Virat Kohli: ਵਿਰਾਟ ਕੋਹਲੀ ਅਕਸਰ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਦੀ ਤਰੀਫ ਕਰਦੇ ਹਨ। ਇਸ ਵਾਰ ਇਸ ਦਿੱਗਜ ਨੇ ਅਨੁਸ਼ਕਾ ਲਈ ਬਹੁਤ ਖਾਸ ਗੱਲਾਂ ਕਹੀਆਂ ਹਨ।

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਵਿਆਹ ਸਾਲ 2017 ਵਿੱਚ ਹੋਇਆ ਸੀ। ਦੋਵਾਂ ਨੇ ਕੁਝ ਚੋਣਵੇਂ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਸਾਹਮਣੇ ਇਟਲੀ ਵਿਚ ਸੱਤ ਫੇਰੇ ਲਏ।

ਜਨਵਰੀ 2021 ਵਿੱਚ ਇਸ ਜੋੜੇ ਨੂੰ ਇੱਕ ਧੀ ਹੋਈ। ਵਾਮਿਕਾ ਵਿਰਾਟ ਅਤੇ ਅਨੁਸ਼ਕਾ ਦੀ ਬੇਟੀ ਹੈ। ਵਾਮਿਕਾ ਦੀ ਤਸਵੀਰ ਲੰਬੇ ਸਮੇਂ ਤੋਂ ਸਾਹਮਣੇ ਨਹੀਂ ਆਈ ਸੀ। ਪਿਛਲੇ ਸਾਲ ਹੀ ਵਾਮਿਕਾ ਪਹਿਲੀ ਵਾਰ ਕੈਮਰੇ 'ਚ ਕੈਦ ਹੋਈ ਸੀ।

ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਤੇ ਬੇਟੀ ਵਾਮਿਕਾ ਲਈ ਬੇਹੱਦ ਸਮਰਪਿਤ ਹਨ। ਉਹ ਆਪਣੇ ਜੀਵਨ ਵਿੱਚ ਸਭ ਤੋਂ ਵੱਧ ਤਰਜੀਹ ਆਪਣੇ ਪਰਿਵਾਰ ਨੂੰ ਦਿੰਦਾ ਹੈ। ਉਹ ਕਈ ਇੰਟਰਵਿਊਆਂ ਵਿੱਚ ਵੀ ਇਸ ਗੱਲ ਵੱਲ ਇਸ਼ਾਰਾ ਕਰ ਚੁੱਕੇ ਹਨ।

ਹਾਲ ਹੀ ਵਿੱਚ, RCB ਦੇ ਇੱਕ ਪੋਡਕਾਸਟ ਵਿੱਚ, ਵਿਰਾਟ ਨੇ ਇੱਕ ਵਾਰ ਫਿਰ ਆਪਣੇ ਪਰਿਵਾਰ ਪ੍ਰਤੀ ਆਪਣਾ ਲਗਾਵ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਇਸ ਪੋਡਕਾਸਟ 'ਚ ਅਨੁਸ਼ਕਾ ਦੀ ਖੂਬ ਤਾਰੀਫ ਕੀਤੀ।

ਵਿਰਾਟ ਨੇ ਕਿਹਾ, 'ਪਿਛਲੇ ਦੋ ਸਾਲਾਂ 'ਚ ਬਹੁਤ ਕੁਝ ਹੋਇਆ ਹੈ। ਸਾਡੀ ਇੱਕ ਬੇਟੀ ਹੋਈ ਤੇ ਫਿਰ ਮਾਂ ਬਣਨ ਤੋਂ ਬਾਅਦ ਅਨੁਸ਼ਕਾ ਨੇ ਬਹੁਤ ਕੁੱਝ ਤਿਆਗ ਦਿੱਤਾ। ਜਦੋਂ ਮੈਂ ਉਸ ਨੂੰ ਦੇਖਦਾ ਹਾਂ, ਤਾਂ ਮੈਨੂੰ ਲੱਗਦੈ ਕਿ ਮੇਰੀ ਜ਼ਿੰਦਗੀ ਵਿਚ ਜਿੰਨੀਆਂ ਵੀ ਸਮੱਸਿਆਵਾਂ ਸਨ, ਉਹ ਅਸਲ ਵਿਚ ਕੁਝ ਵੀ ਨਹੀਂ ਸਨ।

ਵਿਰਾਟ ਨੇ ਇਹ ਵੀ ਕਿਹਾ ਕਿ ਜਿੱਥੋਂ ਤੱਕ ਉਮੀਦਾਂ ਦਾ ਸਵਾਲ ਹੈ, ਜੇ ਤੁਹਾਡਾ ਪਰਿਵਾਰ ਤੁਹਾਨੂੰ ਉਸੇ ਤਰ੍ਹਾਂ ਸਵੀਕਾਰ ਕਰਦਾ ਹੈ ਤੇ ਪਿਆਰ ਕਰਦਾ ਹੈ, ਜਿਸ ਤਰ੍ਹਾਂ ਤੁਸੀਂ ਹੋ, ਤਾਂ ਤੁਹਾਨੂੰ ਇਸ ਤੋਂ ਜ਼ਿਆਦਾ ਕੁਝ ਉਮੀਦ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਪਹਿਲੀ ਜ਼ਰੂਰਤ 'ਚੋਂ ਇੱਕ ਹੈ।

ਵਿਰਾਟ ਨੇ ਇਹ ਵੀ ਦੱਸਿਆ ਕਿ ਕਿਵੇਂ ਅਨੁਸ਼ਕਾ ਨੂੰ ਦੇਖ ਕੇ ਉਨ੍ਹਾਂ ਦਾ ਹੌਸਲਾ ਵਧਦਾ ਰਿਹਾ। ਉਸ ਨੇ ਕਿਹਾ, 'ਜ਼ਿੰਦਗੀ ਜੀਣ ਦਾ ਮੇਰਾ ਨਜ਼ਰੀਆ ਬਿਲਕੁਲ ਵੱਖਰਾ ਸੀ ਪਰ ਜਦੋਂ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਬਦਲਣ ਲੱਗਦੇ ਹੋ।

ਜ਼ਿੰਦਗੀ ਨੂੰ ਦੇਖਣ ਦਾ ਅਨੁਸ਼ਕਾ ਦਾ ਨਜ਼ਰੀਆ ਬਹੁਤ ਵੱਖਰਾ ਸੀ ਅਤੇ ਉਸ ਦੀ ਇਸ ਗੱਲ ਨੇ ਮੈਨੂੰ ਇੱਕ ਚੰਗੇ ਬਦਲਾਅ ਵੱਲ ਤੇ ਅੱਗੇ ਵਧਾਇਆ।