Check Aadhaar Status: ਆਧਾਰ ਕਾਰਡ ਅੱਜ ਦੇ ਸਮੇਂ ਦਾ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਹੈ।



ਬੈਂਕ ਖਾਤਾ ਖੋਲ੍ਹਣ, ਸਿਮ ਕਾਰਡ ਲੈਣ, ਆਪਣੀ ਪਛਾਣ ਸਾਬਤ ਕਰਨ ਤੋਂ ਇਲਾਵਾ ਸਰਕਾਰੀ ਤੇ ਗੈਰ-ਸਰਕਾਰੀ ਵੈਰੀਫਿਕੇਸ਼ਨ ਪ੍ਰਕਿਰਿਆਵਾਂ, ਕਰਜ਼ਾ ਲੈਣ ਤੇ ਹੋਰ ਕਈ ਕੰਮਾਂ ਲਈ ਆਧਾਰ ਕਾਰਡ ਜ਼ਰੂਰੀ ਹੈ।







ਅਜਿਹੀ ਸਥਿਤੀ ਵਿੱਚ ਤੁਹਾਡੇ ਆਧਾਰ ਕਾਰਡ ਨੂੰ ਸੁਰੱਖਿਅਤ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ। ਤੁਹਾਡੀ ਇੱਕ ਛੋਟੀ ਜਿਹੀ ਗਲਤੀ ਤੁਹਾਡੇ ਆਧਾਰ ਕਾਰਡ ਦੀ ਦੁਰਵਰਤੋਂ ਦਾ ਕਾਰਨ ਬਣ ਸਕਦੀ ਹੈ।



ਜੇ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਕੀ ਤੁਹਾਡੇ ਆਧਾਰ ਕਾਰਡ ਦੀ ਕਦੇ ਦੁਰਵਰਤੋਂ ਹੋਈ ਹੈ, ਤਾਂ ਤੁਸੀਂ ਆਪਣੇ ਆਧਾਰ ਹਿਸਟਰੀ ਦੀ ਜਾਂਚ ਕਰਕੇ ਇਹ ਜਾਣ ਸਕਦੇ ਹੋ। ਆਓ ਜਾਣਦੇ ਹਾਂ ਆਧਾਰ ਹਿਸਟਰੀ ਦੀ ਜਾਂਚ ਦਾ ਤਰੀਕਾ ਕੀ ਹੈ...



ਤੁਸੀਂ ਇੰਝ ਕਰ ਸਕਦੇ ਹੋ ਆਧਾਰ ਕਾਰਡ ਹਿਸਟਰੀ ਦੀ ਜਾਂਚ...
1. ਆਧਾਰ ਕਾਰਡ ਦੀ ਦੁਰਵਰਤੋਂ ਹੋ ਸਕਦੀ ਹੈ। ਇਸ ਲਈ ਤੁਸੀਂ ਇਸ ਦੀ ਹਿਸਟਰੀ ਦੇਖ ਸਕਦੇ ਹੋ ਕਿ ਅਜਿਹਾ ਹੋਇਆ ਹੈ ਜਾਂ ਨਹੀਂ।



2. ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ UIDAI ਦੀ ਅਧਿਕਾਰਤ ਵੈੱਬਸਾਈਟ uidai.gov.in 'ਤੇ ਜਾਣਾ ਹੋਵੇਗਾ।
3. ਇੱਥੇ ਤੁਹਾਨੂੰ ਪਹਿਲਾਂ ਆਪਣੀ ਭਾਸ਼ਾ ਚੁਣਨੀ ਪਵੇਗੀ।



4. ਇਸ ਤੋਂ ਬਾਅਦ ਤੁਹਾਨੂੰ ਇੱਥੇ ਕਈ ਵਿਕਲਪ ਨਜ਼ਰ ਆਉਣਗੇ, ਅਜਿਹੇ 'ਚ ਤੁਹਾਨੂੰ 'ਮਾਈ ਆਧਾਰ' ਸੈਕਸ਼ਨ 'ਚ ਜਾਣਾ ਹੋਵੇਗਾ।
5. ਇਸ ਤੋਂ ਬਾਅਦ 'Aadhaar Authentication History' ਆਪਸ਼ਨ 'ਤੇ ਕਲਿੱਕ ਕਰੋ।



6. ਹੁਣ ਤੁਹਾਨੂੰ ਆਪਣਾ 12 ਅੰਕਾਂ ਦਾ ਆਧਾਰ ਨੰਬਰ ਦਰਜ ਕਰਨਾ ਹੋਵੇਗਾ ਤੇ ਸਕ੍ਰੀਨ 'ਤੇ ਦਿਖਾਈ ਦੇਣ ਵਾਲਾ ਕੈਪਚਾ ਕੋਡ ਵੀ ਦਰਜ ਕਰਨਾ ਹੋਵੇਗਾ।



7. ਇਸ ਤੋਂ ਬਾਅਦ OTP ਵੈਰੀਫਿਕੇਸ਼ਨ ਵਿਕਲਪ 'ਤੇ ਕਲਿੱਕ ਕਰੋ। ਅਜਿਹਾ ਕਰਨ ਤੋਂ ਬਾਅਦ ਤੁਹਾਡੇ ਰਜਿਸਟਰਡ (ਆਧਾਰ ਲਿੰਕਡ ਮੋਬਾਈਲ ਨੰਬਰ) ਮੋਬਾਈਲ ਨੰਬਰ 'ਤੇ ਇੱਕ OTP ਭੇਜਿਆ ਜਾਵੇਗਾ।



8. ਹੁਣ OTP ਐਂਟਰ ਕਰੋ ਤੇ ਅਜਿਹਾ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਨਵੀਂ ਟੈਬ ਖੁੱਲ੍ਹ ਜਾਵੇਗੀ।



9. ਜਿੱਥੇ ਤੁਹਾਨੂੰ ਉਹ ਮਿਤੀ ਦਰਜ ਕਰਨੀ ਪਵੇਗੀ ਜਿਸ ਲਈ ਤੁਸੀਂ ਹਿਸਟਰੀ ਦੀ ਜਾਂਚ ਕਰਨਾ ਚਾਹੁੰਦੇ ਹੋ।



10. ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਸ ਦਿਨ ਤੁਹਾਡਾ ਆਧਾਰ ਕਿੱਥੇ ਵਰਤਿਆ ਗਿਆ ਸੀ।