ਕੌਮਾਂਤਰੀ ਬਾਜ਼ਾਰ (International market) 'ਚ ਕੱਚੇ ਤੇਲ ਦੀਆਂ ਕੀਮਤਾਂ (crude oil prices) 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ।



ਐਤਵਾਰ ਸਵੇਰੇ ਕਰੀਬ 7 ਵਜੇ ਡਬਲਯੂਟੀਆਈ ਕਰੂਡ 81.04 ਡਾਲਰ ਪ੍ਰਤੀ ਬੈਰਲ 'ਤੇ ਵਿਕ ਰਿਹਾ ਹੈ। ਇਸ ਦੇ ਨਾਲ ਹੀ ਬ੍ਰੈਂਟ ਕਰੂਡ 85.34 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ।



ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ (oil marketing companies) ਨੇ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ (Latest rates of petrol and diesel released) ਕਰ ਦਿੱਤੀਆਂ ਹਨ।



ਭਾਰਤ ਵਿੱਚ, ਹਰ ਰੋਜ਼ ਸਵੇਰੇ 6 ਵਜੇ ਈਂਧਨ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਂਦੀ ਹੈ। ਜੂਨ 2017 ਤੋਂ ਪਹਿਲਾਂ, ਕੀਮਤ ਸੰਸ਼ੋਧਨ ਹਰ 15 ਦਿਨਾਂ ਬਾਅਦ ਕੀਤਾ ਜਾਂਦਾ ਸੀ।



ਮਹਾਰਾਸ਼ਟਰ 'ਚ ਪੈਟਰੋਲ 66 ਪੈਸੇ ਅਤੇ ਡੀਜ਼ਲ 64 ਪੈਸੇ ਸਸਤਾ ਹੋ ਗਿਆ ਹੈ। ਪੰਜਾਬ 'ਚ ਪੈਟਰੋਲ 30 ਪੈਸੇ ਅਤੇ ਡੀਜ਼ਲ 34 ਪੈਸੇ ਸਸਤਾ ਹੋ ਗਿਆ ਹੈ।



ਬਿਹਾਰ, ਮੱਧ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ।



ਦੂਜੇ ਪਾਸੇ ਝਾਰਖੰਡ ਅਤੇ ਪੱਛਮੀ ਬੰਗਾਲ ਸਮੇਤ ਕੁਝ ਹੋਰ ਰਾਜਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ।



ਚਾਰੇ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
- ਦਿੱਲੀ 'ਚ ਪੈਟਰੋਲ 94.72 ਰੁਪਏ ਅਤੇ ਡੀਜ਼ਲ 87.62 ਰੁਪਏ ਪ੍ਰਤੀ ਲੀਟਰ



- ਮੁੰਬਈ 'ਚ ਪੈਟਰੋਲ 104.21 ਰੁਪਏ ਅਤੇ ਡੀਜ਼ਲ 92.15 ਰੁਪਏ ਪ੍ਰਤੀ ਲੀਟਰ



- ਕੋਲਕਾਤਾ 'ਚ ਪੈਟਰੋਲ 103.94 ਰੁਪਏ ਅਤੇ ਡੀਜ਼ਲ 90.76 ਰੁਪਏ ਪ੍ਰਤੀ ਲੀਟਰ
- ਚੇਨਈ 'ਚ ਪੈਟਰੋਲ 100.75 ਰੁਪਏ ਅਤੇ ਡੀਜ਼ਲ 94.34 ਰੁਪਏ ਪ੍ਰਤੀ ਲੀਟਰ