Ayush Mhatre Ruled Out of IPL 2026: ਇੰਡੀਅਨ ਪ੍ਰੀਮੀਅਰ ਲੀਗ 2026 ਦੇ ਵਿਚਕਾਰ ਪ੍ਰਸ਼ੰਸਕਾਂ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਚੇਨਈ ਸੁਪਰ ਕਿੰਗਜ਼ ਨੂੰ ਵੱਡਾ ਝਟਕਾ ਲੱਗਿਆ ਹੈ।

Published by: ABP Sanjha

ਦਰਅਸਲ, ਟੀਮ ਦੇ 18 ਸਾਲਾ ਨੌਜਵਾਨ ਅਤੇ ਪ੍ਰਭਾਵਸ਼ਾਲੀ ਬੱਲੇਬਾਜ਼ ਆਯੂਸ਼ ਮਹਾਤਰੇ ਗੰਭੀਰ ਸੱਟ ਕਾਰਨ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ ਹਨ। ਫਰੈਂਚਾਇਜ਼ੀ ਨੇ ਅਧਿਕਾਰਤ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ।

Published by: ABP Sanjha

ਜਾਣਕਾਰੀ ਅਨੁਸਾਰ, 18 ਅਪ੍ਰੈਲ ਨੂੰ ਸਨਰਾਈਜ਼ਰਜ਼ ਹੈਦਰਾਬਾਦ ਦੇ ਖਿਲਾਫ ਖੇਡੇ ਗਏ ਮੈਚ ਵਿੱਚ ਬੱਲੇਬਾਜ਼ੀ ਦੌਰਾਨ ਆਯੂਸ਼ ਦੇ ਖੱਬੇ ਪੈਰ ਦੀ ਹੈਮਸਟ੍ਰਿੰਗ ਵਿੱਚ ਗੰਭੀਰ ਸੱਟ ਲੱਗ ਗਈ ਸੀ।

Published by: ABP Sanjha

ਉਨ੍ਹਾਂ ਨੇ ਮਹਿਜ਼ 17 ਗੇਂਦਾਂ ਵਿੱਚ 30 ਰਨ ਬਣਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਇੱਕ ਰਨ ਲੈਂਦੇ ਸਮੇਂ ਉਹ ਜ਼ਖਮੀ ਹੋ ਗਏ। ਹੈਰਾਨੀ ਦੀ ਗੱਲ ਇਹ ਰਹੀ ਕਿ ਦਰਦ ਦੇ ਬਾਵਜੂਦ ਉਹ ਕੁਝ ਸਮਾਂ ਬੱਲੇਬਾਜ਼ੀ ਕਰਦੇ ਰਹੇ,

Published by: ABP Sanjha

ਜਿਸ ਕਾਰਨ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਅਤੇ ਮਾਹਿਰਾਂ ਵੱਲੋਂ ਚੇਨਈ ਦੇ ਫੈਸਲੇ ਦੀ ਆਲੋਚਨਾ ਕੀਤੀ ਜਾ ਰਹੀ ਹੈ। ਡਾਕਟਰਾਂ ਅਨੁਸਾਰ, ਹੁਣ ਉਨ੍ਹਾਂ ਨੂੰ 6 ਤੋਂ 12 ਹਫ਼ਤਿਆਂ ਤੱਕ ਰੀਹੈਬਿਲੀਟੇਸ਼ਨ (ਸੁਧਾਰ) ਵਿੱਚੋਂ ਗੁਜ਼ਰਨਾ ਪਵੇਗਾ।

Published by: ABP Sanjha

ਆਯੂਸ਼ ਮਹਾਤਰੇ ਇਸ ਸੀਜ਼ਨ ਵਿੱਚ ਚੇਨਈ ਲਈ ਹੁਣ ਤੱਕ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਉਨ੍ਹਾਂ ਨੇ 6 ਮੈਚਾਂ ਦੀਆਂ 6 ਪਾਰੀਆਂ ਵਿੱਚ 33.50 ਦੀ ਔਸਤ ਅਤੇ 177.87 ਦੀ ਸ਼ਾਨਦਾਰ ਸਟ੍ਰਾਈਕ ਰੇਟ ਨਾਲ 201 ਦੌੜਾਂ ਬਣਾਈਆਂ ਸਨ।

Published by: ABP Sanjha

ਚੇਨਈ ਪਹਿਲਾਂ ਹੀ ਆਪਣੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਦੇ ਬਾਹਰ ਹੋਣ ਨਾਲ ਜੂਝ ਰਹੀ ਹੈ, ਅਜਿਹੇ ਵਿੱਚ ਆਯੂਸ਼ ਦਾ ਜਾਣਾ ਟੀਮ ਦੇ ਸੰਤੁਲਨ ਲਈ ਵੱਡੀ ਚੁਣੌਤੀ ਹੈ।

Published by: ABP Sanjha

23 ਅਪ੍ਰੈਲ ਨੂੰ ਮੁੰਬਈ ਇੰਡੀਅਨਜ਼ ਦੇ ਖਿਲਾਫ ਹੋਣ ਵਾਲੇ ਹਾਈ-ਪ੍ਰੈਸ਼ਰ ਮੈਚ ਤੋਂ ਪਹਿਲਾਂ ਚੇਨਈ ਨਵੇਂ ਖਿਡਾਰੀ ਦੀ ਭਾਲ ਵਿੱਚ ਹੈ। ਸੂਤਰਾਂ ਅਨੁਸਾਰ, ਉਰਵਿਲ ਪਟੇਲ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ।

Published by: ABP Sanjha

ਉਰਵਿਲ ਆਪਣੀ ਤੂਫਾਨੀ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ ਅਤੇ ਉਹ ਟੀ-20 ਵਿੱਚ ਮਹਿਜ਼ 28 ਗੇਂਦਾਂ ਵਿੱਚ ਸੈਂਕੜਾ ਜੜਨ ਦਾ ਰਿਕਾਰਡ ਵੀ ਬਣਾ ਚੁੱਕੇ ਹਨ।

Published by: ABP Sanjha