YouTube ਤੋਂ 1000 ਵਿਊਜ਼ 'ਤੇ ਕਿੰਨੀ ਕਮਾਈ ਹੋਵੇਗੀ। ਆਓ ਅਸੀਂ ਤੁਹਾਨੂੰ ਇਸ ਬਾਰੇ ਦੱਸਦੇ ਹਾਂ। ਤੁਸੀਂ YouTube 'ਤੇ ਕਿੰਨੀ ਕਮਾਈ ਕਰ ਸਕਦੇ ਹੋ ਇਹ ਸਿਰਫ਼ ਤੁਹਾਡੇ ਵਿਡੀਓਜ਼ ਦੇ ਵਿਯੂਜ਼ ਅਤੇ Ads 'ਤੇ ਨਿਰਭਰ ਕਰਦਾ ਹੈ। ਦਾਅਵਾ ਕੀਤਾ ਜਾਂਦਾ ਹੈ ਕਿ ਯੂਟਿਊਬ 1,000 ਵਿਊਜ਼ ਲਈ 1,500 ਰੁਪਏ ਦਿੰਦਾ ਹੈ ਅਤੇ ਕਿਤੇ 1,000 ਰੁਪਏ ਕਿਹਾ ਜਾਂਦਾ ਹੈ ਪਰ ਅਜਿਹਾ ਨਹੀਂ ਹੈ। ਇਹ ਸੱਚ ਹੈ ਕਿ ਤੁਹਾਡੀ ਕਮਾਈ ਸਿਰਫ਼ ਵਿਯੂਜ਼ ਤੋਂ ਹੁੰਦੀ ਹੈ ਪਰ Ads ਵੀ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਦਾਹਰਨ ਲਈ, ਜੇਕਰ ਕਿਸੇ ਵੀਡੀਓ ਨੂੰ 10,000 ਵਿਊਜ਼ ਮਿਲੇ ਹਨ ਅਤੇ ਇਸ 'ਤੇ ਘੱਟ Ads ਚਲਾਏ ਗਏ ਹਨ ਜਾਂ ਲੋਕਾਂ ਨੇ Ads ਨੂੰ ਸਕਿਪ ਕਰ ਦਿੱਤਾ ਹੈ, ਤਾਂ ਇਸ ਮਾਮਲੇ 'ਚ ਤੁਹਾਡੀ ਕਮਾਈ ਘੱਟ ਹੋਵੇਗੀ। ਇਸ ਤੋਂ ਇਲਾਵਾ ਜੇਕਰ ਕਿਸੇ ਵੀਡੀਓ ਨੂੰ 5 ਹਜ਼ਾਰ ਜਾਂ 2 ਹਜ਼ਾਰ ਵਿਊਜ਼ ਮਿਲੇ ਹਨ ਪਰ ਉਸ 'ਤੇ ਚੱਲਣ ਵਾਲੇ Ads ਦੀ ਕੀਮਤ ਜ਼ਿਆਦਾ ਹੈ। ਇਸ ਮਾਮਲੇ ਵਿੱਚ, 2,000 ਵਿਊਜ਼ ਵਾਲੇ ਵਿਅਕਤੀ ਦੀ ਕਮਾਈ 10,000 ਵਾਲੇ ਵਿਅਕਤੀ ਤੋਂ ਵੱਧ ਹੋਵੇਗੀ। ਧਿਆਨ ਵਿੱਚ ਰੱਖਣ ਵਾਲੀ ਇੱਕ ਗੱਲ ਇਹ ਹੈ ਕਿ ਤੁਸੀਂ ਕਿਸ ਕੈਟੇਗਰੀ ਦਾ ਕੰਟੈਂਟ ਬਣਾ ਰਹੇ ਹੋ ਅਤੇ ਇਹ ਤੁਹਾਡੇ ਪੇਮੈਂਟ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।