ਹਿਮਾਚਲ ਪ੍ਰਦੇਸ਼ ਦੇ PWD ਮੰਤਰੀ ਵਿਕਰਮਾਦਿੱਤਿਆ ਸਿੰਘ ਅਤੇ ਪੰਜਾਬ ਦੀ ਡਾ. ਅਮਰੀਨ ਕੌਰ ਵਿਆਹ ਦੇ ਬੰਧਨ ਵਿੱਚ ਬੱਝ ਗਏ।

ਦੋਹਾਂ ਨੇ ਚੰਡੀਗੜ੍ਹ ਦੇ ਸੈਕਟਰ-11 ਸਥਿਤ ਗੁਰਦੁਆਰੇ ਵਿੱਚ ਲਾਵਾਂ ਲਈਆਂ।

ਦੋਹਾਂ ਨੇ ਚੰਡੀਗੜ੍ਹ ਦੇ ਸੈਕਟਰ-11 ਸਥਿਤ ਗੁਰਦੁਆਰੇ ਵਿੱਚ ਲਾਵਾਂ ਲਈਆਂ।

ਸਵੇਰੇ ਲਗਭਗ 11 ਵਜੇ ਦੋਹਾਂ ਪਰਿਵਾਰ ਗੁਰਦੁਆਰੇ ਪਹੁੰਚੇ। ਵਿਕਰਮਾਦਿੱਤਿਆ ਨੇ ਸ਼ੇਰਵਾਨੀ ਪਾਈ ਹੋਈ ਸੀ, ਜਦਕਿ ਅਮਰੀਨ ਨੇ ਖੂਬਸੂਰਤ ਪੰਜਾਬੀ ਪਹਿਰਾਵਾ ਪਾਇਆ ਹੋਇਆ ਸੀ।

ਗੁਰਦੁਆਰੇ ਵਿੱਚ ਵਿਆਹ ਦੀਆਂ ਰਸਮਾਂ ਬਹੁਤ ਸਾਦਗੀ ਨਾਲ ਪੂਰੀਆਂ ਹੋਈਆਂ।

ਇਸ ਵਿੱਚ ਦੋਹਾਂ ਪੱਖਾਂ ਤੋਂ ਸਿਰਫ ਨਜ਼ਦੀਕੀ ਰਿਸ਼ਤੇਦਾਰ ਅਤੇ ਦੋਸਤ ਸ਼ਾਮਿਲ ਸਨ।

ਵਿਕਰਮਾਦਿੱਤਿਆ ਦੇ ਨਾਲ ਉਹਨਾਂ ਦੀ ਮਾਂ ਪ੍ਰਤਿਭਾ ਸਿੰਘ, ਭੈਣ-ਭੈਣੋਈ ਅਤੇ ਕੁਝ ਦੋਸਤ ਮੌਜੂਦ ਸਨ। ਦੋਵੇਂ ਪਰਿਵਾਰ ਇਸ ਮੌਕੇ ਕਾਫੀ ਖੁਸ਼ ਨਜ਼ਰ ਆਏ।

ਚੰਡੀਗੜ੍ਹ ਦੇ ਸੈਕਟਰ-2 ਸਥਿਤ ਅਮਰੀਨ ਦੇ ਘਰ ਸਮਾਰੋਹ ਹੋਵੇਗਾ।

ਚੰਡੀਗੜ੍ਹ ਦੇ ਸੈਕਟਰ-2 ਸਥਿਤ ਅਮਰੀਨ ਦੇ ਘਰ ਸਮਾਰੋਹ ਹੋਵੇਗਾ।

ਇਸ ਤੋਂ ਬਾਅਦ ਸ਼ਾਮ ਨੂੰ ਵਿਕਰਮਾਦਿੱਤਿਆ ਸਿੰਘ ਆਪਣੀ ਪਤਨੀ ਅਮਰੀਨ ਦੇ ਨਾਲ ਸ਼ਿਮਲਾ ਵਾਪਸ ਜਾਣਗੇ। ਸ਼ਿਮਲਾ ਦੇ ਹੋਲੀ ਲੌਜ਼ ਵਿੱਚ ਵਧੂ ਪ੍ਰਵੇਸ਼ ਦਾ ਸਮਾਰੋਹ ਹੋਵੇਗਾ।

ਅਮਰੀਨ ਕੌਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਸਾਈਕੌਲੌਜੀ ਦੀ ਅਸਿਸਟੈਂਟ ਪ੍ਰੋਫੈਸਰ ਹਨ। ਅਮਰੀਨ ਨੇ ਸਾਈਕੋਲੋਜੀ ਵਿੱਚ ਪੀਐਚਡੀ ਕੀਤੀ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਇੰਗਲਿਸ਼ ਅਤੇ ਮਨੋਵਿਗਿਆਨ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਸੀ। ਉਹ ਹਾਰਵਰਡ ਯੂਨੀਵਰਸਿਟੀ ਤੋਂ ਵੀ ਪੜ੍ਹਾਈ ਕਰ ਚੁੱਕੇ ਨੇ।