋਏ, ਕੇਂਦਰ ਸਰਕਾਰ ਸਰਕਾਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ ਜੁਲਾਈ 2025 ਵਿੱਚ 3 ਤੋਂ 4 ਪ੍ਰਤੀਸ਼ਤ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਨਾਲ ਦੇਸ਼ ਦੇ ਕਰੋੜਾਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਰਾਹਤ ਮਿਲੇਗੀ।



ਆਮ ਤੌਰ 'ਤੇ ਮਹਿੰਗਾਈ ਭੱਤੇ ਵਿੱਚ ਵਾਧੇ ਦਾ ਐਲਾਨ ਸਾਲ ਵਿੱਚ ਦੋ ਵਾਰ ਫਰਵਰੀ-ਮਾਰਚ ਅਤੇ ਸਤੰਬਰ-ਅਕਤੂਬਰ ਵਿੱਚ ਕੀਤਾ ਜਾਂਦਾ ਹੈ, ਜੋ ਕਿ ਕ੍ਰਮਵਾਰ ਜਨਵਰੀ ਅਤੇ ਜੁਲਾਈ ਤੋਂ ਲਾਗੂ ਹੁੰਦਾ ਹੈ।



ਇਹ ਕਰਮਚਾਰੀਆਂ ਨੂੰ ਵਧਦੀ ਮਹਿੰਗਾਈ ਨਾਲ ਸਿੱਝਣ ਵਿੱਚ ਮਦਦ ਕਰਦਾ ਹੈ। ਇਸ ਸਾਲ ਮਾਰਚ ਵਿੱਚ 2 ਪ੍ਰਤੀਸ਼ਤ ਦੇ ਵਾਧੇ ਨਾਲ, ਮੌਜੂਦਾ ਡੀਏ ਦਰ 55 ਪ੍ਰਤੀਸ਼ਤ ਹੈ। ਡੀਏ ਸਰਕਾਰੀ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਹੈ, ਜਦੋਂ ਕਿ ਡੀਆਰ ਪੈਨਸ਼ਨਰਾਂ ਨੂੰ ਦਿੱਤਾ ਜਾਂਦਾ ਹੈ।



ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਫਾਰ ਇੰਡਸਟਰੀਅਲ ਵਰਕਰਜ਼ (AICPI-IW) ਦੇ ਆਧਾਰ 'ਤੇ ਕਾਮਿਆਂ ਲਈ ਮਹਿੰਗਾਈ ਭੱਤੇ ਦੀ ਗਣਨਾ ਕੀਤੀ ਜਾਂਦੀ ਹੈ।



AICPI-IW ਸੂਚਕਾਂਕ ਦੇਸ਼ ਦੇ 88 ਉਦਯੋਗਿਕ ਕੇਂਦਰਾਂ ਦੇ 317 ਬਾਜ਼ਾਰਾਂ ਤੋਂ ਇਕੱਠੀਆਂ ਕੀਤੀਆਂ ਪ੍ਰਚੂਨ ਕੀਮਤਾਂ ਦੇ ਆਧਾਰ 'ਤੇ ਜਾਰੀ ਕੀਤਾ ਜਾਂਦਾ ਹੈ।



ਇਸ ਬਾਰੇ ਜਾਣਕਾਰੀ ਹਰ ਮਹੀਨੇ, ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨਾਲ ਜੁੜਿਆ ਲੇਬਰ ਬਿਊਰੋ ਵੱਲੋਂ ਦਿੰਦਾ ਹੈ ਕਿ ਕਾਮਿਆਂ ਲਈ ਮਹਿੰਗਾਈ ਕਿੰਨੀ ਵਧੀ ਹੈ ਜਾਂ ਘਟੀ ਹੈ ਅਤੇ ਫਿਰ ਇਸ ਆਧਾਰ 'ਤੇ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਮਹਿੰਗਾਈ ਭੱਤਾ ਕਿੰਨਾ ਵਧਾਇਆ ਜਾਣਾ ਹੈ।



ਮਾਰਚ 2025 ਵਿੱਚ, ਮਹਿੰਗਾਈ ਮੀਟਰ AICPI-IW 143 'ਤੇ ਸੀ, ਜੋ ਮਈ ਤੱਕ ਵਧ ਕੇ 144 ਹੋ ਗਿਆ। ਇਸ ਅਨੁਸਾਰ, ਮਹਿੰਗਾਈ ਭੱਤੇ ਵਿੱਚ ਤਿੰਨ ਤੋਂ ਚਾਰ ਪ੍ਰਤੀਸ਼ਤ ਦਾ ਵਾਧਾ ਹੋ ਸਕਦਾ ਹੈ।



ਸਰਕਾਰ ਪਿਛਲੇ 12 ਮਹੀਨਿਆਂ ਦੇ CPI-IW ਡੇਟਾ ਦੇ ਔਸਤ ਅਤੇ 7ਵੇਂ ਤਨਖਾਹ ਕਮਿਸ਼ਨ ਦੇ ਤਹਿਤ ਦਿੱਤੇ ਗਏ ਫਾਰਮੂਲੇ ਦੇ ਆਧਾਰ 'ਤੇ DA ਦੀ ਗਣਨਾ ਕਰਦੀ ਹੈ।



ਮਹਿੰਗਾਈ ਭੱਤਾ (%) = [(12-ਮਹੀਨੇ ਦੀ ਔਸਤ CPI-IW – 261.42) ÷ 261.42] × 100 ਇੱਥੇ 261.42 7ਵੇਂ ਤਨਖਾਹ ਕਮਿਸ਼ਨ ਦੇ ਤਹਿਤ ਵਿਚਾਰਿਆ ਜਾਣ ਵਾਲਾ ਸਮਾਂ ਅਧਾਰ ਹੈ।