IPL 2024: ਆਈਪੀਐਲ 2024 ਦੀ ਸ਼ੁਰੂਆਤ ਤੋਂ ਪਹਿਲਾਂ ਜਦੋਂ ਰੋਹਿਤ ਸ਼ਰਮਾ ਨੂੰ ਹਟਾ ਕੇ ਮੁੰਬਈ ਇੰਡੀਅਨਜ਼ ਦੀ ਕਪਤਾਨੀ ਹਾਰਦਿਕ ਪਾਂਡਿਆ ਨੂੰ ਸੌਂਪੀ ਗਈ,



ਤਾਂ ਰੋਹਿਤ ਅਤੇ ਹਾਰਦਿਕ ਵਿਚਾਲੇ ਦਰਾਰ ਦੀਆਂ ਖਬਰਾਂ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਸੀ। ਹੁਣ ਇੱਕ ਰਿਪੋਰਟ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ ਕਿ



ਰੋਹਿਤ ਸ਼ਰਮਾ ਮੁੰਬਈ ਇੰਡੀਅਨਜ਼ ਟੀਮ ਵਿੱਚ ਖੁਸ਼ ਨਹੀਂ ਹਨ ਅਤੇ ਸੀਜ਼ਨ ਦੀ ਸਮਾਪਤੀ ਤੋਂ ਬਾਅਦ ਐਮਆਈ ਫਰੈਂਚਾਈਜ਼ੀ ਛੱਡ ਸਕਦੇ ਹਨ।



ਹੁਣ ਤੱਕ ਅਹਿਮਦਾਬਾਦ, ਹੈਦਰਾਬਾਦ ਅਤੇ ਮੁੰਬਈ ਦੇ ਹੋਮ ਗਰਾਊਂਡ ਵਾਨਖੇੜੇ 'ਚ ਵੀ ਦਰਸ਼ਕਾਂ ਨੇ ਹਾਰਦਿਕ ਪਾਂਡਿਆ ਨੂੰ ਜ਼ਬਰਦਸਤ ਟ੍ਰੋਲ ਕੀਤਾ ਸੀ।



ਹਾਰਦਿਕ ਦੀ ਖਾਸ ਤੌਰ 'ਤੇ ਉਸ ਦੀ ਮਾੜੀ ਕਪਤਾਨੀ ਲਈ ਨਿੰਦਾ ਕੀਤੀ ਜਾ ਰਹੀ ਹੈ ਕਿਉਂਕਿ MI ਹੁਣ ਤੱਕ ਆਈਪੀਐਲ 2024 ਵਿੱਚ ਆਪਣੇ ਤਿੰਨੋਂ ਮੈਚ ਹਾਰ ਚੁੱਕੀ ਹੈ।



ਨਿਊਜ਼ 24 ਦੀ ਰਿਪੋਰਟ ਮੁਤਾਬਕ ਰੋਹਿਤ ਸ਼ਰਮਾ ਮੌਜੂਦਾ ਆਈਪੀਐਲ ਸੀਜ਼ਨ ਤੋਂ ਬਾਅਦ ਐਮਆਈ ਫਰੈਂਚਾਇਜ਼ੀ ਛੱਡ ਸਕਦੇ ਹਨ।



ਕਿਹਾ ਜਾ ਰਿਹਾ ਹੈ ਕਿ ਰੋਹਿਤ ਹਾਰਦਿਕ ਦੀ ਕਪਤਾਨੀ ਤੋਂ ਬਿਲਕੁਲ ਵੀ ਖੁਸ਼ ਨਹੀਂ ਹਨ। ਇਸ ਰਿਪੋਰਟ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਦਰਾਰ ਦਾ ਮੁੱਖ ਕਾਰਨ ਰੋਹਿਤ ਨੂੰ ਹਾਰਦਿਕ ਦੀ ਕਪਤਾਨੀ ਬਿਲਕੁਲ ਵੀ ਪਸੰਦ ਨਹੀਂ ਹੈ।



ਇਹ ਦੋਵੇਂ ਖਿਡਾਰੀ ਟੀਮ ਦੇ ਸੀਨੀਅਰ ਮੈਂਬਰ ਹਨ, ਪਰ ਇਹ ਦੋਵੇਂ ਮੈਦਾਨ 'ਤੇ ਕਈ ਫੈਸਲਿਆਂ 'ਤੇ ਇਕਮਤ ਨਹੀਂ ਰਹੇ, ਜਿਸ ਦਾ ਸਿੱਧਾ ਅਸਰ ਟੀਮ ਦੇ ਪ੍ਰਦਰਸ਼ਨ 'ਤੇ ਪੈ ਰਿਹਾ ਹੈ।



ਦੋਵਾਂ ਵਿਚਾਲੇ ਚੱਲ ਰਹੀ ਖਿੱਚੋਤਾਣ ਕਾਰਨ ਐੱਮਆਈ ਦੇ ਡਰੈਸਿੰਗ ਰੂਮ ਦਾ ਮਾਹੌਲ ਵੀ ਪ੍ਰਭਾਵਿਤ ਹੋ ਰਿਹਾ ਹੈ। ਨਿਊਜ਼ 24 ਦੀ ਇਸੇ ਰਿਪੋਰਟ ਮੁਤਾਬਕ ਰੋਹਿਤ ਸ਼ਰਮਾ ਨੂੰ ਫਿਰ ਤੋਂ ਕਪਤਾਨ ਬਣਾਏ ਜਾਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ।



ਪਰ ਇਸ ਵੱਡੇ ਫੈਸਲੇ ਤੋਂ ਪਹਿਲਾਂ ਹਾਰਦਿ ਨੂੰ 2 ਹੋਰ ਮੌਕੇ ਦਿੱਤੇ ਜਾ ਸਕਦੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਜਿਹੀਆਂ ਅਫਵਾਹਾਂ ਨੇ ਤੇਜ਼ੀ ਫੜੀ ਹੈ, ਇਸ ਲਈ ਰੋਹਿਤ ਨੂੰ ਦੁਬਾਰਾ ਕਪਤਾਨੀ ਮਿਲਣ ਦੀ ਸੰਭਾਵਨਾ ਬਹੁਤ ਘੱਟ ਦਿਖਾਈ ਦਿੰਦੀ ਹੈ।