ਹਾਲ ਹੀ 'ਚ ਕੇਂਦਰ ਸਰਕਾਰ ਵੱਲੋਂ ਕੇਂਦਰੀ ਮੁਲਾਜ਼ਮਾਂ ਲਈ ਇੱਕ ਅਹਿਮ ਐਲਾਨ ਕੀਤਾ ਗਿਆ ਹੈ।



ਜਿਸ ਵਿੱਚ ਲਗਭਗ 50 ਲੱਖ ਕੇਂਦਰੀ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਬਦਲਾਅ ਲਈ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ।



ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਐਲਾਨ ਵਿੱਤੀ ਸਾਲ 2025-26 ਦੇ ਬਜਟ ਤੋਂ ਪਹਿਲਾਂ ਕੀਤਾ ਗਿਆ ਹੈ।

ਇਸ ਐਲਾਨ ਤੋਂ ਬਾਅਦ ਵੱਖ-ਵੱਖ ਤਨਖ਼ਾਹਾਂ ਵਾਲੇ ਕੇਂਦਰੀ ਮੁਲਾਜ਼ਮਾਂ ਦੇ ਮਨਾਂ 'ਚ ਸਵਾਲ ਇਹ ਹੈ ਕਿ 8ਵੇਂ ਤਨਖ਼ਾਹ ਕਮਿਸ਼ਨ ਦੇ ਲਾਗੂ ਹੋਣ ਤੋਂ ਬਾਅਦ ਉਨ੍ਹਾਂ ਦੀ ਤਨਖ਼ਾਹ 'ਚ ਕਿੰਨਾ ਵਾਧਾ ਹੋਵੇਗਾ।

ਪਿਛਲੀ ਵਾਰ ਗਠਿਤ ਕੀਤੇ ਗਏ ਸੱਤਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ 1 ਜਨਵਰੀ 2016 ਤੋਂ ਲਾਗੂ ਹੋ ਗਈਆਂ ਸਨ। ਹੁਣ ਅੱਠਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ 2026 ਤੋਂ ਲਾਗੂ ਹੋਣ ਦੀ ਉਮੀਦ ਹੈ।

8ਵੇਂ ਤਨਖਾਹ ਕਮਿਸ਼ਨ ਦੇ ਤਹਿਤ ਕਰਮਚਾਰੀਆਂ ਦੀ ਤਨਖਾਹ ਕਿੰਨੀ ਵਧੇਗੀ।

8ਵੇਂ ਤਨਖਾਹ ਕਮਿਸ਼ਨ ਦੇ ਤਹਿਤ ਕਰਮਚਾਰੀਆਂ ਦੀ ਤਨਖਾਹ ਕਿੰਨੀ ਵਧੇਗੀ।

ਜੇਕਰ ਕਿਸੇ ਕਰਮਚਾਰੀ ਦੀ ਮੌਜੂਦਾ ਬੇਸਿਕ ਪੇਅ 40,000 ਰੁਪਏ ਹੈ ਅਤੇ ਫਿਟਮੈਂਟ ਫੈਕਟਰ 2.86 ਹੋ ਜਾਂਦਾ ਹੈ, ਤਾਂ ਉਸਦੀ ਨਵੀਂ ਬੇਸਿਕ ਪੇਅ ਹੋਵੇਗੀ - 40,000 × 2.86 = 114,400 ਰੁਪਏ।

ਜੇਕਰ ਫਿਟਮੈਂਟ ਫੈਕਟਰ ਨਹੀਂ ਬਦਲਦਾ ਅਤੇ 2.57 ਰਹਿੰਦਾ ਹੈ ਤਾਂ ਇਹ ਹੋਵੇਗਾ – 40,000 × 2.57 = 102,800 ਰੁਪਏ।



ਤੁਹਾਡੀ ਬੇਸਿਕ ਤਨਖਾਹ 40,50,60,70 ਹਜ਼ਾਰ ਰੁਪਏ ਹੋਵੇ, ਤੁਸੀਂ ਇਸ ਫਾਰਮੂਲੇ ਦੀ ਵਰਤੋਂ ਕਰਕੇ ਇਹ ਪਤਾ ਲਗਾ ਸਕਦੇ ਹੋ ਕਿ 8ਵੇਂ ਤਨਖਾਹ ਕਮਿਸ਼ਨ ਤੋਂ ਬਾਅਦ ਤੁਹਾਡੀ ਤਨਖਾਹ ਕਿੰਨੀ ਵਧੇਗੀ।



8ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦਾ ਇੱਕ ਮਹੱਤਵਪੂਰਨ ਪਹਿਲੂ ਮਹਿੰਗਾਈ ਭੱਤੇ (DA) ਵਿੱਚ ਬਦਲਾਅ ਹੋਵੇਗਾ।