ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਕੇਐਲ ਰਾਹੁਲ ਨੇ ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਨਾਲ ਵਿਆਹ ਕੀਤਾ ਹੈ। ਰਾਹੁਲ ਤੇ ਆਥੀਆ ਦੇ ਵਿਆਹ ਦੀ ਕਾਫੀ ਚਰਚਾ ਹੋਈ ਸੀ ਤੇ ਇਸ 'ਚ ਕੁਝ ਹੀ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਸ਼ਾਮਲ ਹੋਏ ਸਨ।

ਹਾਲਾਂਕਿ ਰਾਹੁਲ ਨੇ ਟੀਮ ਇੰਡੀਆ ਦੇ ਕਈ ਖਿਡਾਰੀਆਂ ਨੂੰ ਸੱਦਾ ਦਿੱਤਾ ਸੀ। ਰਾਹੁਲ ਨੇ ਵਿਆਹ ਤੋਂ ਬਾਅਦ ਸ਼ੁੱਕਰਵਾਰ ਨੂੰ ਕੁਝ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਰਾਹੁਲ ਨੇ ਵਿਆਹ ਤੋਂ ਪਹਿਲਾਂ ਹਲਦੀ ਦੀ ਰਸਮ ਦੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਕੇਐਲ ਨੇ ਫੋਟੋ ਨੂੰ ਟਵੀਟ ਕੀਤਾ ਹੈ ਅਤੇ ਇਸਦੇ ਨਾਲ ਸਿਰਫ ਇੱਕ ਸ਼ਬਦ ਦਾ ਕੈਪਸ਼ਨ ਲਿਖਿਆ ਹੈ। ਰਾਹੁਲ ਨੇ ਫੋਟੋ ਦੇ ਨਾਲ ਕੈਪਸ਼ਨ 'ਚ 'ਖੁਸ਼ੀ' ਲਿਖਿਆ ਹੈ। ਉਸ ਦੀ ਤੇ ਆਥੀਆ ਦੀ ਰੋਮਾਂਟਿਕ ਫੋਟੋ 'ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।

ਰਾਹੁਲ ਨੇ ਆਪਣੀ ਇੱਕ ਵੱਖਰੀ ਤਸਵੀਰ ਟਵੀਟ ਕੀਤੀ ਹੈ। ਇਸ 'ਚ ਉਹ ਹਲਦੀ ਦੇ ਰੰਗ ਵਿਚ ਰੰਗੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਹ ਤਸਵੀਰ ਬੇਹੱਦ ਖੂਬਸੂਰਤ ਤੇ ਦਿਲਚਸਪ ਹੈ।

ਰਾਹੁਲ ਦੀਆਂ ਤਸਵੀਰਾਂ 'ਚ ਉਨ੍ਹਾਂ ਦੇ ਪਰਿਵਾਰ ਦੇ ਲੋਕ ਵੀ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਹਲਦੀ ਦੀ ਰਸਮ ਦੀ ਫੋਟੋ ਸ਼ੇਅਰ ਕਰਨ ਤੋਂ ਪਹਿਲਾਂ ਵਿਆਹ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ।

ਜ਼ਿਕਰਯੋਗ ਹੈ ਕਿ ਕੇਐੱਲ ਅਤੇ ਆਥੀਆ ਦੇ ਵਿਆਹ ਦੀ ਕਾਫੀ ਚਰਚਾ ਹੋਈ ਸੀ। ਉਨ੍ਹਾਂ ਦੇ ਵਿਆਹ ਤੋਂ ਬਾਅਦ ਇਹ ਖਬਰ ਵੀ ਆਈ ਸੀ ਕਿ ਦੋਹਾਂ ਨੂੰ ਕਰੋੜਾਂ ਰੁਪਏ ਦੇ ਤੋਹਫੇ ਮਿਲੇ ਹਨ। ਪਰ ਆਥੀਆ ਦੇ ਪਿਤਾ ਅਤੇ ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ ਨੇ ਇਨ੍ਹਾਂ ਖਬਰਾਂ ਨੂੰ ਝੂਠਾ ਕਰਾਰ ਦਿੱਤਾ ਹੈ।

ਮੀਡੀਆ 'ਚ ਚੱਲ ਰਹੀ ਖਬਰ 'ਚ ਦੱਸਿਆ ਗਿਆ ਹੈ ਕਿ ਵਿਰਾਟ ਕੋਹਲੀ ਨੇ ਰਾਹੁਲ ਨੂੰ ਕਰੀਬ 2 ਕਰੋੜ ਰੁਪਏ ਦੀ ਕਾਰ ਗਿਫਟ ਕੀਤੀ ਹੈ। ਜਦਕਿ ਮਹਿੰਦਰ ਸਿੰਘ ਧੋਨੀ ਨੇ 80 ਲੱਖ ਰੁਪਏ ਦੀ ਬਾਈਕ ਗਿਫਟ ਕੀਤੀ ਹੈ। ਹਾਲਾਂਕਿ ਇਹ ਖਬਰਾਂ ਫਰਜ਼ੀ ਹਨ, ਸੁਨੀਲ ਸ਼ੈੱਟੀ ਨੇ ਇਹ ਦੱਸਿਆ।