Dhanashri-Hazel Keech On Christmas 2023: ਆਮ ਜਨਤਾ ਦੇ ਨਾਲ-ਨਾਲ ਫਿਲਮ ਅਤੇ ਕ੍ਰਿਕਟ ਜਗਤ ਦੇ ਸਿਤਾਰੇ ਕ੍ਰਿਸਮਸ ਦਿਹਾੜਾ ਬੜੇ ਸ਼ੌਕ ਨਾਲ ਮਨਾਉਂਦੇ ਹਨ। ਉਹ ਇਸ ਖਾਸ ਦਿਨ ਖੁਸ਼ੀਆਂ ਨਾਲ ਭਰੇ ਹੋਏ ਵਿਖਾਈ ਦਿੰਦੇ ਹਨ, ਖਾਸ ਗੱਲ ਇਹ ਹੈ ਕਿ ਲੋਕਾਂ ਵੱਲੋਂ ਕ੍ਰਿਸਮਸ ਦੀਆਂ ਤਿਆਰੀਆਂ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਇਸ ਵਿਚਾਲੇ ਕ੍ਰਿਕਟਰ ਯੁਜਵੇਂਦਰ ਚਾਹਲ ਦੇ ਘਰ ਵੀ ਖੁਸ਼ੀਆਂ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਦਰਅਸਲ, ਕ੍ਰਿਕਟਰ ਦੀ ਪਤਨੀ ਧਨਸ਼੍ਰੀ ਵਰਮਾ ਨੇ ਆਪਣੇ ਘਰ ਖੂਬਸੂਰਤ ਕ੍ਰਿਸਮਸ ਟ੍ਰੀ ਬਣਾਇਆ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਖਾਸ ਦਿਨ ਨੂੰ 25 ਦਸੰਬਰ ਨੂੰ ਮਨਾਉਣ ਲਈ ਇਹ ਜੋੜਾ ਪੂਰੀ ਤਰ੍ਹਾਂ ਨਾਲ ਤਿਆਰ ਹੈ। ਤੁਸੀ ਵੀ ਵੇਖੋ ਧਨਸ਼੍ਰੀ ਦੀਆਂ ਇਹ ਖਾਸ ਤਸਵੀਰਾਂ... ਕ੍ਰਿਕਟਰ ਦੀ ਪਤਨੀ ਧਨਸ਼੍ਰੀ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ, ਆਪਣੇ ਰੁੱਖ ਨੂੰ ਜੱਫੀ ਪਾਉਣ ਦਾ ਉਹ ਅਹਿਸਾਸ 🤗ਸਾਲ ਦਾ ਮਨਪਸੰਦ ਸਮਾਂ ♥️ # ਮੇਰੀ ਕ੍ਰਿਸਪੀ ਕ੍ਰੇਮੇ ਟੋਪੀ ਨੂੰ ਵੀ ਮਿਸ ਨਾ ਕਰਨਾ 🤭 #originalglaze... ਇਸ ਤੋਂ ਇਲਾਵਾ ਯੁਵਰਾਜ ਸਿੰਘ ਦੀ ਪਤਨੀ ਹੇਜਲ ਕੀਚ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਵਿੱਚ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਯੁਵਰਾਜ ਆਪਣੇ ਪੁੱਤਰ ਨਾਲ ਹੱਥ ਵਿੱਚ ਸੈਂਟਾ ਕਲਾਜ਼ ਫੜ੍ਹੇ ਵਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਯੁਵਰਾਜ ਆਪਣੀ ਪਤਨੀ ਅਤੇ ਬੱਚਿਆ ਨਾਲ ਇਸ ਦਿਹਾੜੇ ਨੂੰ ਬਹੁਤ ਹੀ ਖਾਸ ਤਰੀਕੇ ਨਾਲ ਸੈਲਿਬ੍ਰੇਟ ਕਰਦੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਸਿਤਾਰੇ ਇਸ ਦਿਨ ਖੁਸ਼ੀਆਂ ਮਨਾਉਂਦੇ ਹੋਏ ਵਿਖਾਈ ਦਿੰਦੇ ਹਨ।