ਸੋਸ਼ਲ ਮੀਡੀਆ 'ਤੇ ਅਫਵਾਹਾਂ ਚੱਲ ਰਹੀਆਂ ਹਨ ਕਿ 500 ਰੁਪਏ ਦੇ ਨੋਟ ਵੀ ਬੰਦ ਕੀਤੇ ਜਾ ਸਕਦੇ ਹਨ।

ਸੋਸ਼ਲ ਮੀਡੀਆ 'ਤੇ ਅਫਵਾਹਾਂ ਚੱਲ ਰਹੀਆਂ ਹਨ ਕਿ 500 ਰੁਪਏ ਦੇ ਨੋਟ ਵੀ ਬੰਦ ਕੀਤੇ ਜਾ ਸਕਦੇ ਹਨ।

ਪਰ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਰਾਜ ਸਭਾ ਵਿੱਚ ਸਾਫ਼ ਕੀਤਾ ਹੈ ਕਿ ਅਜਿਹਾ ਕੁਝ ਨਹੀਂ ਹੋਣ ਜਾ ਰਿਹਾ।

ਉਨ੍ਹਾਂ ਦੱਸਿਆ ਕਿ 500 ਰੁਪਏ ਦੇ ਨੋਟਾਂ ਦੀ ਸਪਲਾਈ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ ਅਤੇ ਇਹ ਨੋਟ 100 ਤੇ 200 ਰੁਪਏ ਵਾਲਿਆਂ ਦੇ ਨਾਲ ਏਟੀਐਮ ਤੋਂ ਨਿਕਲਦੇ ਰਹਿਣਗੇ।

ਕੇਂਦਰੀ ਮੰਤਰੀ ਅਨੁਸਾਰ RBI ਨੇ ਸਰਕਾਰ ਨੂੰ ਦੱਸਿਆ ਹੈ ਕਿ ਅਕਸਰ ਵਰਤੇ ਜਾਣ ਵਾਲੇ ਮੁੱਲ ਦੇ ਨੋਟਾਂ ਤੱਕ ਜਨਤਾ ਦੀ ਪਹੁੰਚ ਵਧਾਉਣ ਲਈ, 28 ਅਪ੍ਰੈਲ, 2025 ਨੂੰ 'ਏਟੀਐਮ ਰਾਹੀਂ 100 ਤੇ 200 ਰੁਪਏ ਦੇ ਨੋਟਾਂ ਦੀ ਵੰਡ' ਸਿਰਲੇਖ ਵਾਲਾ ਇੱਕ ਸਰਕੂਲਰ ਜਾਰੀ ਕੀਤਾ ਗਿਆ ਹੈ।

ਇਸ ਤਹਿਤ ਸਾਰੇ ਬੈਂਕਾਂ ਤੇ ਵ੍ਹਾਈਟ ਲੇਬਲ ਏਟੀਐਮ ਆਪਰੇਟਰਾਂ (WLAO) ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਏਟੀਐਮ ਨਿਯਮਤ ਤੌਰ 'ਤੇ 100 ਤੇ 200 ਰੁਪਏ ਦੇ ਨੋਟ ਵੰਡਣ।

ਵਿੱਤ ਰਾਜ ਮੰਤਰੀ ਨੇ ਰਾਜ ਸਭਾ ਵਿੱਚ ਦੱਸਿਆ ਕਿ ਆਰਬੀਆਈ ਦੇ ਨਿਰਦੇਸ਼ਾਂ ਅਨੁਸਾਰ, 30 ਸਤੰਬਰ 2025 ਤੱਕ 75% ਏਟੀਐਮਾਂ 'ਚੋਂ ਘੱਟੋ-ਘੱਟ ਇੱਕ ਕੈਸੇਟ ਰਾਹੀਂ 100 ਜਾਂ 200 ਰੁਪਏ ਦੇ ਨੋਟ ਜਾਰੀ ਹੋਣੇ ਚਾਹੀਦੇ ਹਨ।

ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਵਿੱਤ ਰਾਜ ਮੰਤਰੀ ਨੇ ਕਿਹਾ ਕਿ RBI ਦੁਆਰਾ ਨਿਰਧਾਰਤ ਟੀਚੇ ਦੇ ਅਨੁਸਾਰ 30 ਸਤੰਬਰ, 2025 ਤੱਕ ਸਾਰੇ ਏਟੀਐਮ ਵਿੱਚੋਂ 75 ਪ੍ਰਤੀਸ਼ਤ ATM ਘੱਟੋ-ਘੱਟ ਇੱਕ ਕੈਸੇਟ ਵਿੱਚੋਂ 100 ਜਾਂ 200 ਰੁਪਏ ਦੇ ਮੁੱਲ ਵਰਗ ਦੇ ਬੈਂਕ ਨੋਟ ਕੱਢ ਸਕਦੇ ਹਨ।

ਉਨ੍ਹਾਂ ਕਿਹਾ ਕਿ 31 ਮਾਰਚ 2026 ਤੱਕ 90 ਪ੍ਰਤੀਸ਼ਤ ਏਟੀਐਮ ਘੱਟੋ-ਘੱਟ ਇੱਕ ਕੈਸੇਟ ਵਿੱਚੋ 100 ਜਾਂ 200 ਰੁਪਏ ਮੁੱਲ ਵਰਗ ਦੇ ਨੋਟ ਕੱਢੇ ਜਾ ਸਕਣਗੇ।