ਸਰਦੀਆਂ 'ਚ ਲੋਕ ਗਾਜਰ ਦਾ ਜ਼ਿਆਦਾ ਸੇਵਨ ਕਰਦੇ ਹਨ, ਕਿਉਂਕਿ ਇਹ ਕਈ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ।

ਜਿਨ੍ਹਾਂ ਲੋਕਾਂ ਦੀ ਨਜ਼ਰ ਕਮਜ਼ੋਰ ਹੈ, ਉਨ੍ਹਾਂ ਨੂੰ ਰੋਜ਼ਾਨਾ ਗਾਜਰ ਦਾ ਸੇਵਨ ਕਰਨਾ ਚਾਹੀਦਾ ਹੈ।

ਜਦੋਂ ਵੀ ਅਸੀਂ ਬਾਜ਼ਾਰ 'ਚੋਂ ਗਾਜਰ ਖਰੀਦਣ ਜਾਂਦੇ ਹਾਂ ਤਾਂ ਚੰਗੀ ਗਾਜਰ ਦੀ ਚੋਣ ਕਰਨ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ।

ਚੰਗੀ ਗਾਜਰ ਖਰੀਦਣ ਲਈ ਸਾਡੇ ਲਈ ਇਸ ਦੇ ਰੰਗ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ।

ਪਰ ਜ਼ਿਆਦਾਤਰ ਕਿਹਾ ਜਾਂਦਾ ਹੈ ਕਿ ਗੂੜ੍ਹੇ ਸੰਤਰੀ ਜਾਂ ਲਾਲ ਰੰਗ ਦੀਆਂ ਗਾਜਰਾਂ ਨੂੰ ਖਰੀਦਣਾ ਸਭ ਤੋਂ ਵਧੀਆ ਹੈ।

ਮੋਟੀ ਗਾਜਰ ਮਿੱਠੀ ਹੁੰਦੀ ਹੈ ਅਤੇ ਪਤਲੀ ਗਾਜਰ ਨਮਕੀਨ ਸਬਜ਼ੀਆਂ ਲਈ ਹੁੰਦੀ ਹੈ।

ਜੇਕਰ ਗਾਜਰ ਦੇ ਉੱਪਰਲੇ ਪੱਤੇ ਮੁਰਝਾ ਗਏ ਹਨ ਜਾਂ ਤਾਜ਼ੀ ਖੁਸ਼ਬੂ ਨਹੀਂ ਆ ਰਹੀ, ਤਾਂ ਇਸਦਾ ਮਤਲਬ ਹੈ ਕਿ ਗਾਜਰ ਤਾਜ਼ੀ ਨਹੀਂ ਹੈ।

ਦਾਗ ਵਾਲੀ ਗਾਜਰ ਨਾ ਖਰੀਦੋ ਅਤੇ ਬਹੁਤੀ ਭਾਰੀ ਗਾਜਰ ਵੀ ਨਾ ਖਰੀਦੋ ਕਿਉਂਕਿ ਭਾਰੀ ਗਾਜਰਾਂ ਦੇ ਅੰਦਰ ਜ਼ਿਆਦਾ ਗੰਢ ਨਿਕਲਦੇ ਹਨ।

ਗਾਜਰ ਡਾਇਬਟੀਜ਼ ਤੇ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦੀ ਹੈ। ਇਸ ਦੀ ਵਰਤੋਂ ਦਿਲ ਦੀਆਂ ਵੱਖ-ਵੱਖ ਬਿਮਾਰੀਆਂ 'ਚ ਵੀ ਮਦਦਗਾਰ ਹੈ।

ਚੰਗੀ ਪਾਚਨ ਕਿਰਿਆ ਲਈ ਇਸਨੂੰ ਜੂਸ ਜਾਂ ਸਲਾਦ ਦੇ ਰੂਪ ਵਿੱਚ ਵੀ ਖਾਧਾ ਜਾ ਸਕਦਾ ਹੈ। ਇਸ 'ਚ ਬੀਟਾ-ਕੈਰੋਟੀਨ ਹੁੰਦਾ ਹੈ।