Sports News: ਕ੍ਰਿਕਟ ਜਗਤ ਤੋਂ ਬਹੁਤ ਹੀ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਜਿਸ ਨੇ ਖਿਡਾਰੀਆਂ ਦੇ ਨਾਲ-ਨਾਲ ਕ੍ਰਿਕਟ ਪ੍ਰੇਮੀਆਂ ਵਿੱਚ ਹਾਹਾਕਾਰ ਮਚਾ ਦਿੱਤਾ ਹੈ।

Published by: ABP Sanjha

ਦੱਸ ਦੇਈਏ ਕਿ ਆਸਟ੍ਰੇਲੀਆਈ ਕ੍ਰਿਕਟ ਦੇ ਸਾਬਕਾ ਮਹਾਨ ਬੱਲੇਬਾਜ਼ ਡੈਮੀਅਨ ਮਾਰਟਿਨ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਹੇ ਹਨ। 54 ਸਾਲਾ ਇਸ ਖਿਡਾਰੀ ਨੂੰ ਮੈਨਿਨਜਾਈਟਿਸ, ਇੱਕ ਗੰਭੀਰ ਬਿਮਾਰੀ ਦਾ ਪਤਾ ਲੱਗਿਆ ਹੈ ਅਤੇ ਉਹ ਕੋਮਾ ਵਿੱਚ ਹੈ।

Published by: ABP Sanjha

ਬਾਕਸਿੰਗ ਡੇ 'ਤੇ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਕੁਈਨਜ਼ਲੈਂਡ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

Published by: ABP Sanjha

ਡੈਮੀਅਨ ਮਾਰਟਿਨ ਦੀ ਬਿਮਾਰੀ ਦੀ ਪੁਸ਼ਟੀ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਸਾਬਕਾ ਆਸਟ੍ਰੇਲੀਆਈ ਵਿਕਟਕੀਪਰ ਐਡਮ ਗਿਲਕ੍ਰਿਸਟ ਨੇ ਕੀਤੀ ਹੈ। ਗਿਲਕ੍ਰਿਸਟ ਨੇ ਮੀਡੀਆ ਨੂੰ ਦੱਸਿਆ ਕਿ ਮਾਰਟਿਨ ਨੂੰ ਸ਼ਾਨਦਾਰ ਡਾਕਟਰੀ ਦੇਖਭਾਲ ਮਿਲ ਰਹੀ ਹੈ।

Published by: ABP Sanjha

ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦੀ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ। ਗਿਲਕ੍ਰਿਸਟ ਦੇ ਅਨੁਸਾਰ, ਮਾਰਟਿਨ ਦੀ ਪਤਨੀ ਅਮਾਂਡਾ ਅਤੇ..

Published by: ABP Sanjha

ਉਨ੍ਹਾਂ ਦਾ ਪਰਿਵਾਰ ਇਸ ਮੁਸ਼ਕਲ ਸਮੇਂ ਵਿੱਚੋਂ ਗੁਜ਼ਰ ਰਹੇ ਹਨ, ਪਰ ਦੁਨੀਆ ਭਰ ਤੋਂ ਮਿਲ ਰਹੀਆਂ ਪ੍ਰਾਰਥਨਾਵਾਂ ਅਤੇ ਸ਼ੁਭਕਾਮਨਾਵਾਂ ਵਿੱਚ ਉਨ੍ਹਾਂ ਨੂੰ ਹੌਸਲਾ ਮਿਲ ਰਿਹਾ ਹੈ।

Published by: ABP Sanjha

ਡੈਮੀਅਨ ਮਾਰਟਿਨ ਦੀ ਹਾਲਤ ਦੇ ਖੁਲਾਸੇ ਤੋਂ ਬਾਅਦ, ਕ੍ਰਿਕਟ ਜਗਤ ਤੋਂ ਦੁਆਵਾਂ ਦਾ ਮੀਂਹ ਵਰ੍ਹ ਰਿਹਾ ਹੈ। ਆਸਟ੍ਰੇਲੀਆ ਦੇ ਸਾਬਕਾ ਕੋਚ ਅਤੇ ਖਿਡਾਰੀ ਡੈਰੇਨ ਲੇਹਮੈਨ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਸੰਦੇਸ਼ ਪੋਸਟ ਕੀਤਾ,

Published by: ABP Sanjha

ਜਿਸ ਵਿੱਚ ਮਾਰਟਿਨ ਅਤੇ ਉਨ੍ਹਾਂ ਦੇ ਪਰਿਵਾਰ ਲਈ ਲਗਾਤਾਰ ਦੁਆਵਾਂ ਕਰ ਰਹੇ ਹਨ ਅਤੇ ਉਮੀਦ ਕੀਤੀ ਕਿ ਇਹ ਦ੍ਰਿੜ ਖਿਡਾਰੀ ਇਸ ਲੜਾਈ ਨੂੰ ਪਾਰ ਕਰ ਲਵੇਗਾ।

Published by: ABP Sanjha

ਕਈ ਸਾਬਕਾ ਅਤੇ ਮੌਜੂਦਾ ਖਿਡਾਰੀਆਂ ਨੇ ਵੀ ਮਾਰਟਿਨ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਡੈਮੀਅਨ ਮਾਰਟਿਨ ਨੂੰ ਆਪਣੇ ਯੁੱਗ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਸਟ੍ਰੋਕ-ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ।

Published by: ABP Sanjha

ਉਸਨੇ ਆਸਟ੍ਰੇਲੀਆ ਲਈ 67 ਟੈਸਟ ਅਤੇ 208 ਵਨਡੇ ਮੈਚ ਖੇਡੇ। ਉਸਨੇ ਚਾਰ ਟੀ-20 ਅੰਤਰਰਾਸ਼ਟਰੀ ਮੈਚ ਵੀ ਖੇਡੇ। ਮਾਰਟਿਨ 1999 ਅਤੇ 2003 ਦੇ ਵਿਸ਼ਵ ਕੱਪ ਜੇਤੂ ਆਸਟ੍ਰੇਲੀਆਈ ਟੀਮਾਂ ਦਾ ਵੀ ਹਿੱਸਾ ਸੀ।

Published by: ABP Sanjha