PPF and SSY Deadline: ਵਿੱਤੀ ਸਾਲ 2023-24 ਆਪਣੇ ਆਖਰੀ ਪੜਾਅ 'ਤੇ ਹੈ। ਅਜਿਹੀ ਸਥਿਤੀ ਵਿੱਚ, ਜੇ ਤੁਸੀਂ ਪਬਲਿਕ ਪ੍ਰੋਵੀਡੈਂਟ ਫੰਡ ਜਾਂ ਸੁਕੰਨਿਆ ਸਮ੍ਰਿਧੀ ਯੋਜਨਾ ਖਾਤੇ ਵਿੱਚ ਨਿਵੇਸ਼ਕ ਹੋ, ਤਾਂ ਤੁਹਾਡੇ ਲਈ ਇੱਕ ਮਹੱਤਵਪੂਰਣ ਖਬਰ ਹੈ।



ਇਨ੍ਹਾਂ ਖਾਤਿਆਂ ਨਾਲ ਸਬੰਧਤ ਇਕ ਜ਼ਰੂਰੀ ਕੰਮ ਨੂੰ ਅਗਲੇ ਚਾਰ ਦਿਨਾਂ ਵਿਚ ਪੂਰਾ ਕਰਨਾ ਜ਼ਰੂਰੀ ਹੈ। ਨਹੀਂ ਤਾਂ ਬਾਅਦ ਵਿੱਚ ਤੁਹਾਨੂੰ ਵੱਡਾ ਨੁਕਸਾਨ ਹੋ ਸਕਦਾ ਹੈ।



ਜੇ ਤੁਸੀਂ ਇਸ ਵਿੱਤੀ ਸਾਲ ਵਿੱਚ ਆਪਣੇ PPF ਖਾਤੇ ਅਤੇ SSY ਖਾਤੇ ਵਿੱਚ ਨਿਵੇਸ਼ ਨਹੀਂ ਕੀਤਾ ਹੈ, ਤਾਂ ਇਸ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰੋ।



ਖਾਤਾ ਕੀਤਾ ਜਾਵੇਗਾ ਫ੍ਰੀਜ਼
ਜੇ ਤੁਸੀਂ 31 ਮਾਰਚ, 2024 ਤੱਕ ਆਪਣੇ PPF ਅਤੇ SSY ਖਾਤੇ ਵਿੱਚ ਨਿਵੇਸ਼ ਨਹੀਂ ਕਰਦੇ, ਤਾਂ ਤੁਹਾਡਾ ਖਾਤਾ ਫ੍ਰੀਜ਼ ਕਰ ਦਿੱਤਾ ਜਾਵੇਗਾ।



ਇਸ ਤੋਂ ਬਾਅਦ, ਦੂਜੇ ਵਿੱਤੀ ਸਾਲ ਵਿੱਚ ਇਸ ਖਾਤੇ ਨੂੰ ਦੁਬਾਰਾ ਖੋਲ੍ਹਣ ਲਈ, ਤੁਹਾਨੂੰ ਘੱਟੋ-ਘੱਟ ਬੈਲੇਂਸ ਦੇ ਨਾਲ ਜੁਰਮਾਨਾ ਅਦਾ ਕਰਨਾ ਹੋਵੇਗਾ। ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਇਸ ਕੰਮ ਨੂੰ ਪੂਰਾ ਕਰੋ।



PF ਖਾਤੇ ਵਿੱਚ ਕਿੰਨਾ ਕਰਨਾ ਹੈ ਨਿਵੇਸ਼
ਪਬਲਿਕ ਪ੍ਰੋਵੀਡੈਂਟ ਫੰਡ ਜਾਂ ਪੀਪੀਐਫ ਸਕੀਮ ਇੱਕ ਲੰਬੀ ਮਿਆਦ ਦੀ ਬਚਤ ਸਕੀਮ ਹੈ। ਇਸ ਵਿੱਚ ਤੁਸੀਂ ਕੁੱਲ 15 ਸਾਲਾਂ ਲਈ ਪੈਸਾ ਲਗਾ ਸਕਦੇ ਹੋ।



ਯੋਜਨਾ ਦੇ ਤਹਿਤ, ਖਾਤਾ ਧਾਰਕ ਇੱਕ ਵਿੱਤੀ ਸਾਲ ਵਿੱਚ 500 ਰੁਪਏ ਤੋਂ ਵੱਧ ਤੋਂ ਵੱਧ 1.50 ਲੱਖ ਰੁਪਏ ਤੱਕ ਦਾ ਨਿਵੇਸ਼ ਕਰ ਸਕਦਾ ਹੈ। ਸਰਕਾਰ PPF ਖਾਤੇ 'ਚ ਜਮ੍ਹਾ ਰਾਸ਼ੀ 'ਤੇ 7.10 ਫੀਸਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਹੀ ਹੈ।



ਅਜਿਹੇ 'ਚ ਜੇ ਤੁਸੀਂ ਇਸ ਵਿੱਤੀ ਸਾਲ 'ਚ ਇਸ ਖਾਤੇ 'ਚ ਇਕ ਰੁਪਏ ਦਾ ਵੀ ਨਿਵੇਸ਼ ਨਹੀਂ ਕੀਤਾ ਹੈ ਤਾਂ ਇਸ ਕੰਮ ਨੂੰ ਜਲਦ ਤੋਂ ਜਲਦ ਪੂਰਾ ਕਰੋ।



ਜੇਕਰ ਤੁਸੀਂ ਇਸ ਵਿੱਤੀ ਸਾਲ 'ਚ ਘੱਟੋ-ਘੱਟ ਰਕਮ ਜਮ੍ਹਾ ਕਰਨ 'ਚ ਅਸਫਲ ਰਹਿੰਦੇ ਹੋ, ਤਾਂ ਤੁਹਾਨੂੰ ਹਰ ਸਾਲ 50 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ।



ਸੁਕੰਨਿਆ ਸਮ੍ਰਿਧੀ ਯੋਜਨਾ ਖਾਤੇ ਵਿੱਚ ਇੰਨਾ ਕਰੋ ਨਿਵੇਸ਼
ਸੁਕੰਨਿਆ ਸਮ੍ਰਿਧੀ ਯੋਜਨਾ ਦੇ ਤਹਿਤ, ਤੁਸੀਂ ਆਪਣੀ ਬੇਟੀ ਦੇ ਸੁਰੱਖਿਅਤ ਭਵਿੱਖ ਲਈ ਨਿਵੇਸ਼ ਕਰ ਸਕਦੇ ਹੋ।



ਇਸ ਸਕੀਮ ਤਹਿਤ ਖਾਤਾਧਾਰਕ ਹਰ ਸਾਲ 250 ਤੋਂ 1.50 ਲੱਖ ਰੁਪਏ ਤੱਕ ਦਾ ਨਿਵੇਸ਼ ਕਰ ਸਕਦੇ ਹਨ।



ਇਹ ਇੱਕ ਸਰਕਾਰ ਸਮਰਥਿਤ ਯੋਜਨਾ ਹੈ ਜਿਸ ਦੇ ਤਹਿਤ ਸਰਕਾਰ ਜਮ੍ਹਾ 'ਤੇ 8.20 ਪ੍ਰਤੀਸ਼ਤ ਵਿਆਜ ਦਰ ਦੀ ਪੇਸ਼ਕਸ਼ ਕਰ ਰਹੀ ਹੈ। ਲੜਕੀ ਦੇ 21 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਉਹ ਜਮ੍ਹਾ ਕੀਤੀ ਰਕਮ ਕਢਵਾ ਸਕਦੀ ਹੈ।



ਜੇ ਤੁਸੀਂ ਇਸ ਖਾਤੇ 'ਚ ਘੱਟੋ-ਘੱਟ 250 ਰੁਪਏ ਜਮ੍ਹਾ ਕਰਵਾਉਣ 'ਚ ਅਸਫਲ ਰਹਿੰਦੇ ਹੋ, ਤਾਂ ਤੁਹਾਨੂੰ ਅਗਲੇ ਵਿੱਤੀ ਸਾਲ 'ਚ ਘੱਟੋ-ਘੱਟ ਬੈਲੇਂਸ ਦੇ ਨਾਲ 50 ਰੁਪਏ ਦਾ ਜ਼ੁਰਮਾਨਾ ਦੇਣਾ ਹੋਵੇਗਾ।