Arjan Dhillon On Canadian singer Shubh: ਪੰਜਾਬੀ ਗਾਇਕ ਸ਼ੁੱਭ ਉਰਫ਼ ਸ਼ੁਭਨੀਤ ਸਿੰਘ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਵਿਵਾਦਾਂ ਵਿਚਾਲੇ ਗਾਇਕ ਸ਼ੁਭ ਭਾਰਤ ਪਰਤੇ ਹਨ। ਉਨ੍ਹਾਂ ਦੇ ਭਾਰਤ ਆਉਣ ਤੇ ਪੰਜਾਬੀ ਗਾਇਕ ਅਰਜਨ ਢਿੱਲੋਂ ਵੱਲੋਂ ਖੁਸ਼ੀ ਜਤਾਈ ਗਈ ਹੈ। ਸ਼ੁਭ ਦੇ ਭਾਰਤ ਆਉਣ ਤੇ ਉਸਦਾ ਸਵਾਗਤ ਕਰਦੇ ਹੋਏ ਅਰਜਨ ਢਿੱਲੋਂ ਨੇ ਆਪਣੀ ਸੋਸ਼ਲ ਮੀਡੀਆ ਸਟੋਰੀ ਵਿੱਚ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਭਾਰਤ ਆਉਣ ਤੇ ਸਵਾਗਤ, ਤੁਹਾਡੇ ਦੌਰੇ ਲਈ ਸ਼ੁਭਕਾਮਨਾਵਾਂ... ਇਸਦੇ ਨਾਲ ਹੀ ਪੰਜਾਬੀ ਗਾਇਕ ਅਰਜਨ ਢਿੱਲੋਂ ਵੱਲੋਂ ਕੀਤੇ ਸਵਾਗਤ ਦਾ ਜਵਾਬ ਦਿੰਦਿਆ ਸ਼ੁਭ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇਸੰਟਾਗ੍ਰਾਮ ਦੀ ਸਟੋਰੀ ਵਿੱਚ ਸ਼ੇਅਰ ਕੀਤੀ ਹੈ। ਹਾਲਾਂਕਿ ਸ਼ੁਭ ਭਾਰਤ ਆਉਣ ਤੋਂ ਪਹਿਲਾਂ ਹੀ ਲਗਾਤਾਰ ਵਿਵਾਦਾਂ ਵਿੱਚ ਚੱਲ ਰਹੇ ਹਨ। ਜਿੱਥੇ ਕਈ ਪ੍ਰਸ਼ੰਸਕ ਸ਼ੁਭ ਦੇ ਪੱਖ ਵਿੱਚ ਬੋਲ ਰਹੇ ਹਨ, ਉੱਥੇ ਹੀ ਕਈ ਲੋਕਾਂ ਵੱਲੋਂ ਕੈਨੇਡੀਅਨ ਗਾਇਕ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਕੈਨੇਡੀਅਨ ਰੈਪਰ ਖਿਲਾਫ ਮੁੰਬਈ 'ਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਦਰਅਸਲ, ਗਾਇਕ 'ਤੇ ਖਾਲਿਸਤਾਨ ਨੂੰ ਪ੍ਰਮੋਟ ਕਰਨ ਦੇ ਇਲਜ਼ਾਮ ਲਗਾਏ ਗਏ। BJYM ਨੇ ਸ਼ੁੱਭ ਖਿਲਾਫ਼ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ। ਸ਼ੁੱਭ ਖਿਲਾਫ਼ FIR ਦਰਜ ਕਰਨ ਦੀ ਮੰਗ ਕੀਤੀ ਗਈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਨੂੰ ਤੋੜਨ ਦੀ ਸਾਜ਼ਿਸ਼ ਰਚ ਰਹੇ ਕੈਨੇਡੀਅਨ ਗਾਇਕ ਸ਼ੁਭ ਨੂੰ ਭਾਰਤ ਵਿੱਚ ਪਰਫਾਰਮ ਨਹੀਂ ਕਰਨ ਦੇਵਾਂਗੇ। ਹਾਲਾਂਕਿ ਇਸ ਮਾਮਲੇ ਉੱਪਰ ਸ਼ੁਭ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਫਿਲਹਾਲ ਗਾਇਕ ਸ਼ੁਭ ਭਾਰਤ ਪਹੁੰਚ ਚੁੱਕਿਆ ਹੈ।