India vs West Indies: ਵਿਰਾਟ ਕੋਹਲੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਖਿਲਾਫ ਭਾਰਤ ਲਈ ਸੈਂਕੜਾ ਲਗਾਇਆ। ਉਸ ਨੇ ਤ੍ਰਿਨੀਦਾਦ ਟੈਸਟ 'ਚ 121 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਇਸ ਸੈਂਕੜੇ ਤੋਂ ਬਾਅਦ ਕੋਹਲੀ ਨੇ ਖਾਸ ਤਰੀਕੇ ਨਾਲ ਜਸ਼ਨ ਮਨਾਇਆ। ਉਨ੍ਹਾਂ ਨੇ ਪਤਨੀ ਅਨੁਸ਼ਕਾ ਸ਼ਰਮਾ ਲਈ ਫੀਲਡ ਤੋਂ ਪਿਆਰ ਭੇਜਿਆ। ਕੋਹਲੀ ਨੇ ਆਪਣੇ ਸੈਂਕੜੇ ਤੋਂ ਬਾਅਦ ਵਿਆਹ ਦੀ ਰਿੰਗ ਨੂੰ ਚੁੰਮਿਆ। ਕੋਹਲੀ ਨੇ ਆਪਣੀ ਸੈਂਕੜੇ ਵਾਲੀ ਪਾਰੀ ਦੌਰਾਨ 11 ਚੌਕੇ ਲਗਾਏ। ਕੋਹਲੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤ੍ਰਿਨੀਦਾਦ ਟੈਸਟ ਦੇ ਦੂਜੇ ਦਿਨ ਸੈਂਕੜਾ ਲਗਾਇਆ। ਉਸ ਨੇ 206 ਗੇਂਦਾਂ ਦਾ ਸਾਹਮਣਾ ਕਰਦੇ ਹੋਏ 121 ਦੌੜਾਂ ਬਣਾਈਆਂ। ਕੋਹਲੀ ਦੀ ਪਾਰੀ ਵਿੱਚ 11 ਚੌਕੇ ਸ਼ਾਮਲ ਸਨ। ਉਹ ਵਿਦੇਸ਼ੀ ਧਰਤੀ 'ਤੇ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਦੂਜੇ ਭਾਰਤੀ ਹਨ। ਸਚਿਨ ਤੇਂਦੁਲਕਰ ਇਸ ਮਾਮਲੇ 'ਚ ਪਹਿਲੇ ਨੰਬਰ 'ਤੇ ਹਨ। ਸਚਿਨ ਨੇ 29 ਸੈਂਕੜੇ ਲਗਾਏ ਹਨ। ਜਦਕਿ ਕੋਹਲੀ ਨੇ 28 ਸੈਂਕੜੇ ਲਗਾਏ ਹਨ। ਕੋਹਲੀ ਨੇ ਰਵਿੰਦਰ ਜਡੇਜਾ ਨਾਲ 159 ਦੌੜਾਂ ਦੀ ਸਾਂਝੇਦਾਰੀ ਕੀਤੀ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਸਾਂਝੇਦਾਰੀ ਦੌਰਾਨ 286 ਗੇਂਦਾਂ ਦਾ ਸਾਹਮਣਾ ਕੀਤਾ। ਜਡੇਜਾ 61 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੇ 152 ਗੇਂਦਾਂ ਦਾ ਸਾਹਮਣਾ ਕੀਤਾ ਅਤੇ 5 ਚੌਕੇ ਲਗਾਏ। ਵਿਰਾਟ ਨੇ ਸੈਂਕੜਾ ਪਾਰੀ ਤੋਂ ਬਾਅਦ ਟੀਮ ਦੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਬਾਅਦ ਪਤਨੀ ਅਨੁਸ਼ਕਾ ਲਈ ਮੈਦਾਨ ਤੋਂ ਪਿਆਰ ਭੇਜਿਆ। ਕੋਹਲੀ ਨੇ ਆਪਣੇ ਗਲੇ 'ਚ ਪਹਿਨੀ ਵਿਆਹ ਦੀ ਮੁੰਦਰੀ ਨੂੰ ਚੁੰਮਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਕੋਹਲੀ ਦੇ ਜਸ਼ਨ ਦੀਆਂ ਤਸਵੀਰਾਂ ਟਵੀਟ ਕੀਤੀਆਂ ਹਨ। ਦੱਸ ਦੇਈਏ ਕਿ ਕੋਹਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਹ ਆਪਣੇ ਕਰੀਅਰ ਦਾ 500ਵਾਂ ਅੰਤਰਰਾਸ਼ਟਰੀ ਮੈਚ ਖੇਡ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ, ਉਸਨੇ ਤ੍ਰਿਨੀਦਾਦ ਵਿੱਚ ਆਪਣਾ 29ਵਾਂ ਟੈਸਟ ਅਤੇ 76ਵਾਂ ਓਵਰ ਆਲ ਇੰਟਰਨੈਸ਼ਨਲ ਸੈਂਕੜਾ ਲਗਾਇਆ।