ਨਵਾਂ ਵਿੱਤੀ ਸਾਲ 1 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਵਿੱਤੀ ਸਾਲ ਦੇ ਪਹਿਲੇ ਦਿਨ ਤੋਂ ਕਈ ਨਿਯਮਾਂ 'ਚ ਬਦਲਾਅ ਹੋਣ ਜਾ ਰਹੇ ਹਨ। ਅਜਿਹਾ ਹੀ ਇੱਕ ਨਿਯਮ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY) ਨਾਲ ਸਬੰਧਤ ਹੈ।



ਦਰਅਸਲ, ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਵਿੱਤੀ ਸਾਲ 2024-25 ਦੌਰਾਨ ਐਲਪੀਜੀ ਸਿਲੰਡਰ 'ਤੇ 300 ਰੁਪਏ ਦੀ ਛੋਟ ਮਿਲਦੀ ਰਹੇਗੀ।



ਦੱਸ ਦੇਈਏ ਕਿ ਇਹ ਸਬਸਿਡੀ ਛੋਟ 31 ਮਾਰਚ 2024 ਤੱਕ ਸੀ ਪਰ ਹਾਲ ਹੀ ਵਿੱਚ ਸਰਕਾਰ ਨੇ ਇਸ ਰਾਹਤ ਨੂੰ 31 ਮਾਰਚ 2025 ਤੱਕ ਵਧਾ ਦਿੱਤਾ ਹੈ। ਇਹ ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਯਾਨੀ 1 ਅਪ੍ਰੈਲ, 2024 ਤੋਂ ਲਾਗੂ ਹੋਵੇਗਾ।



12 ਸਿਲੰਡਰਾਂ 'ਤੇ ਛੋਟ
ਦੱਸ ਦੇਈਏ ਕਿ ਲਾਭਪਾਤਰੀ ਵਰਗ ਨੂੰ ਇੱਕ ਸਾਲ ਵਿੱਚ 12 ਰੀਫਿਲਜ਼ ਪ੍ਰਦਾਨ ਕੀਤੇ ਜਾਂਦੇ ਹਨ। ਇਸ ਤਹਿਤ ਪ੍ਰਤੀ 14.2 ਕਿਲੋ ਸਿਲੰਡਰ 'ਤੇ 300 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ।



ਸਬਸਿਡੀ ਸਿੱਧੇ ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਉੱਜਵਲਾ ਲਾਭਪਾਤਰੀਆਂ ਨੂੰ ਆਮ ਗਾਹਕਾਂ ਨਾਲੋਂ 300 ਰੁਪਏ ਸਸਤਾ ਸਿਲੰਡਰ ਮਿਲਦਾ ਹੈ।



ਦੱਸ ਦੇਈਏ ਕਿ ਵਿੱਤੀ ਸਾਲ 2024-25 ਲਈ ਸਰਕਾਰ ਦਾ ਕੁੱਲ ਖਰਚ 12,000 ਕਰੋੜ ਰੁਪਏ ਹੋਵੇਗਾ।



2016 ਵਿੱਚ ਹੋਈ ਸ਼ੁਰੂਆਤ
ਪੇਂਡੂ ਅਤੇ ਵਾਂਝੇ ਗਰੀਬ ਪਰਿਵਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸਰਕਾਰ ਨੇ ਮਈ 2016 ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਸ਼ੁਰੂ ਕੀਤੀ ਸੀ।



ਇਸ ਸਕੀਮ ਦੇ 1 ਮਾਰਚ, 2024 ਤੱਕ 10.27 ਕਰੋੜ ਤੋਂ ਵੱਧ ਲਾਭਪਾਤਰੀ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤ ਆਪਣੀ ਐਲਪੀਜੀ ਜ਼ਰੂਰਤ ਦਾ ਲਗਭਗ 60 ਪ੍ਰਤੀਸ਼ਤ ਦਰਾਮਦ ਕਰਦਾ ਹੈ।



ਉਜਵਲਾ ਯੋਜਨਾ ਦੇ ਲਾਭਪਾਤਰੀਆਂ ਦੇ ਖਪਤਕਾਰਾਂ ਦੀ ਔਸਤ ਐਲਪੀਜੀ ਖਪਤ 2019-20 ਵਿੱਚ 3.01 ਰੀਫਿਲ ਤੋਂ 29 ਪ੍ਰਤੀਸ਼ਤ ਵਧ ਕੇ 2023-24 (ਜਨਵਰੀ 2024 ਤੱਕ) ਲਈ 3.87 ਰੀਫਿਲ ਹੋ ਗਈ ਹੈ।



100 ਰੁਪਏ ਸਸਤਾ ਸਿਲੰਡਰ
8 ਮਾਰਚ ਨੂੰ ਮਹਿਲਾ ਦਿਵਸ ਮੌਕੇ ਕੇਂਦਰ ਸਰਕਾਰ ਨੇ ਐਲਪੀਜੀ ਸਿਲੰਡਰ 100 ਰੁਪਏ ਸਸਤਾ ਕਰ ਦਿੱਤਾ ਸੀ।



ਇਸ ਡਿਸਕਾਊਂਟ ਨਾਲ ਦੇਸ਼ ਦੀ ਰਾਜਧਾਨੀ ਦਿੱਲੀ 'ਚ ਹੁਣ LPG ਸਿਲੰਡਰ 803 ਰੁਪਏ 'ਚ ਉਪਲਬਧ ਹੈ।