Harbhajan Singh: ਸਾਬਕਾ ਭਾਰਤੀ ਕ੍ਰਿਕਟਰ ਅਤੇ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਰਹੇ ਆਫ ਸਪਿਨਰ ਹਰਭਜਨ ਸਿੰਘ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਸਾਬਕਾ ਕ੍ਰਿਕਟਰ ਕੁਮੈਂਟਰ ਦੀ ਭੂਮਿਕਾ ਨਿਭਾ ਰਿਹਾ ਹੈ। ਉਹ ਅਮਰੀਕਾ ਅਤੇ ਵੈਸਟਇੰਡੀਜ਼ ਵਿੱਚ ਚੱਲ ਰਹੇ ਆਈਸੀਸੀ ਟੀ-20 ਵਿਸ਼ਵ ਕੱਪ 2024 ਦੌਰਾਨ ਸਟਾਰ ਸਪੋਰਟਸ ਦੇ ਪੈਨਲ ਦਾ ਹਿੱਸਾ ਹੈ। ਉਹ ਇਸ ਟੂਰਨਾਮੈਂਟ ਵਿੱਚ ਖੇਡੇ ਗਏ ਕਈ ਮੈਚਾਂ ਵਿੱਚ ਕੁਮੈਂਟਰੀ ਕਰਦੇ ਨਜ਼ਰ ਆ ਰਹੇ ਹਨ। ਇਸ ਵਿਚਾਲੇ ਭੱਜੀ ਇੱਕ ਵੱਡੇ ਵਿਵਾਦ ਵਿੱਚ ਫਸਦੇ ਨਜ਼ਰ ਆ ਰਹੇ ਹਨ। ਦਰਅਸਲ, ਹਰਭਜਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ਯਾਨੀ ਟਵਿੱਟਰ 'ਤੇ ਇਕ ਪ੍ਰਸ਼ੰਸਕ ਨੂੰ ਕਰਾਰਾ ਜਵਾਬ ਦਿੱਤਾ। ਹਾਲਾਂਕਿ ਇਸ ਦੌਰਾਨ ਉਨ੍ਹਾਂ ਵੱਲੋਂ ਵਰਤੀ ਗਈ ਭਾਸ਼ਾ ਲਈ ਉਨ੍ਹਾਂ ਦੀ ਸਖ਼ਤ ਆਲੋਚਨਾ ਹੋ ਰਹੀ ਹੈ। ਸਾਬਕਾ ਆਫ ਸਪਿਨਰ ਹਰਭਜਨ ਸਿੰਘ ਇਸ ਸਮੇਂ ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਹੇ ਹਨ। ਦਰਅਸਲ, ਇਸ 43 ਸਾਲਾ ਖਿਡਾਰੀ ਨੇ ਇੱਕ ਸੋਸ਼ਲ ਮੀਡੀਆ ਉਪਭੋਗਤਾ ਨੂੰ ਤਾੜਨਾ ਕੀਤੀ। ਉਨ੍ਹਾਂ ਨੇ ਉਸ ਨੂੰ ਅਜਿਹੇ ਸ਼ਬਦ ਕਹੇ ਜੋ ਸ਼ਾਇਦ ਇਸ ਸ਼ਖਸੀਅਤ ਦੇ ਅਨੁਕੂਲ ਨਹੀਂ ਹੈ। ਮਾਮਲਾ ਇਹ ਹੈ ਕਿ ਹਰਭਜਨ ਸੋਸ਼ਲ ਮੀਡੀਆ ਪਲੇਟਫਾਰਮ X ਯਾਨੀ ਟਵਿੱਟਰ 'ਤੇ ਕੁਝ ਯੂਜ਼ਰਸ ਦੇ ਸਵਾਲਾਂ ਜਾਂ ਫੀਡਬੈਕ ਦੇ ਜਵਾਬ ਦੇ ਰਹੇ ਸਨ। ਭੱਜੀ ਦੀ ਕੁਮੈਂਟਰੀ 'ਤੇ ਇਕ ਯੂਜ਼ਰ ਨੇ ਕਿਹਾ, 'ਭੱਜੀ, ਤੁਸੀਂ ਚੰਗੀ ਗੇਂਦਬਾਜ਼ੀ ਕਰਦੇ ਹੋ, ਤੁਹਾਡੀ ਕੁਮੈਂਟਰੀ ਬਹੁਤ ਖਰਾਬ ਹੈ ਯਾਰ।' ਇਸ ਦੇ ਜਵਾਬ 'ਚ ਸਾਬਕਾ ਕ੍ਰਿਕਟਰ ਨੇ ਆਪਣੇ ਅਧਿਕਾਰਤ ਐਕਸ ਹੈੰਡਲ 'ਤੇ ਲਿਖਿਆ, ਤੁਹਾਡੇ ਮੂੰਹ ਵਿੱਚ ਇਹ ਟੱਟੀ ਹੀ ਕਿਉਂ ਰਹਿੰਦੀ ਹੈ? ਅਜਿਹੇ ਸ਼ਬਦ ਕਿਉਂ ਬੋਲਦੇ ਹੋ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹਰਭਜਨ ਸਿੰਘ ਦਾ ਨਾਂ ਕਿਸੇ ਵਿਵਾਦ ਨਾਲ ਜੁੜਿਆ ਹੋਵੇ। ਭਾਰਤ-ਆਸਟ੍ਰੇਲੀਆ 2008 ਦੀ ਟੈਸਟ ਸੀਰੀਜ਼ ਦੌਰਾਨ ਉਸ ਨੇ ਐਂਡਰਿਊ ਸਾਇਮੰਡਸ ਨੂੰ 'ਮੰਕੀ' ਕਹਿ ਕੇ ਸਨਸਨੀ ਮਚਾ ਦਿੱਤੀ ਸੀ। ਇਸ ਕਾਰਨ ਭੱਜੀ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਤੋਂ ਇਲਾਵਾ ਆਈਪੀਐਲ 2008 ਦੌਰਾਨ ਮੁੰਬਈ ਇੰਡੀਅਨਜ਼ ਲਈ ਖੇਡਦੇ ਹੋਏ ਹਰਭਜਨ ਨੇ ਪੰਜਾਬ ਕਿੰਗਜ਼ ਦੇ ਖਿਡਾਰੀ ਐਸ ਸ਼੍ਰੀਸੰਤ ਨੂੰ ਥੱਪੜ ਮਾਰਿਆ ਸੀ।