ਜੂਨ ਦੀ ਪਹਿਲੀ ਤਾਰੀਖ ਦੇਸ਼ ਦੇ ਛੋਟੇ-ਵੱਡੇ ਰੈਸਟੋਰੈਂਟਾਂ, ਢਾਬਿਆਂ ਅਤੇ ਹੋਟਲਾਂ ਲਈ ਰਾਹਤ ਦੀ ਖ਼ਬਰ ਲੈ ਕੇ ਆਈ ਹੈ।

ਤੇਲ ਕੰਪਨੀਆਂ ਨੇ ਵਪਾਰਿਕ LPG ਗੈਸ ਸਿਲੰਡਰ ਦੀ ਕੀਮਤ ਵਿੱਚ 24 ਰੁਪਏ ਦੀ ਕਟੌਤੀ ਕੀਤੀ ਹੈ।

ਹੁਣ ਦਿੱਲੀ ਵਿੱਚ 19 ਕਿਲੋ ਵਾਲਾ ਕਮਰਸ਼ੀਅਲ ਸਿਲੰਡਰ 1,723.50 ਰੁਪਏ 'ਚ ਮਿਲੇਗਾ।

ਇਹ ਨਵੀਆਂ ਕੀਮਤਾਂ 1 ਜੂਨ ਤੋਂ ਲਾਗੂ ਹੋ ਗਈਆਂ ਹਨ।

ਇਹ ਨਵੀਆਂ ਕੀਮਤਾਂ 1 ਜੂਨ ਤੋਂ ਲਾਗੂ ਹੋ ਗਈਆਂ ਹਨ।

ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਕਮਰਸ਼ੀਅਲ LPG ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ।

ਮਈ ਦੀ ਸ਼ੁਰੂਆਤ ਵਿੱਚ ਵੀ ਕੰਪਨੀਆਂ ਨੇ 14.50 ਰੁਪਏ ਪ੍ਰਤੀ ਸਿਲੰਡਰ ਦੀ ਕਟੌਤੀ ਕੀਤੀ ਸੀ।

ਇਸਦਾ ਸਿੱਧਾ ਅਸਰ ਹੋਟਲਾਂ, ਰੈਸਟੋਰੈਂਟਾਂ ਅਤੇ ਫੂਡ ਇੰਡਸਟਰੀ ਵਰਗੀਆਂ ਸੇਵਾਵਾਂ ’ਤੇ ਪਵੇਗਾ, ਜਿੱਥੇ ਇਸ ਗੈਸ ਦਾ ਵੱਡੀ ਮਾਤਰਾ ਵਿੱਚ ਇਸਤੇਮਾਲ ਹੁੰਦਾ ਹੈ।

ਫਿਲਹਾਲ ਇਹ ਕਟੌਤੀ ਸਿਰਫ ਕਮਰਸ਼ੀਅਲ ਸਿਲੰਡਰ 'ਤੇ ਲਾਗੂ ਹੋਈ ਹੈ।

ਫਿਲਹਾਲ ਇਹ ਕਟੌਤੀ ਸਿਰਫ ਕਮਰਸ਼ੀਅਲ ਸਿਲੰਡਰ 'ਤੇ ਲਾਗੂ ਹੋਈ ਹੈ।

ਘਰੇਲੂ 14.2 ਕਿਲੋਗ੍ਰਾਮ ਵਾਲੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਅਜੇ ਕੋਈ ਬਦਲਾਅ ਨਹੀਂ ਹੋਇਆ

ਪਰ ਜੇਕਰ ਗਲੋਬਲ ਸਪਲਾਈ ਸਥਿਰ ਰਹਿੰਦੀ ਹੈ ਤਾਂ ਭਵਿੱਖ 'ਚ ਘਰੇਲੂ ਗੈਸ ਦੀਆਂ ਕੀਮਤਾਂ 'ਤੇ ਵੀ ਅਸਰ ਦੇਖਿਆ ਜਾ ਸਕਦਾ ਹੈ।