Hardik Pandya Natasha Stankovic: ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਇਸ ਸਮੇ ਖਰਾਬ ਦੌਰ ਵਿੱਚੋਂ ਗੁਜ਼ਰ ਰਹੇ ਹਨ। ਆਈਪੀਐਲ 2024 ਵਿੱਚ ਮੁੰਬਈ ਇੰਡੀਅਨਜ਼ ਦੇ ਕਪਤਾਨ ਵਜੋਂ ਉਨ੍ਹਾਂ ਦਾ ਸਫ਼ਰ ਬਹੁਤ ਬੇਕਾਰ ਰਿਹਾ। ਮੁੰਬਈ ਦੀ ਟੀਮ 14 'ਚੋਂ ਸਿਰਫ 4 ਮੈਚ ਜਿੱਤ ਸਕੀ ਅਤੇ ਟੂਰਨਾਮੈਂਟ 'ਚ 10ਵੇਂ ਸਥਾਨ 'ਤੇ ਰਹੀ। ਇਸ ਤੋਂ ਬਾਅਦ ਹਾਰਦਿਕ ਪਾਂਡਿਆ ਨੂੰ ਖੂਬ ਟ੍ਰੋਲ ਕੀਤਾ ਗਿਆ। ਪ੍ਰੋਫੈਸ਼ਨਲ ਤੋਂ ਇਲਾਵਾ ਹੁਣ ਹਾਰਦਿਕ ਦੀ ਨਿੱਜੀ ਜ਼ਿੰਦਗੀ ਵੀ ਬਰਬਾਦ ਹੁੰਦੀ ਨਜ਼ਰ ਆ ਰਹੀ ਹੈ। ਹਾਰਦਿਕ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਸਟੈਨਕੋਵਿਚ ਦੇ ਰਿਸ਼ਤੇ ਵਿੱਚ ਦਰਾਰ ਨੂੰ ਲੈ ਕੇ ਹਰ ਪਾਸੇ ਕਾਫੀ ਚਰਚਾ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਤਾਂ ਇਹ ਵੀ ਮੰਨਦੇ ਹਨ ਕਿ ਦੋਵੇਂ ਤਲਾਕ ਲੈਣ ਜਾ ਰਹੇ ਹਨ। Reddit 'ਤੇ ਇੱ्ਕ ਯੂਜ਼ਰ ਮੁਤਾਬਕ ਦੋਵੇਂ ਹੁਣ ਇਕੱਠੇ ਨਹੀਂ ਰਹਿ ਰਹੇ ਹਨ ਅਤੇ ਵੱਖ ਹੋ ਗਏ ਹਨ। ਹਾਲ ਹੀ 'ਚ ਨਤਾਸ਼ਾ ਦੀ ਇੰਸਟਾਗ੍ਰਾਮ ਐਕਟੀਵਿਟੀ ਕਾਰਨ ਇਸ ਨੂੰ ਜ਼ਿਆਦਾ ਮਹੱਤਵ ਮਿਲਿਆ ਹੈ। ਸ਼ੁੱਕਰਵਾਰ ਦੀ ਸਵੇਰ ਤੋਂ ਹਾਰਦਿਕ ਅਤੇ ਨਤਾਸ਼ਾ ਸਟੈਨਕੋਵਿਚ ਵਿਚਾਲੇ ਦਰਾਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦਰਅਸਲ, ਨਤਾਸ਼ਾ ਨੇ ਸ਼ੁੱਕਰਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ 'ਪਾਂਡਿਆ' ਸਰਨੇਮ ਹਟਾ ਦਿੱਤਾ ਹੈ ਅਤੇ ਹਾਰਦਿਕ ਜਾਂ ਉਸ ਨਾਲ ਪੋਸਟ ਕੀਤੀਆਂ ਤਸਵੀਰਾਂ ਨੂੰ ਵੀ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ ਤੋਂ ਡਿਲੀਟ ਕਰ ਦਿੱਤਾ ਹੈ। ਨਤਾਸ਼ਾ ਦੇ ਅਕਾਊਂਟ 'ਤੇ ਸਿਰਫ ਇਕ ਫੋਟੋ ਹੈ ਜਿਸ 'ਚ ਹਾਰਦਿਕ ਨਜ਼ਰ ਆ ਰਹੇ ਹਨ। ਉਸ ਦਾ ਪੁੱਤਰ ਆਗਾਟਸ ਵੀ ਉੱਥੇ ਮੌਜੂਦ ਹੈ। ਨਤਾਸ਼ਾ ਦੀ ਇਸ ਹਰਕਤ ਤੋਂ ਬਾਅਦ ਸਾਰੇ ਪ੍ਰਸ਼ੰਸਕਾਂ ਦਾ ਧਿਆਨ ਉਨ੍ਹਾਂ ਦੇ ਤਲਾਕ ਵੱਲ ਸੀ। ਦੋਵਾਂ ਨੇ ਲੰਬੇ ਸਮੇਂ ਤੋਂ ਇਕ-ਦੂਜੇ ਨਾਲ ਫੋਟੋਆਂ ਪੋਸਟ ਨਹੀਂ ਕੀਤੀਆਂ ਹਨ। ਇੱਥੋਂ ਤੱਕ ਕਿ ਹਾਰਦਿਕ ਨੇ 4 ਮਾਰਚ ਨੂੰ ਸੋਸ਼ਲ ਮੀਡੀਆ 'ਤੇ ਨਤਾਸ਼ਾ ਨੂੰ ਸ਼ੁਭਕਾਮਨਾਵਾਂ ਨਹੀਂ ਦਿੱਤੀਆਂ। ਨਤਾਸ਼ਾ ਵੀ ਮੁੰਬਈ ਇੰਡੀਅਨਜ਼ ਦੇ ਇੱਕ ਵੀ ਮੈਚ ਵਿੱਚ ਹਾਰਦਿਕ ਦਾ ਸਮਰਥਨ ਕਰਨ ਲਈ ਨਹੀਂ ਆਈ, ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਦੋਵਾਂ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ।