ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI 'ਤੇ ਕੁਝ ਨਿਯਮਾਂ ਦੀ ਉਲੰਘਣਾ ਕਰਨ ਕਾਰਨ RBI ਵੱਲੋਂ ਜੁਰਮਾਨਾ ਲਾਇਆ ਗਿਆ ਹੈ।

ਇਸ ਦੇ ਨਾਲ ਹੀ ਜਨ ਸਮਾਲ ਫਾਈਨੈਂਸ ਬੈਂਕ 'ਤੇ ਵੀ ਅਜਿਹਾ ਹੀ ਕਦਮ ਚੁੱਕਿਆ ਗਿਆ ਹੈ।

RBI ਨੇ ਕਿਹਾ ਕਿ ਉਸਨੇ SBI 'ਤੇ ₹1,72,80,000 ਦਾ ਜੁਰਮਾਨਾ ਲਾਇਆ ਹੈ।



RBI ਨੇ ਇਹ ਜੁਰਮਾਨਾ ਐਸਬੀਆਈ 'ਤੇ ਕੁਝ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਲਗਾਇਆ ਹੈ।

RBI ਨੇ SBI 'ਤੇ ਇਹ ਜੁਰਮਾਨਾ ਉਧਾਰ ਦੇਣ, ਪੇਸ਼ਗੀ, ਕਾਨੂੰਨੀ ਅਤੇ ਹੋਰ ਪਾਬੰਦੀਆਂ, ਗਾਹਕ ਸੁਰੱਖਿਆ, ਅਣਅਧਿਕਾਰਤ ਇਲੈਕਟ੍ਰਾਨਿਕ ਬੈਂਕਿੰਗ ਲੈਣ-ਦੇਣ ਵਿੱਚ ਗਾਹਕਾਂ ਦੀ ਜ਼ਿੰਮੇਵਾਰੀ ਨੂੰ ਸੀਮਤ ਕਰਨ ਅਤੇ ਬੈਂਕਾਂ ਦੁਆਰਾ ਚਾਲੂ ਖਾਤੇ ਖੋਲ੍ਹਣ ਵਿਚ ਅਨੁਸ਼ਾਸਨ ਦੀ ਘਾਟ ਕਾਰਨ ਲਗਾਇਆ ਹੈ।

SBI ਤੋਂ ਇਲਾਵਾ, ਆਰਬੀਆਈ ਨੇ ਜਨ ਸਮਾਲ ਫਾਈਨੈਂਸ ਬੈਂਕ 'ਤੇ ਵੀ ਨਿਯਮਾਂ ਦੀ ਉਲੰਘਣਾ ਕਰਨ ਲਈ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਇਹ ਜੁਰਮਾਨਾ ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੇ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਲਗਾਇਆ ਗਿਆ ਹੈ।

RBI ਵੱਲੋਂ ਲਗਾਏ ਗਏ ਇਸ ਜੁਰਮਾਨੇ ਦਾ ਬੈਂਕ ਦੇ ਗਾਹਕਾਂ 'ਤੇ ਕੋਈ ਅਸਰ ਨਹੀਂ ਪਵੇਗਾ। ਗਾਹਕ ਆਪਣੇ ਬੈਂਕਾਂ ਨਾਲ ਆਮ ਵਾਂਗ ਲੈਣ-ਦੇਣ ਕਰ ਸਕਦੇ ਹਨ।